ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਅਤੇ ਭਾਰਤੀ ਸਰਹੱਦੀ ਖੇਤਰਾਂ 'ਚ ਕੀਤੀ ਜਾ ਰਹੀ ਗੋਲੀਬਾਰੀ ਕਾਰਨ ਜੰਮੂ-ਕਸ਼ਮੀਰ ਦੇ ਹਜ਼ਾਰਾਂ ਪਰਿਵਾਰਾਂ ਨੂੰ ਬੁਰੇ ਦਿਨ ਦੇਖਣੇ ਪੈ ਰਹੇ ਹਨ। ਇਨ੍ਹਾਂ ਦੂਹਰੇ ਹਮਲਿਆਂ ਕਾਰਨ ਅਣਗਿਣਤ ਲੋਕਾਂ ਦੀਆਂ ਜਾਨਾਂ ਗਈਆਂ, ਕਰੋੜਾਂ ਦਾ ਮਾਲੀ ਨੁਕਸਾਨ ਹੋਇਆ ਅਤੇ ਲੱਖਾਂ ਲੋਕਾਂ ਨੂੰ ਆਪਣੇ ਹੱਸਦੇ-ਵੱਸਦੇ ਘਰ ਛੱਡ ਕੇ ਆਪਣੇ ਹੀ ਦੇਸ਼ 'ਚ ਸ਼ਰਨਾਰਥੀਆਂ ਵਾਲਾ ਜੀਵਨ ਗੁਜ਼ਾਰਨਾ ਪੈ ਰਿਹਾ ਹੈ। ਮੁਸ਼ਕਲ ਹਾਲਾਤ 'ਚ ਦਿਨ ਗੁਜ਼ਾਰ ਰਹੇ ਇਨ੍ਹਾਂ ਪਰਿਵਾਰਾਂ ਨੂੰ ਮਦਦ ਪਹੁੰਚਾਉਣ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਅਕਤੂਬਰ 1999 ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਮੁਹਿੰਮ ਅਧੀਨ ਪਿਛਲੇ ਦਿਨੀਂ 555ਵੇਂ ਟਰੱਕ ਦੀ ਰਾਹਤ ਸਮੱਗਰੀ ਪੁੰਛ ਜ਼ਿਲੇ ਦੇ ਬਾਲਾਕੋਟ ਖੇਤਰ ਨਾਲ ਸਬੰਧਤ ਸਰਹੱਦੀ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਸ਼੍ਰੀ ਬਾਲ ਯੋਗੀ ਸੁੰਦਰ ਮੁਨੀ ਜੀ ਮਹਾਰਾਜ ਬੋਰੀ ਵਾਲਿਆਂ ਨੇ ਪਿੰਡ ਕੁਨੈਲ (ਹੁਸ਼ਿਆਰਪੁਰ) ਤੋਂ ਦਿੱਤਾ ਸੀ। ਬਲਾਚੌਰ ਤੋਂ ਜਗ ਬਾਣੀ ਦੇ ਪ੍ਰਤੀਨਿਧੀ ਸ਼੍ਰੀ ਤਰਸੇਮ ਕਟਾਰੀਆ ਦੀ ਪ੍ਰੇਰਨਾ ਸਦਕਾ ਸਮੱਗਰੀ ਦਾ ਇਹ ਟਰੱਕ ਭਿਜਵਾਉਣ ਦੇ ਪਵਿੱਤਰ ਕਾਰਜ ਵਿਚ ਪ੍ਰਿੰਸੀਪਲ ਬਖ਼ਸ਼ੀਸ਼ ਕੌਰ, ਸ਼੍ਰੀਮਤੀ ਵੀਨਾ ਕਾਲੜਾ, ਪ੍ਰੀਤੀ ਮਹੰਤ ਅਤੇ ਕਵਿਤਾ ਠਾਕਰ ਨੇ ਵਡਮੁੱਲਾ ਸਹਿਯੋਗ ਦਿੱਤਾ।
ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁਖੀ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਕੁਨੈਲ (ਹੁਸ਼ਿਆਰਪੁਰ) ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ 'ਚ 308 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿਲੋ ਆਟਾ, 5 ਕਿਲੋ ਚਾਵਲ ਅਤੇ ਇਕ ਕੰਬਲ ਸ਼ਾਮਲ ਸੀ। ਟਰੱਕ ਰਵਾਨਾ ਕਰਨ ਸਮੇਂ ਕ੍ਰਿਸ਼ਨ ਗੜ੍ਹਸ਼ੰਕਰ, ਪ੍ਰਿੰਸੀਪਲ ਧਰਮਪਾਲ, ਭਜਨ ਸਿੰਘ, ਰਾਜ ਕੁਮਾਰ ਪਾਰਤੀ, ਬਾਲ ਕ੍ਰਿਸ਼ਨ, ਵਿਨੋਦ ਕੁਮਾਰ ਸਰਪੰਚ, ਵਿਵੇਕ ਰਾਣਾ ਫੌਜੀ, ਯੋਗਰਾਜ, ਸੁਰਿੰਦਰ ਪਾਲ, ਦਿਲਬਾਗ ਸਿੰਘ, ਰੌਕੀ, ਯੋਗੇਸ਼ ਮਹਿਰ, ਨਿਮਿਤ ਚੌਧਰੀ ਕਟਵਾਰਾ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ। ਪੰਜਾਬ ਕੇਸਰੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਪ੍ਰਭਾਵਿਤ ਖੇਤਰਾਂ ਤੱਕ ਜਾਣ ਵਾਲੇ ਮੈਂਬਰਾਂ 'ਚ ਸ਼੍ਰੀ ਅਰੁਣ ਸ਼ਰਮਾ ਸੂਦਨ, ਆਸ਼ੀਸ਼ ਸ਼ਰਮਾ, ਪੁੰਛ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਧਨੁਜ ਸ਼ਰਮਾ, ਮੇਂਢਰ ਤੋਂ ਨਾਜ਼ਿਮ ਅਤੇ ਹੋਰ ਸ਼ਖਸੀਅਤਾਂ ਸ਼ਾਮਲ ਸਨ।
ਮਹਿਲਾ ਮੁਲਾਜ਼ਮ 'ਤੇ ਹਮਲਾ ਕਰਕੇ ਭੱਜਣ ਵਾਲੇ 3 ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ
NEXT STORY