ਜਲੰਧਰ (ਖੁਰਾਣਾ)– ਇਸ ਵਾਰ ਭਾਵੇਂ ਹੀ ਦੀਵਾਲੀ ਦਾ ਤਿਉਹਾਰ 2 ਦਿਨ 20 ਅਤੇ 21 ਅਕਤੂਬਰ ਨੂੰ ਰਵਾਇਤੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ ਪਰ ਸ਼ਹਿਰ ਦੇ ਪਟਾਕਾ ਕਾਰੋਬਾਰੀਆਂ ਲਈ ਇਹ ਸੀਜ਼ਨ ਬੇਹੱਦ ਨਿਰਾਸ਼ਾਜਨਕ ਰਿਹਾ। ਦੀਵਾਲੀ ਬੀਤ ਜਾਣ ਤੋਂ ਬਾਅਦ ਵੀ ਜ਼ਿਆਦਾਤਰ ਪਟਾਕਾ ਵਪਾਰੀਆਂ ਕੋਲ ਭਾਰੀ ਮਾਤਰਾ ਵਿਚ ਸਟਾਕ ਬਚਿਆ ਹੋਇਆ ਹੈ, ਜਿਸ ਨੂੰ ਹੁਣ ਪੂਰੇ ਸਾਲ ਤਕ ਸੰਭਾਲ ਕੇ ਰੱਖਣਾ ਪਵੇਗਾ।
ਪਿਛਲੇ 2 ਮਹੀਨਿਆਂ ਦੌਰਾਨ ਪਟਾਕਾ ਕਾਰੋਬਾਰੀਆਂ ਨੂੰ ਅਫ਼ਸਰਸ਼ਾਹੀ ਦੀ ਖਿੱਚੋਤਾਣ ਅਤੇ ਸਰਕਾਰੀ ਵਿਭਾਗਾਂ ਦੀ ਲਾਪ੍ਰਵਾਹੀ ਕਾਰਨ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਪੋਰਟਸ ਹੱਬ ਦੇ ਨਿਰਮਾਣ ਕਾਰਨ ਬਰਲਟਨ ਪਾਰਕ ਦੀ ਪਟਾਕਾ ਮਾਰਕੀਟ ਦੇ ਰੂਪ ਵਿਚ ਵਰਤੋਂ ਬੰਦ ਕਰ ਦਿੱਤੇ ਜਾਣ ਤੋਂ ਬਾਅਦ ਜਦੋਂ ਵਪਾਰੀਆਂ ਨੇ ਨਵੀਂ ਜਗ੍ਹਾ ਮੰਗੀ ਤਾਂ ਪ੍ਰਸ਼ਾਸਨ ਦੇ ਹੱਥ ਖੜ੍ਹੇ ਹੋ ਗਏ। ਜੋ ਵੀ ਜਗ੍ਹਾ ਸੁਝਾਈ ਗਈ, ਉਸ ’ਤੇ ਕੋਈ ਨਾ ਕੋਈ ਅੜਚਨ ਆਉਂਦੀ ਰਹੀ। ਕੁਝ ਸਥਾਨਾਂ ਦੇ ਨੋਟੀਫਿਕੇਸ਼ਨ ਜਾਰੀ ਹੋਏ, ਜਿਨ੍ਹਾਂ ਨੂੰ ਬਾਅਦ ਵਿਚ ਵਾਪਸ ਵੀ ਲੈਣਾ ਪਿਆ। ਇਸ ਪੂਰੇ ਘਟਨਾਕ੍ਰਮ ਵਿਚ ਪਟਾਕਾ ਕਾਰੋਬਾਰੀ ਵੀ 2 ਧਿਰਾਂ ਵਿਚ ਵੰਡੇ ਨਜ਼ਰ ਆਏ ਅਤੇ ਪ੍ਰਸ਼ਾਸਨਿਕ ਪੱਧਰ ’ਤੇ ਵੀ ਭਰਮ ਦੀ ਸਥਿਤੀ ਬਣੀ ਰਹੀ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਡ੍ਰਾਅ ਕੱਢਿਆ ਤਾਂ ਗਿਆ ਪਰ ਥਾਂ ਫਾਈਨਲ ਨਾ ਹੋਣ ਕਾਰਨ ਪੁਲਸ ਲਾਇਸੈਂਸ ਜਾਰੀ ਨਹੀਂ ਕਰ ਸਕੀ। ਨਤੀਜੇ ਵਜੋਂ ਕੁਝ ਪਟਾਕਾ ਕਾਰੋਬਾਰੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸ਼ਰਨ ਵਿਚ ਚਲੇ ਗਏ ਤਾਂ ਕੁਝ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫਤਰ ਵਿਚ ਮਾਮਲਾ ਪਹੁੰਚਾ ਦਿੱਤਾ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! ਡੀ. ਐੱਸ. ਪੀਜ਼ ਦੇ ਤਬਾਦਲੇ, List 'ਚ ਵੇਖੋ ਵੇਰਵੇ
ਅਖੀਰ ਸੈਂਟਰਲ ਵਿਧਾਨ ਸਭਾ ਹਲਕਾ ਇੰਚਾਰਜ ਨਿਤਿਨ ਕੋਹਲੀ ਦੀ ਦਖਲਅੰਦਾਜ਼ੀ ਨਾਲ ਪੁਲਸ ਪ੍ਰਸ਼ਾਸਨ ’ਤੇ ਦਬਾਅ ਬਣਾ ਕੇ ਲਾਇਸੈਂਸ ਜਾਰੀ ਕਰਵਾਏ ਗਏ, ਜੋ ਕਾਰੋਬਾਰੀਆਂ ਨੂੰ 17 ਅਕਤੂਬਰ ਨੂੰ ਦੇਰ ਰਾਤ ਜਾਰੀ ਹੋਏ। ਉਸ ਰਾਤ ਕਾਰੋਬਾਰੀਆਂ ਨੇ ਆਪਣੇ ਕਾਊਂਟਰ, ਸਾਮਾਨ ਅਤੇ ਸਟਾਕ ਨੂੰ ਨਵੀਂ ਪਟਾਕਾ ਮਾਰਕੀਟ ਵਿਚ ਸ਼ਿਫਟ ਕੀਤਾ ਅਤੇ 18 ਅਕਤੂਬਰ ਦੁਪਹਿਰ ਤਕ ਦੁਕਾਨਾਂ ਖੋਲ੍ਹਣੀਆਂ ਸ਼ੁਰੂ ਕੀਤੀਆਂ। ਜਲਦਬਾਜ਼ੀ ਵਿਚ ਜ਼ਿਆਦਾਤਰ ਵਪਾਰੀਆਂ ਨੇ ਆਪਣੇ ਲਾਇਸੈਂਸ ਦੀਆਂ ਸ਼ਰਤਾਂ ਠੀਕ ਤਰ੍ਹਾਂ ਪੜ੍ਹੀਆਂ ਹੀ ਨਹੀਂ, ਜਿਨ੍ਹਾਂ ਵਿਚ ਸਪੱਸ਼ਟ ਲਿਖਿਆ ਸੀ ਕਿ ਪਟਾਕਿਆਂ ਦੀ ਵਿਕਰੀ 20 ਅਕਤੂਬਰ ਸ਼ਾਮ 7.30 ਵਜੇ ਤਕ ਹੀ ਕੀਤੀ ਜਾ ਸਕਦੀ ਹੈ। ਕਿਉਂਕਿ ਇਸ ਵਾਰ ਧਾਰਮਿਕ ਰਵਾਇਤਾਂ ਕਾਰਨ 20 ਦੇ ਨਾਲ-ਨਾਲ 21 ਅਕਤੂਬਰ ਨੂੰ ਵੀ ਦੀਵਾਲੀ ਦਾ ਤਿਉਹਾਰ ਮਨਾਇਆ ਿਗਆ, ਇਸ ਸਬੰਧੀ ਵੈਸ਼ਨੋ ਦੇਵੀ ਦਰਬਾਰ ਤੋਂ ਵੀ 21 ਨੂੰ ਹੀ ਦੀਵਾਲੀ ਮਨਾਉਣ ਦਾ ਐਲਾਨ ਹੋਇਆ। 