ਲੁਧਿਆਣਾ (ਅਨਿਲ): ਅੱਜ ਨੈਸ਼ਨਲ ਹਾਈਵੇਅ 'ਤੇ ਇਕ ਟਰੱਕ ਦੇ ਖਰਾਬ ਹੋਣ ਕਾਰਨ ਨੈਸ਼ਨਲ ਹਾਈਵੇਅ 'ਤੇ 5 ਘੰਟੇ ਤੱਕ ਵੱਡਾ ਟ੍ਰੈਫਿਕ ਜਾਮ ਰਿਹਾ, ਜਿਸ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲਗਭਗ 3 ਕਿੱਲੋਮੀਟਰ ਤੱਕ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।
ਇਹ ਖ਼ਬਰ ਵੀ ਪੜ੍ਹੋ - Punjab: ਕਰਵਾਚੌਥ ਦਾ ਵਰਤ ਰੱਖ ਕੇ ਨੱਚਦੀ ਰਹੀ ਔਰਤ, ਚੰਨ ਦੇਖਣ ਤੋਂ ਪਹਿਲਾਂ ਹੀ ਨਿਕਲੇ ਸਾਹ

ਇਸ ਦੌਰਾਨ ਟ੍ਰੈਫਿਕ ਵਿਭਾਗ ਦੇ ਕਰਮਚਾਰੀਆਂ ਨੇ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਹੱਲ ਕਰਨ ਵੱਲ ਥੋੜ੍ਹਾ ਜਿਹਾ ਵੀ ਧਿਆਨ ਨਹੀਂ ਦਿੱਤਾ, ਜਿਸ ਕਾਰਨ ਲੋਕਾਂ ਨੂੰ 5 ਘੰਟਿਆਂ ਤੱਕ ਟ੍ਰੈਫ਼ਿਕ ਵਿਚ ਖੱਜਲ ਖੁਆਰ ਹੋਣਾ ਪਿਆ। ਦੂਜੇ ਪਾਸੇ ਲਾਡੋਵਾਲ ਚੌਕ 'ਤੇ ਤਾਇਨਾਤ ਟ੍ਰੈਫਿਕ ਕਰਮਚਾਰੀ ਜਾਮ ਹਟਾਉਣ ਦੀ ਬਜਾਏ ਵਾਹਨਾਂ ਦੇ ਚਲਾਨ ਕਰਨ ਵਿਚ ਰੁੱਝੇ ਹੋਏ ਦਿਖਾਈ ਦਿੱਤੇ, ਜਿਸ ਕਾਰਨ ਆਮ ਲੋਕਾਂ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਿਆ। ਜ਼ਿਕਰਯੋਗ ਹੈ ਕਿ ਲੁਧਿਆਣਾ ਤੋਂ ਜਲੰਧਰ ਜਾ ਰਹੇ ਇਕ ਟਰੱਕ ਦੇ ਟਾਇਰ ਫਟਣ ਕਾਰਨ ਨੈਸ਼ਨਲ ਹਾਈਵੇਅ 'ਤੇ ਟ੍ਰੈਫਿਕ ਜਾਮ ਲੱਗ ਗਿਆ, ਜੋ ਹੌਲੀ-ਹੌਲੀ ਵਧਦਾ ਗਿਆ ਅਤੇ ਭਿਆਨਕ ਰੂਪ ਧਾਰਨ ਕਰ ਗਿਆ, ਜਿਸ ਕਾਰਨ ਨੈਸ਼ਨਲ ਹਾਈਵੇਅ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਹਿਰ ਓ ਰੱਬਾ! ਰਾਤੀਂ ਸੁੱਤਾ ਮੁੜ ਨਾ ਉੱਠਿਆ ਮਾਪਿਆਂ ਦਾ ਲਾਡਲਾ ਪੁੱਤ, ਆਵਾਜ਼ਾਂ ਮਾਰਦਾ ਰਹਿ ਗਿਆ ਪਰਿਵਾਰ
NEXT STORY