ਜਲੰਧਰ (ਖੁਰਾਣਾ)–ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 111 ਦਿਨਾਂ ਲਈ ਪੰਜਾਬ ਵਿਚ ਆਈ ਚੰਨੀ ਸਰਕਾਰ ਨੇ ਕਈ ਅਜਿਹੇ ਫ਼ੈਸਲੇ ਲਏ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਕਾਫ਼ੀ ਨੁਕਸਾਨ ਉਠਾਉਣਾ ਪਿਆ। ਅਜਿਹਾ ਹੀ ਜਲੰਧਰ ਨਗਰ ਨਿਗਮ ਨਾਲ ਵੀ ਹੋਇਆ, ਜਿਸ ਦੀ ਪਾਣੀ ਦੇ ਬਿੱਲਾਂ ਤੋਂ ਕਮਾਈ ਅੱਧੇ ਤੋਂ ਵੀ ਘੱਟ ਰਹਿ ਗਈ ਹੈ ਅਤੇ ਸ਼ਹਿਰੀ ਲੋਕ ਪਾਣੀ ਦਾ ਬਿੱਲ ਭਰਨ ਤੋਂ ਵੀ ਹੁਣ ਆਨਾਕਾਨੀ ਕਰਨ ਲੱਗੇ ਹਨ। ਜ਼ਿਕਰਯੋਗ ਹੈ ਕਿ ਇਕ ਸਮਾਂ ਸੀ ਜਦੋਂ ਨਗਰ ਨਿਗਮ ਨੂੰ ਪਾਣੀ-ਸੀਵਰੇਜ ਦੇ ਬਿੱਲਾਂ ਤੋਂ 27-28 ਕਰੋੜ ਰੁਪਏ ਦੀ ਵਸੂਲੀ ਹੋਣ ਲੱਗ ਗਈ ਸੀ। ਉਸ ਤੋਂ ਬਾਅਦ ਆਬਾਦੀ ਵੀ ਵਧੀ ਅਤੇ ਨਿਗਮ ਦੇ ਖੇਤਰਫਲ ਵਿਚ ਵੀ ਵਾਧਾ ਹੋਇਆ। ਇਸ ਦੇ ਬਾਵਜੂਦ ਪਾਣੀ ਦੇ ਬਿੱਲਾਂ ਤੋਂ ਕਮਾਈ ਲਗਾਤਾਰ ਘਟਦੀ ਗਈ ਅਤੇ ਹਾਲ ਹੀ ਵਿਚ ਖ਼ਤਮ ਹੋਏ ਵਿੱਤੀ ਸਾਲ ਵਿਚ ਨਿਗਮ ਪਾਣੀ ਦੇ ਬਿੱਲਾਂ ਤੋਂ 22 ਕਰੋੜ ਵੀ ਇਕੱਠਾ ਨਹੀਂ ਕਰ ਸਕਿਆ। ਹੁਣ ਪੰਜਾਬ ਸਰਕਾਰ ਨੇ ਪਾਣੀ ਦਾ ਟੈਰਿਫ ਘਟਾ ਕੇ 50 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਹੈ, ਜਿਸ ਨਾਲ ਮੰਨਿਆ ਜਾ ਰਿਹਾ ਹੈ ਕਿ ਨਿਗਮ ਨੂੰ ਅਗਲੇ ਸਾਲ ਵਿਚ 15 ਤੋਂ 17 ਕਰੋੜ ਤੱਕ ਦੀ ਹੀ ਆਮਦਨ ਹੋਵੇਗੀ।
ਇਹ ਵੀ ਪੜ੍ਹੋ: 16 ਅਪ੍ਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਾਸੀਆਂ ਨੂੰ ਦੇਣਗੇ ਵੱਡੀ ਖ਼ੁਸ਼ਖਬਰੀ
ਚੰਨੀ ਸਰਕਾਰ ਕਾਰਨ ਨਿਗਮ ਨੂੰ ਪਏ ਘਾਟੇ ਦਾ ਵੇਰਵਾ
5 ਤੋਂ 10 ਮਰਲੇ ਮਕਾਨ ਤੱਕ ਪਹਿਲਾਂ ਸਾਲਾਨਾ 1260 ਰੁਪਏ ਦਾ ਬਿੱਲ ਜਾਂਦਾ ਸੀ, ਹੁਣ 600 ਦਾ ਜਾਵੇਗਾ। ਘਾਟਾ 52 ਫ਼ੀਸਦੀ।
