ਜਲੰਧਰ (ਚੋਪੜਾ)– ਯੂਕ੍ਰੇਨ ਵਿਚ ਚੱਲ ਰਹੀ ਜੰਗ ਵਿਚ ਫਸੇ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਵਿਦਿਆਰਥੀਆਂ ਦੀ ਗਿਣਤੀ ਬੀਤੇ ਦਿਨ 51 ਤੋਂ ਵਧ ਕੇ 53 ਹੋ ਗਈ ਹੈ। ਬੀਤੇ ਦਿਨ 2 ਪਰਿਵਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਪਤ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦੇ ਹੈਲਪਲਾਈਨ ਨੰਬਰ ’ਤੇ ਸੰਪਰਕ ਕਰਕੇ ਆਪਣੇ-ਆਪਣੇ ਬੱਚਿਆਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ। ਇਨ੍ਹਾਂ 2 ਬੱਚਿਆਂ ਵਿਚ ਇਕ ਵਿਦਿਆਰਥੀ ਅਜੇ ਆਹੂਜਾ ਪੁੱਤਰ ਸੰਜੀਵ ਆਹੂਜਾ ਫਲੈਟ ਨੰਬਰ ਕੇ-1003 ਜਲੰਧਰ ਹਾਈਟਸ-1 ਹੈ, ਜਦਕਿ ਦੂਜੀ ਵਿਦਿਆਰਥਣ ਜੈਸਮੀਨ ਪਰੂਥੀ ਪੁੱਤਰੀ ਨਵੀਨ ਕੁਮਾਰ ਅਲਾਵਲਪੁਰ ਮੁਹੱਲਾ ਪ੍ਰੇਮ ਨਗਰ ਜਲੰਧਰ ਤੋਂ ਹੈ।
ਇਹ ਵੀ ਪੜ੍ਹੋ: ਸੁਖਜਿੰਦਰ ਰੰਧਾਵਾ ਦਾ PM ਮੋਦੀ 'ਤੇ ਵੱਡਾ ਹਮਲਾ, ਕਿਹਾ-ਕੇਂਦਰ ਸੂਬਿਆਂ ਦੇ ਅਧਿਕਾਰਾਂ ’ਤੇ ਡਾਕਾ ਨਾ ਮਾਰੇ
ਕੰਟਰੋਲ ਰੂਮ ਵਿਚ ਤਾਇਨਾਤ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਪਰਿਵਾਰਾਂ ਨੇ ਆਪਣੇ-ਆਪਣੇ ਬੱਚਿਆਂ ਬਾਰੇ ਯੂਕ੍ਰੇਨ ਵਿਚ ਸਬੰਧਤ ਜੋ ਜਾਣਕਾਰੀਆਂ ਦਿੱਤੀਆਂ ਹਨ, ਉਨ੍ਹਾਂ ਨੂੰ ਵੀ ਵਿਦੇਸ਼ ਮੰਤਰਾਲਾ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਦੇ ਮੈਂਬਰ ਯੂਕ੍ਰੇਨ ਵਿਚ ਇਸ ਵੇਲੇ ਜਿਥੇ ਹਨ, ਉਨ੍ਹਾਂ ਦਾ ਨਾਂ, ਸੰਪਰਕ ਨੰਬਰ, ਪਤਾ ਅਤੇ ਪਾਸਪੋਰਟ ਨੰਬਰ ਹੈਲਪਲਾਈਨ ਕੰਟਰੋਲ ਰੂਮ ਨੇ ਜਾਣਕਾਰੀ ਲੈ ਕੇ ਪ੍ਰਸ਼ਾਸਨ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਯੂਕ੍ਰੇਨ ਵਿਚ ਫਸੇ ਜ਼ਿਆਦਾਤਰ ਬੱਚੇ ਮੈਡੀਕਲ ਦੀ ਪੜ੍ਹਾਈ ਅਤੇ ਜੌਬ ਕਰਨ ਲਈ ਗਏ ਹਨ। ਰੂਸ ਅਤੇ ਯੂਕ੍ਰੇਨ ਦਰਮਿਆਨ ਜਾਰੀ ਜੰਗ ਕਾਰਨ ਉਥੋਂ ਉਨ੍ਹਾਂ ਦੇ ਬੱਚੇ ਹੁਣ ਤੱਕ ਨਿਕਲਣ ਵਿਚ ਸਫਲ ਨਹੀਂ ਹੋਏ। ਇਨ੍ਹਾਂ 53 ਬੱਚਿਆਂ ਦੇ ਪਰਿਵਾਰਾਂ ਨੇ ਹੈਲਪਲਾਈਨ ਨੰਬਰ ’ਤੇ ਦੱਿਸਆ ਕਿ ਭਾਰਤ ਸਰਕਾਰ ਦੇ ਪ੍ਰਤੀਨਿਧੀਆਂ ਵੱਲੋਂ ਹੁਣ ਤੱਕ ਸੰਪਰਕ ਨਹੀਂ ਹੋ ਸਕਿਆ ਹੈ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਸੇ ਬੱਚਿਆਂ ਨੂੰ ਕੱਢਣ ਲਈ ਵਿਦੇਸ਼ ਮੰਤਰਾਲਾ ਰਾਹੀਂ ਅੰਬੈਸੀ ਨੂੰ ਸੂਚੀ ਭੇਜ ਦਿੱਤੀ ਹੈ।
ਇਹ ਵੀ ਪੜ੍ਹੋ: ਹਫ਼ਤਾ ਪਹਿਲਾਂ ਯੂਕ੍ਰੇਨ ਗਿਆ ਪੰਜਾਬੀ ਨੌਜਵਾਨ, ਮਾਂ ਬੋਲੀ- ਫੋਨ ਕੱਟਦਿਆਂ ਹੀ ਵਧ ਜਾਂਦੀਆਂ ਦਿਲ ਦੀਆਂ ਧੜਕਨਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
PM ਮੋਦੀ ਨੇ ਦਿੱਤੀ ਜਨਮਦਿਨ ਦੀ ਵਧਾਈ, ਚੰਨੀ ਬੋਲੇ- ਅੱਜ ਮੇਰਾ ਜਨਮਦਿਨ ਨਹੀਂ
NEXT STORY