ਅੰਮ੍ਰਿਤਸਰ (ਸੁਮਿਤ) : ਦੇਸ਼ ਦੀ ਆਜ਼ਾਦੀ ਦੀ ਆਵਾਜ਼ ਚੁੱਕਣ ਵਾਲੇ ਇਤਿਹਾਸਕ ਸਥਾਨ ਜਲ੍ਹਿਆਂਵਾਲਾਬਾਗ ਨੂੰ ਮੈਂਟੇਨੈਂਸ ਲਈ ਦੋ ਮਹੀਨਿਆਂ ਲਈ ਬੰਦ ਕੀਤਾ ਜਾ ਰਿਹਾ ਹੈ। ਬਾਗ ਬੰਦ ਕਰਨ ਦੀ ਸੂਚਨਾ ਇਸ ਦੇ ਬਾਹਰ ਲਗਾਏ ਇਕ ਬੋਰਡ ਰਾਹੀਂ ਦਿੱਤੀ ਗਈ ਹੈ। ਇਹ ਬੋਰਡ ਭਾਰਤ ਸਰਕਾਰ ਦੇ ਪੁਰਾਤੱਤਵ ਵਿਭਾਗ ਨੇ ਲਗਾਇਆ ਹੈ। ਦੂਜੇ ਪਾਸੇ ਇਸ ਬੋਰਡ ਦੇ ਲੱਗਣ ਤੋਂ ਬਾਅਦ ਸੈਲਾਨੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਦਰਅਸਲ ਬਾਗ ਦੇ ਵਿਕਾਸ ਲਈ ਇਸ ਦੇ ਸਾਕੇ ਦੇ 100 ਵਰ੍ਹੇ ਪੂਰੇ ਹੋਣ ਦੇ ਨਾਲ ਇਸ 'ਤੇ 20 ਕਰੋੜ ਰੁਪਏ ਖਰਚ ਕੀਤਾ ਜਾਣਾ ਹੈ, ਜਿਸ ਨਾਲ ਬਾਗ ਦਾ ਸੁੰਦਰੀਕਰਨ ਕੀਤਾ ਜਾਵੇਗਾ। ਇਸ ਦੀ ਮੈਂਟੇਨੈਂਸ ਦਾ ਕੰਮ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਹੈ।
ਹੁਣ ਇਸ ਨੂੰ ਦੋ ਮਹੀਨਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਬਾਗ 15 ਫਰਵਰੀ ਤੋਂ 12 ਅਪ੍ਰੈਲ 2020 ਤਕ ਬੰਦ ਰਹੇਗਾ। ਇਸ ਵਕਫੇ ਦੌਰਾਨ ਬਾਗ ਦੇ ਮੈਂਟੇਨੈਂਸ ਦਾ ਕੰਮ ਪੂਰਾ ਕੀਤਾ ਜਾਵੇਗਾ। ਦੂਜੇ ਪਾਸੇ ਇਸ ਮਾਮਲੇ ਵਿਚ ਕੋਈ ਅਧਿਕਾਰੀ ਬੋਲਣ ਲਈ ਤਿਆਰ ਨਹੀਂ ਹੈ। ਲੋਕਾਂ ਦਾ ਕਹਿਣਾ ਹੈ ਕਿ ਜਲ੍ਹਿਆਂਵਾਲੇਬਾਗ ਇਸ ਸੈਲਾਨੀਆਂ ਲਈ ਬੰਦ ਕਰਨਾ ਗਲਤ ਹੈ। ਪ੍ਰਸ਼ਾਸਨ ਨੂੰ ਇਸ ਨੂੰ ਬੰਦ ਕਰਨ ਦੀ ਬਜਾਏ ਕੋਈ ਹੋਰ ਰਾਹ ਕੱਢਣਾ ਚਾਹੀਦਾ ਸੀ। ਜਦਕਿ ਕੁਝ ਲੋਕਾਂ ਨੇ ਇਸ ਫੈਸਲੇ ਦਾ ਸਮਰਥਨ ਵੀ ਕੀਤਾ ਹੈ।
ਮੰਗਾਂ ਨੂੰ ਲੈ ਕੇ ਮਰਨ ਵਰਤ ’ਤੇ ਬੈਠੇ ਕਿਸਾਨ ਦੀ ਵਿਗੜੀ ਹਾਲਤ
NEXT STORY