ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਪਾਕਿਸਤਾਨ ਦੀ ਗੋਲੀਬਾਰੀ ਅਤੇ ਅੱਤਵਾਦ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ‘ਪੰਜਾਬ ਕੇਸਰੀ’ ਵੱਲੋਂ ਚਲਾਈ ਗਈ ਮੁਹਿੰਮ ਜਾਰੀ ਹੈ। ਇਸੇ ਸਿਲਸਿਲੇ ’ਚ ਬੀਤੇ ਦਿਨੀਂ 649ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਜ਼ਿਲ੍ਹੇ ਰਿਆਸੀ ਦੇ ਸੁਰਜਨਧਾਰ ਪਿੰਡ ਦੇ ਲੋੜਵੰਦ ਲੋਕਾਂ ਨੂੰ ਡੀ. ਸੀ. ਚਰਨਦੀਪ ਸਿੰਘ ਦੀ ਪ੍ਰਧਾਨਗੀ ’ਚ ਆਯੋਜਿਤ ਸਮਾਗਮ ਵਿਚ ਭੇਟ ਕੀਤੀ ਗਈ, ਜੋਕਿ ਲੁਧਿਆਣਾ ਦੇ ਮੈਸਰਜ਼ ਕਪੂਰ ਐਂਡ ਐਸੋਸੀਏਟਸ ਨੰਦ ਲਾਲ ਕਪੂਰ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਆਦੀਸ਼ ਕੁਮਾਰ ਦੇ ਜਨਮ ਦਿਨ ਦੇ ਸਿਲਸਿਲੇ ’ਚ ਭਿਜਵਾਈ ਗਈ ਸੀ। ਇਸ ਟਰੱਕ ਵਿਚ 300 ਪਰਿਵਾਰਾਂ ਲਈ ਰਜਾਈਆਂ ਸਨ।
ਡੀ. ਸੀ. ਚਰਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਮਦਦ ਵਿਚ ਜੋ ਯੋਗਦਾਨ ਪਾ ਰਹੇ ਹਨ, ਉਸ ਨੂੰ ਭੁਲਾਇਆ ਨਹੀਂ ਜਾ ਸਕਦਾ, ਅਸੀਂ ਦਿਲੋਂ ਧੰਨਵਾਦੀ ਹਾਂ। ਭਗਵਾਨ ਮਹਾਵੀਰ ਸੇਵਾ ਸੰਸਥਾਨ ਦੇ ਪ੍ਰਧਾਨ ਰਾਕੇਸ਼ ਜੈਨ ਨੇ ਕਿਹਾ ਕਿ ‘ਪੰਜਾਬ ਕੇਸਰੀ’ ਇਹ ਮੁਹਿੰਮ ਚਲਾ ਕੇ ਇਨਸਾਨ ਤੇ ਇਨਸਾਨੀਅਤ ਦੀ ਕਦੇ ਨਾ ਭੁੱਲਣ ਵਾਲੀ ਸੇਵਾ ਕਰ ਰਿਹਾ ਹੈ। ਪ੍ਰੋਗਰਾਮ ਦੀ ਆਯੋਜਿਕਾ ਸਰਪੰਚ ਰੇਖਾ ਸ਼ਰਮਾ ਨੇ ਕਿਹਾ ਕਿ ਲੋੜਵੰਦ ਦੀ ਮਦਦ ਨਾਲੋਂ ਵੱਡਾ ਕੋਈ ਮਹਾਨ ਕੰਮ ਨਹੀਂ ਹੈ। ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਜਦੋਂ ਤਕ ਸਰਹੱਦੀ ਲੋਕਾਂ ਦੀਆਂ ਮੁਸ਼ਕਲਾਂ ਖ਼ਤਮ ਨਹੀਂ ਹੁੰਦੀਆਂ, ਰਾਹਤ ਮੁਹਿੰਮ ਜਾਰੀ ਰਹੇਗੀ।
ਇਹ ਵੀ ਪੜ੍ਹੋ: ਯੂਕ੍ਰੇਨ 'ਚ ਬੰਬਾਰੀ, -2 ਡਿਗਰੀ ਤਾਪਮਾਨ ਵਿਚਕਾਰ ਭੁੱਖੇ-ਪਿਆਸੇ ਪੈਦਲ ਚੱਲਣ ਨੂੰ ‘ਮਜਬੂਰ’ ਵਿਦਿਆਰਥੀ
ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਸਮੇਂ ਡੀ. ਸੀ. ਚਰਨਦੀਪ ਸਿੰਘ, ਨੰਦ ਲਾਲ ਕਪੂਰ, ਊਸ਼ਾ ਕਪੂਰ, ਅਨੀਸ਼ ਕਪੂਰ, ਸਨੇਹ ਕਪੂਰ, ਸੰਜੇ ਜੈਨ, ਰਾਕੇਸ਼ ਜੈਨ, ਰਮਾ ਜੈਨ, ਵਿਪਨ ਜੈਨ, ਰੇਣੂ ਜੈਨ, ਮਾਸਟਰ ਆਦੀਸ਼, ਸਰਪੰਚ ਰੇਖਾ ਸ਼ਰਮਾ, ਸਰਪੰਚ ਕੰਨਿਆ ਦੇਵੀ, ਅੰਚਲ ਸ਼ਰਮਾ, ਗੌਤਮ ਸ਼ਰਮਾ, ਵਿਨੈ ਭਗਤ, ਸਾਗਰ ਸ਼ਰਮਾ, ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਅਤੇ ਹੋਰ ਮੌਜੂਦ ਸਨ।
ਇਹ ਵੀ ਪੜ੍ਹੋ: ਯੂਕ੍ਰੇਨ 'ਚ ਜਲੰਧਰ ਦੇ ਫਸੇ 53 ਵਿਦਿਆਰਥੀ, ਚਿੰਤਾ 'ਚ ਡੁੱਬੇ ਮਾਪੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਘਰੋਂ ਦਵਾਈ ਲੈਣ ਆ ਰਹੇ ਵਿਅਕਤੀ ਦੀ ਰੇਲ ਗੱਡੀ ਨਾਲ ਟਕਰਾਉਣ ਕਾਰਨ ਹੋਈ ਮੌਤ
NEXT STORY