ਜਲੰਧਰ(ਖੁਰਾਣਾ)–ਪੰਜਾਬ ’ਚ ਨਗਰ ਨਿਗਮ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਕੋਡ ਆਫ ਕੰਡਕਟ ਲੱਗ ਚੁੱਕਾ ਹੈ, ਜਿਸ ਕਾਰਨ ਸਰਕਾਰੀ ਮਸ਼ੀਨਰੀ ਲਗਭਗ ਸਲੀਪਿੰਗ ਮੋਡ ’ਚ ਆ ਗਈ ਹੈ। ਦੇਖਿਆ ਜਾਵੇ ਤਾਂ ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਪਿਛਲੇ ਲੱਗਭਗ ਇਕ ਡੇਢ ਮਹੀਨੇ ਤੋਂ ਜਲੰਧਰ ਨਿਗਮ ਦੇ ਵਧੇਰੇ ਅਧਿਕਾਰੀ ਦਿਨ-ਰਾਤ ਸੜਕਾਂ ’ਤੇ ਨਿਕਲ ਕੇ ਸਾਫ-ਸਫਾਈ ਆਦਿ ਦਾ ਕੰਮ ਕਰਵਾ ਰਹੇ ਸਨ ਪਰ ਹੁਣ ਕੋਡ ਆਫ ਕੰਡਕਟ ਲੱਗ ਜਾਣ ਕਾਰਨ ਨਿਗਮ ਅਧਿਕਾਰੀਆਂ ਦੀ ਮੂਵਮੈਂਟ ’ਤੇ ਵੀ ਪਾਬੰਦੀ ਲੱਗ ਗਈ ਹੈ ਅਤੇ ਕੰਮਾਂ ਦੀ ਰਫਤਾਰ ’ਚ ਵੀ ਸੁਸਤੀ ਆਵੇਗੀ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਾਰਿਆਂ ਲਈ ਫਰੀ ਹੋਈਆਂ ਇਹ ਬੱਸਾਂ, ਹੋ ਗਿਆ ਵੱਡਾ ਐਲਾਨ
ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਹੁਕਮ ਆਉਣ ਤੋਂ ਬਾਅਦ ਇਹ ਤਾਂ ਸਾਫ ਹੋ ਗਿਆ ਹੈ ਕਿ ਦਸੰਬਰ 2024 ਜਾਂ ਜਨਵਰੀ 2025 ’ਚ ਨਿਗਮ ਚੋਣਾਂ ਹੋ ਜਾਣਗੀਆਂ, ਇਸ ਲਈ ਨਗਰ ਨਿਗਮ ਦੇ ਅਧਿਕਾਰੀਆਂ ਨੇ ਐਸਟੀਮੇਟ ਬਣਾ ਕੇ ਜਲਦਬਾਜ਼ੀ ’ਚ ਟੈਂਡਰ ਲਾ ਕੇ ਅਤੇ ਉਸ ਦਿਨ ਵਰਕ ਆਰਡਰ ਜਾਰੀ ਕਰਨ ਦੀ ਵੀ ਯੋਜਨਾ ਬਣਾਈ ਹੋਈ ਸੀ।
ਇਸੇ ਪਲਾਨਿੰਗ ਤਹਿਤ ਜਲੰਧਰ ਕੇਂਦਰੀ ਅਤੇ ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਦੇ ਟੈਂਡਰ ਤਾਂ ਬੀਤੇ ਦਿਨੀਂ ਖੋਲ੍ਹ ਦਿੱਤੇ ਗਏ ਅਤੇ ਉਨ੍ਹਾਂ ਦੇ ਵਰਕ ਆਰਡਰ ਵੀ ਉਸੇ ਦਿਨ ਜਾਰੀ ਕਰ ਦਿੱਤੇ ਗਏ ਪਰ ਕੋਡ ਆਫ ਕੰਡਕਟ ਲੱਗ ਜਾਣ ਕਾਰਨ ਜਲੰਧਰ ਪੱਛਮੀ ਅਤੇ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਦੇ ਲੱਗਭਗ 19-20 ਕਰੋੜ ਰੁਪਏ ਦੇ ਟੈਂਡਰ ਨਗਰ ਨਿਗਮ ਖੋਲ੍ਹ ਨਹੀਂ ਸਕਿਆ। ਅਜਿਹੇ ’ਚ ਉਨ੍ਹਾਂ ਦੇ ਵਰਕ ਆਰਡਰ ਜਾਰੀ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹੁਣ ਅਜਿਹੇ ਕੰਮਾਂ ਦੇ ਉਦਘਾਟਨ ਵੀ ਆਗੂਆਂ ਵੱਲੋਂ ਨਹੀਂ ਕੀਤੇ ਜਾ ਸਕਣਗੇ ਕਿਉਂਕਿ ਅਜੇ ਤਕ ਟੈਂਡਰ ਵੀ ਕਿਸੇ ਕੰਪਨੀ ਜਾਂ ਠੇਕੇਦਾਰ ਨੂੰ ਅਲਾਟ ਨਹੀਂ ਹੋਏ। ਵਧੇਰੇ ਟੈਂਡਰ ਸੜਕ ਨਿਰਮਾਣ, ਸੀਵਰ ਲਾਈਨ, ਪਾਰਕ ਅਤੇ ਹੋਰ ਵਿਵਸਥਾ ਦੀ ਮੇਨਟੀਨੈਂਸ ਨਾਲ ਸਬੰਧਤ ਸਨ।
ਇਹ ਵੀ ਪੜ੍ਹੋ- ਦਸੰਬਰ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ
ਸਮਾਰਟ ਸਿਟੀ ਵੱਲੋਂ ਬਣਾਈਆਂ ਜਾਣ ਵਾਲੀਆਂ 32 ਕਰੋੜ ਦੀਆਂ ਸੜਕਾਂ ਦੇ ਟੈਂਡਰ ਵੀ ਨਹੀਂ ਖੁੱਲ੍ਹੇ
ਅੱਜ ਤੋਂ ਕਈ ਹਫਤੇ ਪਹਿਲਾਂ ਪ੍ਰਾਜੈਕਟ ਬਣ ਗਿਆ ਸੀ ਕਿ ਸਰਫੇਸ ਵਾਟਰ ਪ੍ਰਾਜੈਕਟ ਦੀ ਪਾਈਪ ਪਾਉਣ ਦੌਰਾਨ ਜਿਹੜੀਆਂ ਸੜਕਾਂ ਟੁੱਟੀਆਂ ਹਨ ਜਾਂ ਟੁੱਟਣ ਜਾ ਰਹੀਆਂ ਹਨ, ਉਨ੍ਹਾਂ ਨੂੰ 32 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਬਣਾਇਆ ਜਾਵੇਗਾ ਅਤੇ ਇਹ ਪੈਸੇ ਜਲੰਧਰ ਸਮਾਰਟ ਸਿਟੀ ਵੱਲੋਂ ਖਰਚ ਕੀਤੇ ਜਾਣਗੇ। ਇਸ ਬਾਬਤ ਚੰਡੀਗੜ੍ਹ ਤੋਂ ਮਨਜ਼ੂਰੀ ਤਕ ਆ ਚੁੱਕੀ ਸੀ ਅਤੇ ਇਨ੍ਹਾਂ ਕੰਮਾਂ ਨਾਲ ਸਬੰਧਤ ਟੈਂਡਰ ਤਕ ਲਾਏ ਜਾ ਚੁੱਕੇ ਸਨ ਪਰ ਅੱਜ ਚੋਣਾਵੀ ਕੋਡ ਆਫ ਕੰਡਕਟ ਲੱਗ ਜਾਣ ਕਾਰਨ ਇਹ ਟੈਂਡਰ ਅੱਧ-ਵਿਚਾਲੇ ਹੀ ਲਟਕ ਕੇ ਰਹਿ ਗਏ ਹਨ ਅਤੇ ਇਨ੍ਹਾਂ ਨੂੰ ਵੀ ਨਹੀਂ ਖੋਲ੍ਹਿਆ ਜਾ ਸਕਿਆ।
ਇਹ ਵੀ ਪੜ੍ਹੋ- ਸੁਖਬੀਰ ਬਾਦਲ ਦੇ ਅਸਤੀਫੇ 'ਤੇ ਜਥੇਦਾਰ ਦਾ ਨਵਾਂ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਵਧਾਨ: ਪੰਜਾਬ 'ਚ ਹੁਣ ਹੋਰ ਕਾਂਬਾ ਛੇੜੇਗੀ ਠੰਡ, ਸੰਘਣੀ ਧੁੰਦ ਤੇ ਮੀਂਹ ਦਾ ਅਲਰਟ ਜਾਰੀ
NEXT STORY