10 ਤੋਂ 20 ਮਰਲੇ ਤਕ ਦੇ ਮਕਾਨ ਨੂੰ ਪਹਿਲਾਂ ਸਾਲਾਨਾ 1680 ਰੁਪਏ ਦਾ ਬਿੱਲ ਜਾਂਦਾ ਸੀ, ਹੁਣ 600 ਰੁਪਏ ਦਾ ਜਾਵੇਗਾ। ਘਾਟਾ 65 ਫ਼ੀਸਦੀ।
20 ਮਰਲੇ ਤੋਂ ਜ਼ਿਆਦਾ ਦੇ ਮਕਾਨਾਂ ਨੂੰ ਪਹਿਲਾਂ 5040 ਰੁਪਏ ਸਾਲਾਨਾ ਬਿੱਲ ਜਾਂਦਾ ਸੀ, ਹੁਣ 600 ਰੁਪਏ ਸਾਲਾਨਾ ਜਾਵੇਗਾ। ਘਾਟਾ 82 ਫ਼ੀਸਦੀ।
ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਐਲਾਨ, ਡਾ. ਅੰਬੇਡਕਰ ਜੀ ਦੇ ਨਾਂ ’ਤੇ ਬਣੇਗੀ ਜਲੰਧਰ ’ਚ ਯੂਨੀਵਰਸਿਟੀ
60 ਕਰੋੜ ਦੇ ਬਕਾਏ ਵੀ ਬਿਲਕੁਲ ਮੁਆਫ਼ ਹੋਏ
ਜਿਨ੍ਹਾਂ ਲੋਕਾਂ ਨੇ ਪਿਛਲੇ ਕਈ ਸਾਲ ਪਾਣੀ ਦੇ ਬਿੱਲ ਨਹੀਂ ਭਰੇ, ਉਨ੍ਹਾਂ ਤੋਂ ਨਗਰ ਨਿਗਮ ਨੇ ਲਗਭਗ 60 ਕਰੋੜ ਰੁਪਏ ਲੈਣੇ ਸਨ ਪਰ ਚੰਨੀ ਸਰਕਾਰ ਦੇ ਇਕ ਫੈਸਲੇ ਨਾਲ ਹੀ ਇਹ ਸਾਰੇ 60 ਕਰੋੜ ਰੁਪਏ ਮੁਆਫ਼ ਹੋ ਗਏ। ਹੁਣ ਲੋਕ ਇਸ ਲਈ ਬਿੱਲ ਦੇਣ ਤੋਂ ਆਨਾਕਾਨੀ ਕਰ ਰਹੇ ਹਨ ਕਿ ਜੇਕਰ ਉਨ੍ਹਾਂ ਦੇ ਬਕਾਏ ਖੜ੍ਹੇ ਹੋ ਵੀ ਗਏ ਤਾਂ ਸ਼ਾਇਦ ਅਗਲੀ ਸਰਕਾਰ ਮੁਆਫ ਕਰ ਦੇਵੇ। ਹਾਲਾਤ ਇਸ ਕਦਰ ਖਰਾਬ ਹਨ ਕਿ ਜਿਨ੍ਹਾਂ ਲੋਕਾਂ ਦੇ ਘਰਾਂ ਵਿਚ ਵਾਟਰ ਮੀਟਰ ਲੱਗੇ ਹੋਏ ਹਨ, ਉਨ੍ਹਾਂ ਨੂੰ ਵੀ ਸਿਰਫ਼ 50 ਰੁਪਏ ਪ੍ਰਤੀ ਮਹੀਨਾ ਬਿੱਲ ਜਾਂਦਾ ਹੈ, ਉਨ੍ਹਾਂ ਦੇ ਯੂਨਿਟ ਭਾਵੇਂ ਜਿੰਨੇ ਮਰਜ਼ੀ ਖ਼ਰਚ ਹੋਏ ਹੋਣ। ਇਸ ਫ਼ੈਸਲੇ ਨਾਲ ਪਾਣੀ ਦੀ ਬਰਬਾਦੀ ਦੇ ਮਾਮਲੇ ਵੀ ਲਗਾਤਾਰ ਵਧ ਰਹੇ ਹਨ, ਜੋ ਚਿੰਤਾਜਨਕ ਹੈ।
ਇਹ ਵੀ ਪੜ੍ਹੋ: ਕੱਪੜਾ ਵਪਾਰੀ ਨੇ ਪਹਿਲਾਂ ਪਿਆਰ ਦੇ ਜਾਲ 'ਚ ਫਸਾ ਕੁੜੀ ਦੀ ਬਣਾਈ ਅਸ਼ਲੀਲ ਵੀਡੀਓ, ਫਿਰ ਕੀਤਾ ਇਹ ਕਾਰਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
16 ਅਪ੍ਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਾਸੀਆਂ ਨੂੰ ਦੇਣਗੇ ਵੱਡੀ ਖ਼ੁਸ਼ਖਬਰੀ
NEXT STORY