ਜਲੰਧਰ (ਜੁਗਿੰਦਰ ਸੰਧੂ)—ਜੰਮੂ-ਕਸ਼ਮੀਰ ਦੇ ਹਜ਼ਾਰਾਂ ਪਰਿਵਾਰ ਅਜਿਹੇ ਹਨ, ਜਿਹੜੇ ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਕਾਰਨ ਪ੍ਰਭਾਵਿਤ ਹੋਏ ਹਨ। ਅਨੇਕਾਂ ਲੋਕਾਂ ਦੀਆਂ ਜਾਨਾਂ ਦਹਿਸ਼ਤਗਰਦਾਂ ਨੇ ਲਈਆਂ ਅਤੇ ਬਹੁਤ ਸਾਰੇ ਗੰਭੀਰ ਰੂਪ 'ਚ ਜ਼ਖ਼ਮੀ ਹੋਏ। ਅੱਤਵਾਦ ਦੀ ਹਨੇਰੀ ਵਿਚ ਲੱਖਾਂ ਲੋਕਾਂ ਨੂੰ ਆਪਣੇ ਘਰਾਂ 'ਚੋਂ ਉਜੜਨਾ ਪਿਆ, ਜਿਨ੍ਹਾਂ 'ਚ ਕਸ਼ਮੀਰ ਦੇ ਪੰਡਿਤ ਪਰਿਵਾਰ ਵੀ ਸ਼ਾਮਲ ਹਨ।
ਇਸ ਦੇ ਨਾਲ ਹੀ ਪਾਕਿਸਤਾਨੀ ਸੈਨਿਕਾਂ ਵਲੋਂ ਭਾਰਤੀ ਖੇਤਰਾਂ ਵਿਚ ਬਿਨਾਂ ਕਾਰਨ ਕੀਤੀ ਜਾਂਦੀ ਗੋਲੀਬਾਰੀ ਤੋਂ ਵੀ ਹਜ਼ਾਰਾਂ ਪਰਿਵਾਰ ਪ੍ਰਭਾਵਿਤ ਹੋਏ ਹਨ। ਕਠੂਆ, ਸਾਂਬਾ, ਆਰ. ਐੱਸ. ਪੁਰਾ ਤੋਂ ਇਲਾਵਾ ਪੁੰਛ ਅਤੇ ਰਾਜੌਰੀ ਦੇ ਖੇਤਰਾਂ 'ਚ ਅਕਸਰ ਗੋਲੀਬਾਰੀ ਹੁੰਦੀ ਰਹਿੰਦੀ ਹੈ। ਦੁੱਖ ਦੀ ਗੱਲ ਇਹ ਵੀ ਹੈ ਕਿ ਇਨ੍ਹਾਂ ਪੀੜਤ ਪਰਿਵਾਰਾਂ ਨੂੰ ਸਹਾਇਤਾ ਮੁਹੱਈਆ ਕਰਵਾਉਣ ਲਈ ਸਰਕਾਰ ਵਲੋਂ ਕੋਈ ਵਿਸ਼ੇਸ਼ ਨੀਤੀ ਨਹੀਂ ਅਪਣਾਈ ਗਈ। ਗੋਲੀਬਾਰੀ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਨੂੰ ਥੋੜ੍ਹੀ-ਬਹੁਤੀ ਸਹਾਇਤਾ ਰੈੱਡ ਕਰਾਸ ਵਿਭਾਗ ਵਲੋਂ ਦਿੱਤੀ ਜਾਂਦੀ ਹੈ ਜਦੋਂਕਿ ਬਾਕੀ ਪ੍ਰਭਾਵਿਤ ਪਰਿਵਾਰਾਂ ਨੂੰ ਆਪਣੇ ਹਾਲ 'ਤੇ ਛੱਡ ਦਿੱਤਾ ਜਾਂਦਾ ਹੈ।
ਅਜਿਹੇ ਲਾਚਾਰ ਤੇ ਬੇਵਸ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਵਾਸਤੇ ਹੀ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ 495ਵੇਂ ਟਰੱਕ ਦੀ ਸਮੱਗਰੀ ਬੀਤੇ ਦਿਨੀਂ ਰਾਜੌਰੀ ਜ਼ਿਲੇ ਦੇ ਪਹਾੜੀ ਖੇਤਰਾਂ 'ਚ ਰਹਿਣ ਵਾਲੇ ਸਰਹੱਦੀ ਪਰਿਵਾਰਾਂ ਲਈ ਭਿਜਵਾਈ ਗਈ ਸੀ।