21 ਨੂੰ ਬੰਦੀਛੋੜ ਦਿਵਸ ਵੀ ਮਨਾਇਆ ਗਿਆ। ਇਸ ਕਾਰਨ ਜ਼ਿਆਦਾਤਰ ਪਟਾਕਾ ਕਾਰੋਬਾਰੀਆਂ ਨੇ 21 ਅਕਤੂਬਰ ਨੂੰ ਵੀ ਦੁਕਾਨਾਂ ਖੁੱਲ੍ਹੀਆਂ ਰੱਖੀਆਂ ਕਿਉਂਕਿ ਇਸ ਦਿਨ ਵੀ ਬਾਜ਼ਾਰ ਵਿਚ ਗਾਹਕਾਂ ਦੀ ਕਾਫੀ ਆਵਾਜਾਈ ਰਹੀ।
ਇਹ ਵੀ ਪੜ੍ਹੋ: ਮੁੜ ਚਰਚਾ 'ਚ ਪਾਸਟਰ ਬਜਿੰਦਰ, ED ਨੇ ਕੀਤੀ ਵੱਡੀ ਕਾਰਵਾਈ, ਹੈਰਾਨ ਕਰੇਗਾ ਮਾਮਲਾ
ਹੁਣ ਜਲੰਧਰ ਪੁਲਸ ਕਮਿਸ਼ਨਰੇਟ ਦੀ ਆਰਮਜ਼ ਲਾਇਸੈਂਸਿੰਗ ਬ੍ਰਾਂਚ ਨੇ ਸਾਰੇ ਪਟਾਕਾ ਵਿਕ੍ਰੇਤਾਵਾਂ ਨੂੰ ਨੋਟਿਸ ਜਾਰੀ ਕੀਤੇ ਹਨ। ਇਨ੍ਹਾਂ ਵਿਚ ਕਿਹਾ ਗਿਆ ਹੈ ਕਿ ਕਾਰੋਬਾਰੀਆਂ ਨੂੰ ਪਟਾਕੇ ਵੇਚਣ ਲਈ ਅਸਥਾਈ ਲਾਇਸੈਂਸ ਸਿਰਫ਼ 20 ਅਕਤੂਬਰ ਸ਼ਾਮ 7.30 ਵਜੇ ਤਕ ਦਾ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਉਸ ਸਮਾਂ-ਹੱਦ ਤੋਂ ਬਾਅਦ ਵੀ ਵਿਕਰੀ ਜਾਰੀ ਰੱਖੀ ਅਤੇ 21 ਅਕਤੂਬਰ ਨੂੰ ਵੀ ਦੁਕਾਨਾਂ ਖੁੱਲ੍ਹੀਆਂ ਰੱਖੀਆਂ, ਜੋ ਲਾਇਸੈਂਸ ਦੀਆਂ ਸ਼ਰਤਾਂ ਦੀ ਉਲੰਘਣਾ ਹੈ। ਸਹਾਇਕ ਪੁਲਸ ਕਮਿਸ਼ਨਰ ਅਮਰਨਾਥ ਦੇ ਦਸਤਖ਼ਤਾਂ ਵਾਲੇ ਇਨ੍ਹਾਂ ਨੋਟਿਸਾਂ ਵਿਚ ਇਹ ਵੀ ਵਰਣਨ ਹੈ ਕਿ ਕਾਰੋਬਾਰੀਆਂ ’ਤੇ ਐਕਸਪਲੋਸਿਵ ਐਕਟ ਤਹਿਤ ਕਾਰਵਾਈ ਬਣਦੀ ਹੈ। ਉਨ੍ਹਾਂ ਨੂੰ 2 ਦਿਨ ਦਾ ਸਮਾਂ ਜਵਾਬ ਦੇਣ ਲਈ ਦਿੱਤਾ ਗਿਆ ਹੈ, ਨਹੀਂ ਤਾਂ ਇਹ ਮੰਨਿਆ ਜਾਵੇਗਾ ਕਿ ਉਨ੍ਹਾਂ ਕੋਲ ਕਹਿਣ ਲਈ ਕੁਝ ਨਹੀਂ ਹੈ ਅਤੇ ਫਿਰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।
12-13 ਲੱਖ ਦੀ ਆਬਾਦੀ ਵਾਲੇ ਸ਼ਹਿਰ ਵਿਚ 2 ਦਿਨ ਵਿਚ ਕਿਵੇਂ ਵਿਕਣਗੇ ਪਟਾਕੇ?
