ਲੰਧਰ (ਚੋਪੜਾ) - ਲੈਦਰ ਕੰਪਲੈਕਸ ਦੇ ਕਾਮਨ ਇੰਫਲੁਐਂਟ ਟ੍ਰੀਟਮੈਂਟ ਪਲਾਂਟ (ਸੀ.ਈ.ਟੀ.ਪੀ) ਨੂੰ 30.20 ਕਰੋੜ ਰੁਪਏ ਨਾਲ ਅਪਗ੍ਰੇਡ ਕੀਤਾ ਜਾਵੇਗਾ, ਜਿਸ ਨਾਲ ਲੈਦਰ ਇੰਡਸਟਰੀ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਪੂਰੀ ਹੋਵੇਗੀ। ਉਕਤ ਜਾਣਕਾਰੀ ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਸਰਕਟ ਹਾਊਸ 'ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਅਰੋੜਾ ਦੱਸਿਆ ਕਿ ਇਸ ਤੋਂ ਇਲਾਵਾ ਇਕ ਨਵਾਂ ਸੀ. ਈ. ਟੀ. ਪੀ. ਲਾਇਆ ਜਾਵੇਗਾ, ਜਿਸ ਲਈ ਸਰਕਾਰ ਨੇ ਪ੍ਰਪੋਜ਼ਲ ਤਿਆਰ ਕਰ ਲਿਆ ਹੈ। ਪਲਾਂਟ ਦੀ ਕੈਪੇਸਟੀ 5 ਐੱਮ. ਐੱਲ. ਡੀ. ਤੋਂ ਵਧ ਕੇ 11 ਐੱਮ. ਐੱਲ. ਡੀ. ਹੋ ਜਾਵੇਗੀ, ਜਿਸ ਨਾਲ ਲੈਦਰ ਕੰਪਲੈਕਸ 'ਚ ਸਥਾਪਿਤ 60 ਇੰਡਸਟਰੀਆਂ ਨੂੰ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇੰਡਸਟਰੀ ਨੂੰ ਰਾਹਤ ਦਿੰਦੇ ਹੋਏ ਜਾਂਚ ਪ੍ਰਕਿਰਿਆ ਆਨਲਾਈਨ ਕਰ ਦਿੱਤੀ ਹੈ। ਲੇਬਰ, ਪਾਲਿਊਸ਼ਨ ਤੇ ਇੰਡਸਟਰੀ ਡਿਪਾਰਟਮੈਂਟ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਕਿ ਕਿਸੇ ਉਦਯੋਗਿਕ ਯੂਨਿਟ ਦੀ ਜਾਂਚ ਤੋਂ ਪਹਿਲਾਂ ਇੰਡਸਟਰੀਲਿਸਟ ਨੂੰ ਆਨਲਾਈਨ ਦੱਸਿਆ ਜਾਵੇ ਅਤੇ ਬਿਨਾਂ ਸੂਚਿਤ ਕੀਤੇ ਕੋਈ ਇੰਸਪੈਕਟਰ, ਐਕਸੀਅਨ, ਐੱਸ. ਡੀ. ਓ. ਜਾਂਚ ਨਹੀਂ ਕਰ ਸਕੇਗਾ।
ਤਿੰਨਾਂ ਵਿਭਾਗਾਂ ਦੇ ਅਧਿਕਾਰੀਆਂ ਦੀ ਸਾਂਝੀ ਟੀਮ ਇਕੱਠੀ ਜਾਂਚ ਕਰੇਗੀ ਅਤੇ ਜੇਕਰ ਇੰਡਸਟਰੀ ਵਿਚ ਕੋਈ ਕਮੀਆਂ ਹਨ ਤਾਂ ਉਨ੍ਹਾਂ 'ਚ ਸੁਧਾਰ ਦਾ ਮੌਕਾ ਦਿੱਤਾ ਜਾਵੇਗਾ। ਧੋਗੜੀ ਰੋਡ ਦੀ ਮੁੱਖ ਸੜਕ ਨੂੰ ਬਣਾਉਣ ਵਿਚ ਆਈਆਂ ਦਿੱਕਤਾਂ ਨੂੰ ਦੂਰ ਕੀਤਾ ਗਿਆ ਹੈ, ਸ਼ਹਿਰ ਦੀ ਹੱਦ ਤੋਂ ਬਾਹਰ ਹੋਣ ਕਾਰਨ ਨਗਰ ਨਿਗਮ ਅਤੇ ਇੰਡਸਟਰੀ ਡਿਪਾਰਟਮੈਂਟ ਧੋਗੜੀ ਰੋਡ ਦੀ ਇੰਡਸਟਰੀ ਤੋਂ ਕੋਈ ਵਸੂਲੀ ਨਹੀਂ ਕਰ ਰਿਹਾ, ਜਿਸ ਕਾਰਨ ਸੜਕ ਨਿਰਮਾਣ ਸਬੰਧੀ ਫਾਈਲ ਵਿੱਤ ਵਿਭਾਗ ਨੂੰ ਭੇਜ ਦਿੱਤੀ ਗਈ ਹੈ।ਕੈਬਨਿਟ ਮੰਤਰੀ ਨੇ ਦੱÎਸਿਆ ਕਿ 300 ਕਰੋੜ ਦੇ ਵੈਟ ਰੀਫੰਡ 'ਚ 100 ਕਰੋੜ ਰੁਪਏ ਸਰਕਾਰ 30 ਜੁਲਾਈ ਤੱਕ ਜਾਰੀ ਕਰ ਦੇਵੇਗੀ ਤੇ ਬਕਾਇਆ ਰਿਫੰਡ 2-3 ਮਹੀਨਿਆਂ 'ਚ ਰਿਲੀਜ਼ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ 12 ਉਦਯੋਗਿਕ ਫੋਕਲ ਪੁਆਇੰਟਾਂ ਦੇ ਵਿਕਾਸ ਲਈ ਪੂਰਾ ਮਸੌਦਾ ਤਿਆਰ ਕਰ ਲਿਆ ਗਿਆ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲਦੀ ਇਸ ਬਾਰੇ ਰਸਮੀ ਐਲਾਨ ਕਰਨਗੇ। ਇਸ ਮੌਕੇ ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਪੰਜਾਬ ਸੂਬਾ ਕਾਂਗਰਸ ਦੇ ਸਕੱਤਰ ਵਿਕਰਮਜੀਤ ਚੌਧਰੀ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਆਦਿ ਮੌਜੂਦ ਸਨ।
ਸਮਾਲ ਸਕੇਲ ਇੰਡਸਟਰੀ ਨੂੰ ਮਿਲੇਗੀ ਸਸਤੀ ਬਿਜਲੀ
ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਕੈਪਟਨ ਸਰਕਾਰ ਆਪਣੇ ਵਾਅਦੇ ਮੁਤਾਬਕ 5 ਰੁਪਏ ਯੂਨਿਟ ਬਿਜਲੀ ਮੁਹੱਈਆ ਕਰਵਾ ਰਹੀ ਹੈ। ਜੋ ਯੂਨਿਟ 24 ਘੰਟੇ ਕੰਮ ਕਰਦੇ ਹਨ, ਉਨ੍ਹਾਂ ਨੂੰ ਬਿਜਲੀ ਸਸਤੀ ਮਿਲ ਰਹੀ ਹੈ ਪਰ ਛੋਟੇ ਯੂਨਿਟ ਜਿਨ੍ਹਾਂ ਦਾ ਲੋਡ ਜ਼ਿਆਦਾ ਹੈ ਅਤੇ ਉਹ 24 ਘੰਟੇ ਕੰਮ ਨਹੀਂ ਕਰਦੇ ਉਨ੍ਹਾਂ ਨੂੰ ਬਿਜਲੀ ਮਹਿੰਗੀ ਮਿਲ ਰਹੀ ਹੈ।ਉਨ੍ਹਾਂ ਕਿਹਾ ਕਿ ਜਲਦੀ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਇਹ ਮਾਮਲਾ ਰੱਖਿਆ ਜਾਵੇਗਾ ਤਾਂ ਜੋ ਸਮਾਲ ਸਕੇਲ ਇੰਡਟਰੀ ਨੂੰ 5 ਰੁਪਏ ਯੂਨਿਟ ਬਿਜਲੀ ਮੁਹੱਈਆ ਕਰਵਾਈ ਜਾ ਸਕੇ।
