ਜਲੰਧਰ (ਮ੍ਰਿਦੂਲ)— ਸ਼ਹਿਰ ਦੇ ਨਕੋਦਰ ਚੌਂਕ ਨੇੜੇ ਲੁਟੇਰਿਆਂ ਵੱਲੋਂ ਵੱਡੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਲੁਟੇਰਿਆਂ ਨੇ ਰੀਜ਼ੈਂਟ ਪਾਰਕ ਹੋਟਲ ਨੇੜਿਓਂ ਇਕ ਗੱਡੀ ’ਚੋਂ ਤਿੰਨ ਲੱਖ ਰੁਪਏ ਕੱਢ ਲਏ।
ਇਹ ਵੀ ਪੜ੍ਹੋ : ਗਰਲਫਰੈਂਡ ਲਈ NRI ਕੁੜੀ ਨਾਲ ਵਿਆਹ ਕਰਵਾ ਕੈਨੇਡਾ ਪੁੱਜਾ ਨੌਜਵਾਨ, ਪੂਰਾ ਮਾਮਲਾ ਕਰੇਗਾ ਹੈਰਾਨ
ਗੱਡੀ ਦੇ ਮਾਲਕ ਸੁਮੇਸ਼ ਸੈਣੀ ਵਾਸੀ ਗੁਜਰਾਲ ਨਗਰ ਨੇ ਕਿਹਾ ਕਿ ਉਨ੍ਹਾਂ ਦੀ ਗੱਡੀ ’ਚ ਕਰੀਬ 3 ਲੱਖ ਰੁਪਏ ਕੈਸ਼ ਸਨ, ਜੋ ਕਿ ਇਕ ਬੈਗ ’ਚ ਪਏ ਸਨ। ਉਨ੍ਹਾਂ ਕਿਹਾ ਕਿ ਬੈਗ ’ਚ ਲੈਪਟਾਪ ਅਤੇ ਕੁਝ ਜ਼ਰੂਰੀ ਦਸਤਾਵੇਜ਼ ਵੀ ਸਨ।
ਇਹ ਵੀ ਪੜ੍ਹੋ : ਦਿੱਲੀ ਪੁਲਸ ਵੱਲੋਂ ਹੁਸ਼ਿਆਰਪੁਰ ਦਾ ਨੌਜਵਾਨ ਗ੍ਰਿਫ਼ਤਾਰ, ਪਰਿਵਾਰ ਨੇ ਸਰਕਾਰ ਨੂੰ ਕੀਤੀ ਇਹ ਅਪੀਲ (ਵੀਡੀਓ)
ਸੈਣੀ ਨੇ ਦੱਸਿਆ ਕਿ ਰਾਤ ਨੂੰ ਜਦੋਂ ਭੂਚਾਲ ਆਇਆ ਤਾਂ ਉਸ ਸਮੇਂ ਉਨ੍ਹਾਂ ਦੀ ਗੱਡੀ ਠੀਕ ਸੀ ਪਰ ਰਾਤ ਨੂੰ ਕਰੀਬ ਡੇਢ ਵਜੇ ਉਹ ਕਿਸੇ ਕੰਮ ਤੋਂ ਵਾਪਸ ਘਰ ਆਏ ਤਾਂ ਵੇਖਿਆ ਕਿ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਟੁੱਟਾ ਹੋਇਆ ਸੀ। ਮਾਮਲੇ ਨੂੰ ਲੈ ਕੇ ਪੁਲਸ ਡਿਵੀਜ਼ਨ ਨੰਬਰ 4 ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕੈਪਟਨ ਦੇ ਆਮ ਆਦਮੀ ਪਾਰਟੀ ’ਤੇ ਵੱਡੇ ਹਮਲੇ, ਕਿਹਾ- ‘ਆਪ’ ਨੂੰ ਪੰਜਾਬ ਦੀ ‘ਆਨ, ਬਾਨ ਤੇ ਸ਼ਾਨ’ ਦਾ ਕੀ ਪਤਾ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਸੋਮਵਾਰ ਨੂੰ ਮੁੱਖ ਜੱਜ ਦੀ ਅਦਾਲਤ 'ਚ ਵੀ ਸ਼ੁਰੂ ਹੋਵੇਗੀ ਫਿਜ਼ੀਕਲ ਹੇਅਰਿੰਗ
NEXT STORY