ਇਸ ਟਰੱਕ ਦੀ ਸਮੱਗਰੀ ਲੁਧਿਆਣਾ ਤੋਂ ਰਾਜ ਜੈਨ ਫੈਬਰਿਕਸ ਦੇ ਮਾਲਕ ਸ਼੍ਰੀ ਵਿਪਨ-ਰੇਨੂ ਜੈਨ, ਅਨਮੋਲ-ਤਨੀਸ਼ਾ ਜੈਨ ਅਤੇ ਅਨੁਜ ਜੈਨ ਵਲੋਂ ਸਵਰਗੀ ਸ਼੍ਰੀ ਰਾਜ ਕੁਮਾਰ ਜੈਨ ਤੇ ਸਵਰਗੀ ਸ਼੍ਰੀਮਤੀ ਬਿਮਲਾਵੰਤੀ ਜੈਨ ਦੀ ਪਵਿੱਤਰ ਯਾਦ 'ਚ ਭਿਜਵਾਈ ਗਈ ਸੀ। ਸਮੱਗਰੀ ਭਿਜਵਾਉਣ ਵਿਚ ਮੁੱਖ ਪ੍ਰੇਰਕ ਭਗਵਾਨ ਮਹਾਵੀਰ ਸੇਵਾ ਸੰਸਥਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ-ਰਮਾ ਜੈਨ ਅਤੇ ਉਪ ਪ੍ਰਧਾਨ ਰਾਜੇਸ਼ ਜੈਨ ਸਨ, ਜਦੋਂਕਿ ਇਸ ਕਾਰਜ ਵਿਚ ਲੁਧਿਆਣਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਰਾਜਨ ਚੋਪੜਾ ਤੇ ਸੰਜੀਵ ਮੋਹਿਨੀ ਨੇ ਵੀ ਵੱਡਮੁੱਲਾ ਯੋਗਦਾਨ ਦਿੱਤਾ।
ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਲੁਧਿਆਣਾ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ ਬਰਫਬਾਰੀ ਤੇ ਸਰਦੀ ਦੀ ਰੁੱਤ ਨੂੰ ਧਿਆਨ 'ਚ ਰੱਖਦਿਆਂ 325 ਰਜਾਈਆਂ ਸ਼ਾਮਲ ਕੀਤੀਆਂ ਗਈਆਂ ਸਨ।
ਰਾਹਤ ਸਮੱਗਰੀ ਦੀ ਵੰਡ ਲਈ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਜਾਣ ਵਾਲੀ ਟੀਮ ਵਿਚ ਸ਼੍ਰੀ ਰਜਿੰਦਰ ਸ਼ਰਮਾ, ਲੁਧਿਆਣਾ ਤੋਂ ਅਜੈ ਜੈਨ ਬੌਬੀ, ਆਸ਼ੂ ਸਿੰਗਲਾ, ਕੁਲਦੀਪ ਜੈਨ ਤੇ ਸੌਰਭ ਜੈਨ ਵੀ ਸ਼ਾਮਲ ਸਨ।
ਸੁਖਬੀਰ ਬਾਦਲ ਦੇ ਹਲਕੇ 'ਚ ਪਾਣੀ ਨਹੀਂ 'ਜ਼ਹਿਰ' ਪੀਂਦੇ ਹਨ ਲੋਕ (ਵੀਡੀਓ)
NEXT STORY