ਜਲੰਧਰ— ਲਗਾਤਾਰ ਵੱਧ ਰਹੀ ਗਰਮੀ ਨੂੰ ਲੈ ਕੇ ਜਿੱਥੇ ਲੋਕ ਪਰੇਸ਼ਾਨ ਸਨ, ਉੱਥੇ ਹੀ ਵੀਰਵਾਰ ਸਵੇਰੇ ਪਈ ਤੇਜ਼ ਬਾਰਿਸ਼ ਨੇ ਗਰਮੀ ਤੋਂ ਰਾਹਤ ਦਿਵਾਈ ਹੈ।

ਬਾਰਿਸ਼ ਤੋਂ ਪਹਿਲਾਂ ਚੱਲੀ ਤੇਜ਼ ਹਨੇਰੀ ਕਾਰਨ ਮੌਸਮ ਕਾਫੀ ਠੰਡਾ ਹੋ ਗਿਆ ਹੈ। ਇਥੇ ਦੱਸਣਯੋਗ ਹੈ ਕਿ ਜਿੱਥੇ ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕੀਤਾ ਜਾਂਦੇ ਹਨ, ਉਥੇ ਹੀ ਜਲੰਧਰ 'ਚ ਪਈ ਬਾਰਿਸ਼ ਨੇ ਨਗਰ-ਨਿਗਮ ਦੇ ਸਾਰੇ ਦਾਅਵੇ ਖੋਖਲੇ ਕਰ ਦਿੱਤੇ ਹਨ।

ਅਜੇ ਬਰਸਾਤੀ ਸੀਜ਼ਨ ਦੀਆਂ 1-2 ਬਰਸਾਤਾਂ ਹੀ ਹੋਈਆਂ ਹਨ ਜੋ ਜਲੰਧਰ ਨਗਰ ਨਿਗਮ ਦੀ ਪੋਲ ਖੋਲ੍ਹ ਗਈਆਂ ਹਨ। ਇਕ ਪਾਸੇ ਜਿੱਥੇ ਬਰਸਾਤ ਨੇ ਅਤਿ ਪੈ ਰਹੀ ਗਰਮੀ ਤੋਂ ਰਾਹਤ ਦਿਵਾਈ ਹੈ, ਉਥੇ ਹੀ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ।

ਜਲ ਦੇ ਅੰਦਰ ਡੁੱਬੇ ਜਲੰਧਰ ਦਾ ਹਰ ਇਲਾਕਾ ਪਾਣੀ ਨਾਲ ਭਰਿਆ ਦਿੱਸਿਆ।

ਉਥੇ ਹੀ ਦੂਜੇ ਪਾਸੇ ਭਾਰੀ ਬਾਰਿਸ਼ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਲਿਆ ਦਿੱਤੀ ਹੈ, ਕਿਉਂਕਿ ਇਸ ਸਮੇਂ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਝੋਨੇ ਦੇ ਲਈ ਕਾਫੀ ਪਾਣੀ ਦੀ ਲੋੜ ਹੁੰਦੀ ਹੈ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਲੰਧਰ ਦੇ ਸਾਬਕਾ ਡਿਪਟੀ ਮੇਅਰ ਕੁਲਦੀਪ ਸਿੰਘ ਨੇ ਕਿਹਾ ਹੈ ਕਿ ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਦੇ ਸਿਰਫ ਦਾਅਵੇ ਹੀ ਕੀਤੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਸਰਕਾਰ ਦੇ ਹੱਥ ਨਿਗਮ ਦੀ ਕਮਾਨ ਆਈ ਹੈ, ਉਦੋਂ ਤੋਂ ਹੀ ਨਿਗਮ ਨਾ ਦੇ ਬਰਾਬਰ ਕੰਮ ਕਰ ਰਿਹਾ ਹੈ।



ਆਈ.ਜੀ. ਮੁਖਵਿੰਦਰ ਸਿੰਘ ਛੀਨਾਂ ਸਰਬ ਧਰਮ ਸੰਸਦ ਪੁਰਸਕਾਰ ਨਾਲ ਸਨਮਾਨਤ
NEXT STORY