ਸ਼ਹਿਰ ਦੇ ਪਟਾਕਾ ਕਾਰੋਬਾਰੀ ਪਹਿਲਾਂ ਹੀ ਜਲੰਧਰ ਪੁਲਸ ਦੀ ਕਾਰਜਸ਼ੈਲੀ ਤੋਂ ਨਾਰਾਜ਼ ਸਨ ਪਰ ਹੁਣ ਨੋਟਿਸ ਮਿਲਣ ਤੋਂ ਬਾਅਦ ਉਨ੍ਹਾਂ ਵਿਚ ਗੁੱਸੇ ਦੀ ਲਹਿਰ ਫੈਲ ਗਈ ਹੈ। ਕਾਰੋਬਾਰੀਆਂ ਦੇ ਯੂਨੀਅਨ ਪ੍ਰਤੀਨਿਧੀਆਂ ਨੇ ਕਿਹਾ ਕਿ ਜਲੰਧਰ ਦੀ ਆਬਾਦੀ ਲੱਗਭਗ 12 ਤੋਂ 13 ਲੱਖ ਹੈ ਅਤੇ ਜਦੋਂ ਉਨ੍ਹਾਂ ਨੂੰ 17-18 ਅਕਤੂਬਰ ਨੂੰ ਲਾਇਸੈਂਸ ਜਾਰੀ ਹੋਇਆ ਤਾਂ 2-3 ਦਿਨ ਵਿਚ ਸਾਰਾ ਮਾਲ ਕਿਵੇਂ ਵੇਚਿਆ ਜਾ ਸਕਦਾ ਸੀ? ਪੁਲਸ ਨੂੰ ਖੁਦ ਪਤਾ ਸੀ ਕਿ ਜਗ੍ਹਾ ਤੈਅ ਕਰਨ ਵਿਚ ਕਈ ਹਫਤੇ ਨਿਕਲ ਗਏ। ਅਜਿਹੇ ਵਿਚ ਕਾਰੋਬਾਰੀਆਂ ਨੂੰ ਘੱਟ ਤੋਂ ਘੱਟ 4-5 ਦਿਨ ਦਾ ਸਮਾਂ ਤਾਂ ਮਿਲਣਾ ਹੀ ਚਾਹੀਦਾ ਸੀ।
ਇਹ ਵੀ ਪੜ੍ਹੋ: ਦੀਵਾਲੀ ਦੀ ਰਾਤ ਜਲੰਧਰ 'ਚ ਖ਼ੌਫ਼ਨਾਕ ਵਾਰਦਾਤ! 15 ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਮੁੰਡਾ
ਹਾਈ ਕੋਰਟ ’ਚ ਜਾਵੇਗਾ ਮਾਮਲਾ, ਪੁਲਸ ਕਮਿਸ਼ਨਰ ਨੂੰ ਵੀ ਮਿਲਣਗੇ ਵਪਾਰੀ
ਪਟਾਕਾ ਕਾਰੋਬਾਰ ਨਾਲ ਜੁੜੇ ਸਰਕਲ ਅਤੇ ਸ਼ਹਿਰ ਦੇ ਵਪਾਰੀ ਵਰਗ ਵਿਚ ਪੁਲਸ ਦੇ ਇਸ ਕਦਮ ਨੂੰ ਲੈ ਕੇ ਗੁੱਸੇ ਦੀ ਲਹਿਰ ਹੈ। ਕੁਝ ਵਪਾਰੀ ਹੁਣ ਇਸ ਮੁੱਦੇ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਲਿਜਾਣ ਦੀ ਿਤਆਰੀ ਕਰ ਰਹੇ ਹਨ। ਉਥੇ ਹੀ ਕੁਝ ਪ੍ਰਤੀਨਿਧੀ ਵੀਰਵਾਰ ਨੂੰ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਮਿਲ ਕੇ ਪੂਰੇ ਮਾਮਲੇ ਦੀ ਜਾਣਕਾਰੀ ਅਤੇ ਵਪਾਰਕ ਮਜਬੂਰੀਆਂ ਦੱਸਣਗੇ। ਪਤਾ ਲੱਗਾ ਹੈ ਕਿ ਯੂਨੀਅਨ ਨੇ ਮਾਮਲੇ ਨੂੰ ਆਪਣੇ ਵਕੀਲ ਨੂੰ ਸੌਂਪ ਦਿੱਤਾ ਹੈ, ਜੋ ਹਾਈ ਕੋਰਟ ਵਿਚ ਚੱਲ ਰਹੀ ਸੁਣਵਾਈ ਦੌਰਾਨ ਇਹ ਮੁੱਦਾ ਉਠਾਉਣਗੇ।
ਕੇ. ਡੀ. ਭੰਡਾਰੀ ਨੇ ਡੀ. ਜੀ. ਪੀ. ਨੂੰ ਲਾਈ ਜਲੰਧਰ ਪੁਲਸ ਦੀ ਸ਼ਿਕਾਇਤ
