ਜਲੰਧਰ (ਰੱਤਾ) : ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜਲੰਧਰ ਜ਼ਿਲੇ 'ਚ ਮੰਗਲਵਾਰ ਨੂੰ 5 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਤੋਂ ਬਾਅਦ ਜ਼ਿਲੇ ਅੰਦਰ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 53 'ਤੇ ਪੁੱਜ ਗਈ ਹੈ। ਸ਼ਹਿਰ ਅੰਦਰ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਦੇ ਵਾਧੇ ਨੂੰ ਲੈ ਕੇ ਪੰਜਾਬ 'ਚੋਂ ਮੋਹਾਲੀ ਜਿੱਥੇ ਪਹਿਲੇ ਸਥਾਨ 'ਤੇ ਹੈ, ਉਥੇ ਹੀ ਜਲੰਧਰ ਦੂਜੇ ਨੰਬਰ 'ਤੇ ਪਹੁੰਚ ਚੁੱਕਾ ਹੈ। ਜਲੰਧਰ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਸ਼ਹਿਰ 'ਚ ਕੋਰੋਨਾ ਵਾਇਰਸ ਲੈ ਕੇ ਪਾਜ਼ੀਟਿਵ ਕੇਸਾਂ ਦੀ ਗਿਣਤੀ 'ਚ ਕਮੀ ਨਾ ਆਉਣ ਕਰਕੇ ਸ਼ਹਿਰਵਾਸੀਆਂ ਨੂੰ ਕਰਫਿਊ 'ਚ ਢਿੱਲ ਮਿਲਣ ਦੀ ਸੰਭਾਵਨਾ ਵੀ ਖਤਮ ਹੋ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਸੂਬੇ 'ਚ ਦੂਜੇ ਨੰਬਰ 'ਤੇ ਜਲੰਧਰ ਹੁਣ ਦੇਸ਼ 'ਚ 59 ਹਾਟ ਸਪਾਟ ਸੈਂਟਰਸ 'ਚ ਸ਼ਾਮਲ ਹੋ ਗਿਆ ਹੈ।
ਮੁੱਖ ਮੰਤਰੀ ਨੇ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ 3 ਹਜ਼ਾਰ ਕਰੋੜ ਦਾ ਮੰਗਿਆ ਮੁਆਵਜ਼ਾ
NEXT STORY