ਜਲੰਧਰ ਵਿਚ 100 ਏਕੜ 'ਚ ਬਣੇਗਾ ਨਵਾਂ ਫੋਕਲ ਪੁਆਇੰਟ, ਜ਼ਮੀਨ ਦਾ ਸਰਵੇ ਜਾਰੀ
ਉਦਯੋਗ ਮੰਤਰੀ ਨੇ ਦੱਸਿਆ ਕਿ ਸਰਕਾਰ ਆਪਣੇ ਵਾਅਦਿਆਂ ਮੁਤਾਬਕ ਜਲੰਧਰ 'ਚ 100 ਏਕੜ ਜ਼ਮੀਨ 'ਤੇ ਨਵਾਂ ਫੋਕਲ ਪੁਆਇੰਟ ਬਣਾਵੇਗੀ। ਨਵੇਂ ਫੋਕਲ ਪੁਆਇੰਟ ਨੂੰ ਬਣਾਉਣ ਲਈ ਕਰਤਾਰਪੁਰ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਇਕ ਜ਼ਮੀਨ ਦੀ ਆਫਰ ਕੀਤੀ, ਜਿਸ ਦਾ ਸਰਵੇ ਕੀਤਾ ਜਾ ਰਿਹਾ ਹੈ। ਵਿਭਾਗ ਵਲੋਂ ਕਰਤਾਰਪੁਰ ਤੋਂ ਇਲਾਵਾ 2-3 ਹੋਰ ਥਾਵਾਂ 'ਤੇ ਮੁਤਬਾਦਲ ਤਲਾਸ਼ੇ ਜਾ ਰਹੇ ਹਨ ਕਿ ਇਸ ਸਬੰਧ 'ਚ ਪੰਜਾਬ ਸਰਕਾਰ ਵਲੋਂ ਜਲਦ ਫੈਸਲਾ ਲੈ ਕੇ ਲੋਕਾਂ ਦੀਆਂ ਪੈਂਡਿੰਗ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ।
2 ਸਾਲਾਂ 'ਚ ਸੂਬੇ 'ਚ 50,000 ਕਰੋੜ ਦਾ ਹੋਇਆ ਨਿਵੇਸ਼
ਕੈਪਟਨ ਸਰਕਾਰ ਦੀ ਨਵੀਂ ਉਦਯੋਗਿਕ ਨੀਤੀ ਨਾਲ ਉਦਯੋਗ ਜਗਤ ਪ੍ਰਫੁੱਲਿਤ ਹੋਇਆ ਹੈ ਤੇ ਪਿਛਲੇ 2 ਸਾਲਾਂ 'ਚ ਸੂਬੇ 'ਚ ਉਦਯੋਗਤੀਆਂ ਨੇ ਸੂਬੇ 'ਚ 50,000 ਕਰੋੜ ਦਾ ਨਿਵੇਸ਼ ਕੀਤਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਕੰਡੀ ਅਤੇ ਬਾਰਡਰ ਏਰੀਆ 'ਚ ਇੰਡਸਟਰੀ ਲਾਉਣ 'ਤੇ ਵਿਸ਼ੇਸ਼ ਰਿਆਇਤਾਂ ਦਿੱਤੀਆਂ ਹਨ। ਸਟੈਂਪ ਡਿਊਟੀ 'ਚ ਮੁਆਫੀ, 5 ਤੋਂ 10 ਸਾਲਾਂ ਤੱਕ ਦੇ ਐੱਸ. ਜੀ. ਐੱਸ. ਟੀ. ਨੂੰ ਮੁਆਫ ਕੀਤਾ ਜਾ ਰਿਹਾ ਹੈ। ਕੰਡੀ ਅਤੇ ਬਾਰਡਰ ਏਰੀਆ ਦੀ ਇੰਡਸਟਰੀ ਦੇ ਵਰਕਰ ਨੂੰ ਸਰਕਾਰ ਆਪਣੇ ਵਲੋਂ 48 ਹਜ਼ਾਰ ਰੁਪਏ ਦਿੰਦੀ ਹੈ। ਇੰਡਸਟਰੀ ਦੇ ਪ੍ਰਫੁੱਲਿਤ ਹੋਣ ਨਾਲ ਪੰਜਾਬ 'ਚ ਲੱਖਾਂ ਬੇਰੋਜ਼ਗਾਰ ਾਂ ਨੂੰ ਰੋਜ਼ਗਾਰ ਮਿਲਿਆ ਹੈ।
ਅਮਰਿੰਦਰ ਦੇ ਹਵਾਈ ਦੌਰੇ ਨੇ ਸਿੱਧ ਕੀਤਾ ਰਾਜੇ-ਮਹਾਰਾਜੇ ਕਦੇ ਲੋਕਾਂ ਦੇ ਦੁੱਖ 'ਚ ਸਹਾਈ ਨਹੀਂ ਹੁੰਦੇ : ਮਲੂਕਾ
NEXT STORY