ਜਲੰਧਰ (ਖੁਰਾਣਾ)–ਨਗਰ ਨਿਗਮ ਹੁਣ 66 ਫੁੱਟੀ ਰੋਡ ’ਤੇ ਅਤੇ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਸਥਿਤ ਮਨਜ਼ੂਰਸ਼ੁਦਾ ਕਾਲੋਨੀਆਂ, ਸੈਂਕੜੇ ਫਲੈਟਾਂ ਅਤੇ ਦਰਜਨਾਂ ਕਮਰਸ਼ੀਅਲ ਬਿਲਡਿੰਗਾਂ ਤੋਂ ਪਾਣੀ ਅਤੇ ਸੀਵਰੇਜ ਦੇ ਬਿੱਲ ਵਸੂਲਣ ਦੀ ਤਿਆਰੀ ਕਰ ਰਿਹਾ ਹੈ। ਕਈ ਸਾਲਾਂ ਤੋਂ ਇਨ੍ਹਾਂ ਇਲਾਕਿਆਂ ਵਿਚ ਵਿਕਾਸ ਕੰਮ ਤਾਂ ਕੀਤੇ ਜਾ ਰਹੇ ਸਨ ਪਰ ਪਾਣੀ ਅਤੇ ਸੀਵਰੇਜ ਬਿੱਲਾਂ ਦੀ ਵਸੂਲੀ ਨਹੀਂ ਹੋ ਰਹੀ ਸੀ। ਇਸ ਲਾਪ੍ਰਵਾਹੀ ਕਾਰਨ ਨਿਗਮ ਨੂੰ ਕਰੋੜਾਂ ਰੁਪਏ ਦਾ ਮਾਲੀਆ ਨੁਕਸਾਨ ਹੋਇਆ।
ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਦੌਰਾਨ ਤਤਕਾਲੀਨ ਵਿਧਾਇਕ ਪਰਗਟ ਸਿੰਘ ਦੇ ਯਤਨਾਂ ਨਾਲ ਛਾਉਣੀ ਵਿਧਾਨ ਸਭਾ ਹਲਕੇ ਦੇ 13 ਪਿੰਡਾਂ ਨੂੰ 2019 ਵਿਚ ਜਲੰਧਰ ਨਗਰ ਨਿਗਮ ਦੀ ਹੱਦ ਵਿਚ ਸ਼ਾਮਲ ਕੀਤਾ ਗਿਆ ਸੀ। ਨਿਯਮਾਂ ਅਨੁਸਾਰ ਨਵੇਂ ਸ਼ਾਮਲ ਇਲਾਕਿਆਂ ਤੋਂ 3 ਸਾਲ ਤਕ ਟੈਕਸ ਨਹੀਂ ਲਿਆ ਜਾਣਾ ਸੀ ਪਰ ਇਸ ਤੋਂ ਬਾਅਦ ਵਸੂਲੀ ਸ਼ੁਰੂ ਹੋਣੀ ਚਾਹੀਦੀ ਸੀ। ਸਾਬਕਾ ਨਿਗਮ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ 66 ਫੁੱਟੀ ਰੋਡ ’ਤੇ ਸਥਿਤ ਕਾਲੋਨੀਆਂ, ਫਲੈਟਾਂ ਅਤੇ ਕਮਰਸ਼ੀਅਲ ਬਿਲਡਿੰਗਾਂ ਤੋਂ ਹੁਣ ਤਕ ਬਿੱਲ ਵਸੂਲੀ ਸ਼ੁਰੂ ਨਹੀਂ ਹੋਈ।
ਇਹ ਵੀ ਪੜ੍ਹੋ: Punjab: ਪਹਿਲਾਂ ਟੇਕਿਆ ਮੱਥਾ, ਫਿਰ ਮਾਰੀ ਗੋਲ਼ੀ, BMW ਦੇ ਮੈਨੇਜਰ ਰਹਿ ਚੁੱਕੇ NRI ਨੇ ...
