ਜਲੰਧਰ (ਖੁਰਾਣਾ)— ਸਾਬਕਾ ਮੇਅਰ ਸੁਰੇਸ਼ ਸਹਿਗਲ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜਲੰਧਰ ਨਗਰ ਨਿਗਮ ਦਾ ਸਟਾਫ ਅੱਜ ਫਿਰ ਤੋਂ ਹੜਤਾਲ 'ਤੇ ਹੈ। ਇਸ ਦੌਰਾਨ ਨਿਗਮ ਦੇ ਸੇਵਾ ਕੇਂਦਰ ਅਤੇ ਜ਼ੋਨ ਆਫਿਸ ਵੀ ਬੰਦ ਰੱਖੇ ਗਏ ਹਨ। ਨਿਗਮ ਦੇ ਸਾਰੇ ਦਫਤਰਾਂ ਨੂੰ ਤਾਲੇ ਲਗਾਏ ਗਏ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਨਗਰ-ਨਿਗਮ ਦਾ ਸਟਾਫ ਹੜਤਾਲ 'ਤੇ ਚੱਲ ਰਿਹਾ ਸੀ ਪਰ ਕਈ ਕਾਰਨਾਂ ਕਰਕੇ ਹੜਤਾਲ ਦੇ ਬਾਵਜੂਦ ਨਿਗਮ ਦੇ ਕਈ ਵਿਭਾਗਾਂ ਦੇ ਕਰਮਚਾਰੀ ਕੰਮ ਕਰਦੇ ਰਹੇ ਸਨ। ਬਿਲਡਿੰਗ ਇੰਸਪੈਕਟਰ ਨਾਲ ਕੁੱਟਮਾਰ ਦੇ ਦੋਸ਼ੀਆਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰਕੇ ਜੇਲ ਭੇਜ ਦੇਣ ਤੋਂ ਬਾਅਦ ਹੁਣ ਨਿਗਮ ਸਟਾਫ ਸਾਬਕਾ ਮੇਅਰ ਸੁਰੇਸ਼ ਸਹਿਗਲ ਦੀ ਗ੍ਰਿਫਤਾਰੀ ਦੀ ਮੰਗ 'ਤੇ ਭਾਵੇਂ ਅੜਿਆ ਹੈ ਪਰ ਬੀਤੇ ਦਿਨੀਂ ਨਿਗਮ ਸਟਾਫ ਨੇ ਆਪਣੀ ਹੜਤਾਲ 'ਚ ਕੁੱਝ ਢਿੱਲ ਦਿੱਤੀ ਸੀ ਅਤੇ ਦਫਤਰਾਂ 'ਚ ਬੈਠ ਕੇ ਸਾਰੇ ਅਧਿਕਾਰੀਆਂ ਨੇ ਕੰਮ ਕੀਤਾ। ਨਿਗਮ ਯੂਨੀਅਨਾਂ ਨੇ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਸੋਮਵਾਰ ਤੱਕ ਸਾਬਕਾ ਮੇਅਰ ਸਹਿਗਲ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਵੱਡੇ ਪੱਧਰ 'ਤੇ ਨਿਗਮ 'ਚ ਹੜਤਾਲ ਹੋਵੇਗੀ ਅਤੇ ਨਿਗਮ ਦੇ ਸੇਵਾ ਕੇਂਦਰ ਅਤੇ ਜ਼ੋਨ ਆਫਿਸ ਵੀ ਬੰਦ ਰੱਖੇ ਜਾਣਗੇ। ਹੁਣ ਵੇਖਣਾ ਹੋਵੇਗਾ ਕਿ ਅਗਲੇ 2-3 ਦਿਨਾਂ 'ਚ ਸੁਰੇਸ਼ ਸਹਿਗਲ ਵੱਲੋਂ ਸਰੰਡਰ ਕੀਤਾ ਜਾਂਦਾ ਹੈ ਜਾਂ ਪੁਲਸ ਉਨ੍ਹਾਂ ਨੂੰ ਗ੍ਰਿਫਤਾਰ ਕਰਦੀ ਹੈ।
NRIs ਦੀ ਬਦੌਲਤ ਪੰਜਾਬ ਦਾ ਇਹ ਪਹਿਲਾ ਸਕੂਲ ਹੋਵੇਗਾ ਡਿਜ਼ੀਟਲ
NEXT STORY