ਜਲੰਧਰ (ਸੋਨੂੰ)—ਬੁਲੇਟ ਦੇ ਪਟਾਕੇ ਪਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ। ਜਾਣਕਾਰੀ ਮੁਤਾਬਕ ਜਲੰਧਰ ਪੁਲਸ ਨੇ ਬੁਲੇਟ ਮੋਟਰਸਾਈਕਲ ਦੇ ਪਟਾਕੇ ਪਾਉਣ ਵਾਲਿਆਂ ਖਿਲਾਫ ਸ਼ਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਮਨਾਹੀ ਦੇ ਬਾਵਜੂਦ ਕਈ ਨੌਜਵਾਨ ਆਪਣੇ ਬੁਲੇਟ ਮੋਟਰਸਾਈਕਲ 'ਤੇ ਪਟਾਕੇ ਵਾਲੇ ਸਲੈਸਰ ਲਗਾਉਂਦੇ ਹਨ ਤੇ ਪਟਾਕੇ ਪਾਉਂਦੇ ਹਨ, ਜਿਸ 'ਤੇ ਕਾਰਵਾਈ ਕਰਦੇ ਹੋਏ ਜਲੰਧਰ ਪੁਲਸ ਨੇ ਇਨ੍ਹਾਂ ਬੁਲੇਟ ਮੋਟਰਸਾਈਕਲਾਂ ਦੇ ਖਿਲਾਫ ਇਕ ਮੁਹਿੰਮ ਚਲਾਈ ਹੈ।
ਡੀ.ਸੀ.ਪੀ. ਟਰੈਫਿਕ ਨਰੇਸ਼ ਡੋਗਰਾ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ 3 ਦਿਨਾਂ 'ਚ 100 ਤੋਂ ਜ਼ਿਆਦਾ ਬੁਲੇਟ ਮੋਟਰਸਾਈਕਲ ਦੇ ਚਲਾਨ ਕੱਟੇ ਹਨ ਤੇ ਕਈ ਮੋਟਰਸਾਈਕਲ ਬਾਊਂਡ ਵੀ ਕੀਤੇ ਹਨ। ਡੀ.ਸੀ.ਪੀ. ਨੇ ਨੌਜਵਾਨਾਂ ਨੂੰ ਮੋਟਰਸਾਈਕਲ 'ਤੇ ਇਹ ਘਾਤਕ ਸਲੈਸਰ ਨਾ ਲਗਾਉਣ ਦੀ ਅਪੀਲ ਵੀ ਕੀਤੀ ਹੈ। ਪੁਲਸ ਨੇ ਮਕੈਨਿਕਾਂ ਨੂੰ ਵੀ ਬੁਲੇਟ 'ਤੇ ਪਟਾਕੇ ਵਾਲੇ ਸਲੈਸਰ ਨਾ ਲਾਉਣ ਲਈ ਕਿਹਾ ਹੈ।
ਵਿਆਹ ਸਮਾਗਮ ਦੌਰਾਨ ਚੱਲੀ ਗੋਲੀ, ਜਾਨੀ ਨੁਕਸਾਨ ਤੋਂ ਬਚਾਅ
NEXT STORY