ਖ਼ਾਸ ਗੱਲ ਇਹ ਹੈ ਕਿ 66 ਫੁੱਟੀ ਰੋਡ ’ਤੇ ਸੈਂਕੜੇ ਨਾਜਾਇਜ਼ ਪਾਣੀ ਅਤੇ ਸੀਵਰੇਜ ਕੁਨੈਕਸ਼ਨ ਹਨ, ਜਿਨ੍ਹਾਂ ਨੂੰ ਨਾ ਤਾਂ ਕੱਟਿਆ ਜਾ ਰਿਹਾ ਹੈ ਅਤੇ ਨਾ ਹੀ ਇਨ੍ਹਾਂ ਤੋਂ ਕੋਈ ਰੈਵੇਨਿਊ ਵਸੂਲਿਆ ਜਾ ਰਿਹਾ ਹੈ। ਇਸ ਇਲਾਕੇ ਦਾ ਸੀਵਰੇਜ ਫੋਲੜੀਵਾਲ ਪਲਾਂਟ ਵਿਚ ਜਾਂਦਾ ਹੈ, ਜਿਸ ਦੇ ਸੰਚਾਲਨ ’ਤੇ ਨਿਗਮ ਕਰੋੜਾਂ ਰੁਪਏ ਖ਼ਰਚ ਕਰਦਾ ਹੈ। ਨਿਗਮ ਦਾ ਵਾਟਰ ਸਪਲਾਈ ਵਿਭਾਗ ਇਸ ਸਮੇਂ ਸਭ ਤੋਂ ਜ਼ਿਆਦਾ ਘਾਟੇ ਵਿਚ ਹੈ ਕਿਉਂਕਿ ਖ਼ਰਚ ਜ਼ਿਆਦਾ ਹੈ ਅਤੇ ਵਸੂਲੀ ਘੱਟ ਹੋ ਰਹੀ ਹੈ। ਇਸ ਮਾਮਲੇ ਵਿਚ ਨਿਗਮ ਅਧਿਕਾਰੀਆਂ ਦੀ ਲਾਪਰਾਵਾਹੀ ਦੀ ਜਾਂਚ ਵਿਜੀਲੈਂਸ ਵੀ ਕਰ ਰਹੀ ਹੈ।
ਮੇਅਰ ਦੇ ਨਿਰਦੇਸ਼ ’ਤੇ ਸ਼ੁਰੂ ਹੋਇਆ ਕੋਡ ਜਨਰੇਟ ਕਰਨ ਦਾ ਕੰਮ
ਮੇਅਰ ਵਨੀਤ ਧੀਰ ਦੇ ਨਿਰਦੇਸ਼ ’ਤੇ ਨਿਗਮ ਨੇ ਹੁਣ ਇਨ੍ਹਾਂ ਕਾਲੋਨੀਆਂ ਦੀ ਪਛਾਣ ਸ਼ਰੂ ਕਰ ਦਿੱਤੀ ਹੈ ਅਤੇ ਵਾਟਰ ਸਪਲਾਈ ਬ੍ਰਾਂਚ ਵੱਲੋਂ ਨਵੀਂ ਮਿਊਂਸੀਪਲ ਆਈ. ਡੀ. ਬਣਾਉਣ ਦਾ ਕੰਮ ਸ਼ੁਰੂ ਹੋ ਗਿਆ। ਮੇਅਰ ਨੇ ਦੱਸਿਆ ਕਿ ਆਈ. ਡੀ. ਜਨਰੇਟ ਹੁੰਦੇ ਹੀ ਇਨ੍ਹਾਂ ਕਾਲੋਨੀਆਂ, ਫਲੈਟਾਂ ਅਤੇ ਕਮਰਸ਼ੀਅਲ ਬਿਲਡਿੰਗਾਂ ਤੋਂ ਪਾਣੀ ਅਤੇ ਸੀਵਰੇਜ ਬਿੱਲਾਂ ਦੀ ਵਸੂਲੀ ਸ਼ੁਰੂ ਹੋ ਜਾਵੇਗੀ, ਜਿਸ ਨਾਲ ਨਿਗਮ ਦੀ ਆਮਦਨ ਵਿਚ ਵਾਧਾ ਹੋਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ 23 ਤਾਰੀਖ਼ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਰਮਸਾਰ ਪੰਜਾਬ! ਸਕੂਲ ਤੋਂ ਆਉਂਦੀ ਵਿਦਿਆਰਥਣ ਨੂੰ ਚੁੱਕ ਕੇ ਲੈ ਗਏ 4 ਮੁੰਡੇ, ਨਸ਼ੇ ਦੇ ਟੀਕੇ ਲਾ ਕੀਤਾ 'ਗੰਦਾ ਕੰਮ'
NEXT STORY