ਜਲੰਧਰ— ਪੰਜਾਬ ’ਚ ਵਿਦੇਸ਼ ਜਾਣ ਦੇ ਚਾਹਵਾਨ ਵੱਧਦੇ ਜਾ ਰਹੇ ਹਨ। ਜਲੰਧਰ ਦਿਹਾਤੀ ਦੇ ਥਾਣਾ ਪਤਾਰਾ ਦੀ ਪੁਲਸ ਨੇ ਇਕ ਐੱਨ. ਆਰ. ਆਈ. ਮਹਿਲਾ ਦੇ ਬਿਆਨ ’ਤੇ ਮਹਿਲਾ ਦੇ ਪਤੀ ਅਤੇ ਸੱਸ-ਸਹੁਰੇ ਖ਼ਿਲਾਫ਼ ਦਾਜ ਉਤਪੀੜਨ ਦਾ ਪਰਚਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਦਿੱਲੀ ਪੁਲਸ ਵੱਲੋਂ ਹੁਸ਼ਿਆਰਪੁਰ ਦਾ ਨੌਜਵਾਨ ਗ੍ਰਿਫ਼ਤਾਰ, ਪਰਿਵਾਰ ਨੇ ਸਰਕਾਰ ਨੂੰ ਕੀਤੀ ਇਹ ਅਪੀਲ (ਵੀਡੀਓ)
ਇੰਝ ਫਸਾਈ ਕੈਨੇਡਾ ਦੀ ਰਹਿਣ ਵਾਲੀ ਕੁੜੀ
ਜ਼ਿਕਰਯੋਗ ਹੈ ਕਿ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਨੇ ਪਹਿਲਾਂ ਕੈਨੇਡਾ ਦੀ ਰਹਿਣ ਵਾਲੀ ਕੁੜੀ ਨਾਲ ਵਿਆਹ ਕੀਤਾ ਸੀ ਫਿਰ ਕੈਨੇਡਾ ਜਾ ਕੇ ਸਟਡੀ ਵੀਜ਼ਾ ’ਤੇ ਆਈ ਗਰਲਫਰੈਂਡ ਦੇ ਨਾਲ ਰਹਿਣ ਲੱਗਾ। ਦੋਸ਼ੀ ਨੌਜਵਾਨ ਦੇ ਪਰਿਵਾਰ ਨੇ ਦਾਜ ਦੇ ਕਰੀਬ 11 ਲੱਖ ਰੁਪਏ ਵੀ ਹੜਪ ਲਏ। ਇਸ ਮਾਮਲੇ ਦੀ ਸ਼ਿਕਾਇਤ ਦਿਹਾਤੀ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਸੀ। ਜਾਂਚ ਦੇ ਬਾਅਦ ਥਾਣ ਪਤਾਰਾ ਦੀ ਪੁਲਸ ਨੇ ਦੋਸ਼ੀ ਪਤੀ, ਉਸ ਦੀ ਮਾਂ ਅਤੇ ਪਿਓ ਖ਼ਿਲਾਫ਼ ਦਾਜ ਉਤਪੀੜਨ ਦਾ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ
16 ਫਰਵਰੀ 2019 ਨੂੰ ਹੋਇਆ ਸੀ ਵਿਆਹ
ਪੁਲਸ ਨੂੰ ਦਿੱਤੇ ਗਏ ਬਿਆਨ ’ਚ ਪੀੜਤ ਨਕੋਦਰ ਦੀ ਰਹਿਣ ਵਾਲੀ ਤੇਜਿੰਦਰ ਕੌਰ ਨੇ ਕਿਹਾ ਕਿ ਉਹ ਕੈਨੇਡਾ ਦੇ ਵਿਨੀਪੇਗ ਸੂਬੇ ਦੀ ਪਰਮਾਨੈਂਟ ਸਿਟੀਜ਼ਨ ਹੈ। ਉਸ ਦਾ ਵਿਆਹ 16 ਫਰਵਰੀ 2019 ਪਤਾਰਾ ਦੇ ਰਹਿਣ ਵਾਲੇ ਹਰਦੀਪ ਨਾਲ ਹੋਇਆ ਸੀ। ਵਿਆਹ ’ਚ ਉਸ ਨੂੰ ਗਹਿਣਿਆਂ ਦੇ ਨਾਲ ਸਹੁਰੇ ਵਾਲਿਆਂ ਨੂੰ ਘਰੇਲੂ ਸਾਮਾਨ ਖ਼ਰੀਦਣ ਲਈ 11 ਲੱਖ ਵੀ ਦਿੱਤੇ ਸਨ। ਤੇਜਿੰਦਰ ਨੇ ਦੋਸ਼ ਲਗਾਇਆ ਕਿ ਵਿਆਹ ਦੇ ਬਾਅਦ ਉਹ ਹਨੀਮੂਨ ’ਤੇ ਸਿੰਗਾਪੁਰ ਵੀ ਗਏ ਸਨ। ਉਥੇ ਵੀ ਹਰਦੀਪ ਨੇ ਉਸ ਨੂੰ ਪੁੱਛੇ ਬਿਨਾਂ ਹੀ ਉਸ ਦੇ ਏ. ਟੀ. ਐੱਮ. ਕਾਰਡ ਤੋਂ ਹੀ ਸ਼ਾਪਿੰਗ ਕੀਤੀ। ਸਿੰਗਾਪੁਰ ਤੋਂ ਵਾਪਸ ਆ ਕੇ ਉਹ ਕੈਨੇਡਾ ਵਾਪਸ ਚਲੀ ਗਈ। ਉਸ ਦੇ ਬਾਅਦ ਪਤੀ ਹਰਦੀਪ ਵਿਆਹ ਦੇ ਬੇਸ ’ਤੇ ਕੈਨੇਡਾ ਆ ਗਿਆ, ਜਿਸ ਦਾ ਖ਼ਰਚਾ ਉਸੇ ਨੇ ਚੁੱਕਿਆ। ਇਥੇ ਉਸ ਦੀ ਗਰਲਫਰੈਂਡ ਵੀ ਸਟਡੀ ਵੀਜ਼ਾ ’ਤੇ ਪਹੁੰਚ ਗਈ।
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਭਾਜਪਾ ਦੀ ਉਮੀਦਵਾਰ ਦੇ ਪਤੀ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ
ਪਹਿਲਾਂ ਤੋਂ ਹੀ ਕਰਦਾ ਸੀ ਕਿਸੇ ਹੋਰ ਕੁੜੀ ਨੂੰ ਪਿਆਰ
ਤੇਜਿੰਦਰ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਉਸ ਤੋਂ ਇਹ ਗੱਲ ਲੁਕਾਈ ਗਈ ਕਿ ਹਰਦੀਪ ਪਹਿਲਾਂ ਤੋਂ ਹੀ ਕਿਸੇ ਕੁੜੀ ਨਾਲ ਪਿਆਰ ਕਰਦਾ ਸੀ। ਇਸ ਦੇ ਬਾਅਦ ਉਹ ਪਤੀ ਦੇ ਕਹਿਣ ’ਤੇ ਵਿਨੀਪੇਗ ਤੋਂ ਐਡਮਿੰਟਨ ਰਹਿਣ ਆ ਗਈ ਪਰ ਉਸ ਨੂੰ ਪਰੇਸ਼ਾਨ ਕੀਤਾ ਜਾਂਦਾ ਰਿਹਾ। ਇਸ ਦੇ ਬਾਅਦ ਮਾਤਾ-ਪਿਤਾ ਦੇ ਕੋਲ ਆ ਗਈ। ਤੇਜਿੰਦਰ ਨੇ ਕਿਹਾ ਕਿ ਕੈਨੇਡਾ ’ਚ ਹਰਦੀਪ ਨੇ ਪੱਕੀ ਨਾਗਰਿਕਤਾ ਲੈ ਲਈ। ਉਸ ਨੂੰ ਪਤਾ ਲੱਗਾ ਹੈ ਕਿ ਤੇਜਿੰਦਰ ਹੁਣ ਆਪਣੀ ਗਰਲਫਰੈਂਡ ਨਾਲ ਰਹਿ ਰਿਹਾ ਹੈ। ਜਾਂਚ ਦੇ ਬਾਅਦ ਪੁਲਸ ਨੇ ਦੋਸ਼ੀ ਪਤੀ ਅਤੇ ਉਸ ਦੇ ਮਾਂ-ਬਾਪ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ: ਰੇਡ ਕਰਨ ਗਈ ਪੁਲਸ ’ਤੇ ਚੱਲੀ ਗੋਲੀ, ਗੈਂਗਸਟਰ ਸਣੇ 3 ਅੜਿੱਕੇ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ ਬਰਾਮਦ ਹੋਈ 50 ਕਰੋੜ ਦੀ ਹੈਰੋਇਨ
NEXT STORY