ਜਲੰਧਰ ਪੁਲਸ ਵੱਲੋਂ ਵਪਾਰੀਆਂ ਨੂੰ ਨੋਟਿਸ ਜਾਰੀ ਕਰਨ ਦੀ ਖਬਰ ਪੂਰੇ ਸ਼ਹਿਰ ਵਿਚ ਅੱਗ ਵਾਂਗ ਫੈਲ ਗਈ। ਮਾਮਲਾ ਜਦੋਂ ਭਾਜਪਾ ਦੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਸਿੱਧਾ ਡੀ. ਜੀ. ਪੀ. ਗੌਰਵ ਯਾਦਵ ਨੂੰ ਫੋਨ ਕਰ ਕੇ ਜਲੰਧਰ ਪੁਲਸ ਦੇ ਅਸਹਿਯੋਗਾਤਮਕ ਰਵੱਈਏ ਦੀ ਸ਼ਿਕਾਇਤ ਕੀਤੀ। ਭੰਡਾਰੀ ਨੇ ਕਿਹਾ ਕਿ ਪੁਲਸ ਅਧਿਕਾਰੀਆਂ ਨੂੰ ਕਾਨੂੰਨ ਵਿਵਸਥਾ ’ਤੇ ਧਿਆਨ ਦੇਣਾ ਚਾਹੀਦਾ ਹੈ, ਨਾ ਕਿ ਤਿਉਹਾਰਾਂ ਦੇ ਦਿਨ ਕਾਰੋਬਾਰੀਆਂ ਦੇ ਪਿੱਛੇ ਪੈਣਾ ਚਾਹੀਦਾ ਹੈ। ਜੇਕਰ ਧਾਰਮਿਕ ਮਾਨਤਾ ਤਹਿਤ 21 ਅਕਤੂਬਰ ਨੂੰ ਦੀਵਾਲੀ ਮਨਾਈ ਜਾ ਰਹੀ ਸੀ ਤਾਂ ਉਸ ਦਿਨ ਦੁਕਾਨਾਂ ਖੁੱਲ੍ਹੀਆਂ ਰੱਖਣ ਵਿਚ ਪੁਲਸ ਨੂੰ ਕੀ ਦਿੱਕਤ ਸੀ?
ਇਹ ਵੀ ਪੜ੍ਹੋ: ਪੰਜਾਬ 'ਚ ਸਰਦੀਆਂ ਦੀ ਦਸਤਕ! ਪੜ੍ਹੋ 26 ਤਾਰੀਖ਼ ਤੱਕ ਮੌਸਮ ਦੀ Latest ਅਪਡੇਟ, ਅਗਲੇ ਦਿਨਾਂ ਦੌਰਾਨ...
ਸੂਤਰਾਂ ਅਨੁਸਾਰ ਡੀ. ਜੀ. ਪੀ. ਦੀ ਦਖਲਅੰਦਾਜ਼ੀ ਤੋਂ ਬਾਅਦ ਜਲੰਧਰ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਭੰਡਾਰੀ ਨੂੰ ਵ੍ਹਟਸਐਪ ਕਾਲ ਕਰ ਕੇ ਵੀਰਵਾਰ ਦੁਪਹਿਰ ਨੂੰ ਆਪਣੇ ਦਫਤਰ ਬੁਲਾਇਆ ਹੈ ਅਤੇ ਕਿਹਾ ਕਿ ਨੋਟਿਸ ਵਾਪਸ ਲਏ ਜਾਣਗੇ ਅਤੇ ਮਾਮਲੇ ਨੂੰ ਜ਼ਿਆਦਾ ਨਾ ਵਧਾਇਆ ਜਾਵੇ। ਦੱਸਿਆ ਜਾ ਰਿਹਾ ਹੈ ਕਿ ਭੰਡਾਰੀ ਅਤੇ ਪਟਾਕਾ ਵਪਾਰੀਆਂ ਨੇ ਤੈਅ ਕੀਤਾ ਹੈ ਕਿ ਉਹ ਆਪਣਾ ਕੋਈ ਸਪੱਸ਼ਟੀਕਰਨ ਨਹੀਂ ਦੇਣਗੇ ਅਤੇ ਪੁਲਸ ਨੂੰ ਹੀ ਨੋਟਿਸ ਵਾਪਸ ਲੈਣੇ ਹੋਣਗੇ। ਹੁਣ ਦੇਖਣਾ ਇਹ ਹੈ ਕਿ ਇਸ ਵਿਵਾਦ ਵਿਚ ਕੌਣ ਯੂ-ਟਰਨ ਲੈਂਦਾ ਹੈ, ਪੁਲਸ ਜਾਂ ਪਟਾਕਾ ਵਪਾਰੀ?
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਇਨ੍ਹਾਂ ਪਿੰਡਾਂ ਲਈ ਵੱਡਾ ਤੋਹਫ਼ਾ, ਸ਼ੁਰੂ ਹੋਣ ਜਾ ਰਿਹੈ ਕਰੋੜਾਂ ਦੀ ਲਾਗਤ ਦਾ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਈ ਦੂਜ ਤੋਂ ਦੋ ਦਿਨ ਪਹਿਲਾਂ ਮਿਲਿਆ ਗੁਆਚਿਆ ਭਰਾ, ਤਿੰਨ ਸਾਲ ਬਾਅਦ ਤਿਲਕ ਲਾਵੇਗੀ ਭੈਣ
NEXT STORY