ਪਠਾਨਕੋਟ, (ਸ਼ਾਰਦਾ)- ਵਾਹਨ ਚੋਰੀ ਦੇ ਮਾਮਲੇ ਵਿਚ ਭਗੌਡ਼ਾ ਕਰਾਰ ਦਿੱਤੇ ਮੁਲਜ਼ਮ ਨੂੰ ਕਾਬੂ ਕਰਨ ਆਈ ਜੰਮੂ-ਕਸ਼ਮੀਰ ਪੁਲਸ ਦੇ 2 ਜਵਾਨਾਂ ’ਤੇ ਭਗੌਡ਼ੇ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।
ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਸਥਾਨਕ ਗੁਰਦਾਸਪੁਰ ਰੋਡ ’ਤੇ ਘੁੰਮ ਰਿਹਾ ਹੈ। ਇਸ ਬਾਰੇ ਪੰਜਾਬ ਪੁਲਸ ਨੂੰ ਵੀ ਸੂਚਿਤ ਕਰ ਦਿੱਤਾ। ਗੁਆਂਢੀ ਸੂਬੇ ਦੀ ਪੁਲਸ ਦੇ ਦੋ ਜਵਾਨਾਂ ਨੇ ਜਦੋਂ ਸੂਚਨਾ ਦੇ ਅਾਧਾਰ ’ਤੇ ਕਾਰਵਾਈ ਕਰਦਿਅਾਂ ਮੁਲਜ਼ਮ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਭੱਜਣ ਲੱਗਾ ਪਰ ਅੱਗੇ ਉੱਚੀ ਕੰਧ ਆ ਗਈ। ਇਸ ਦੌਰਾਨ ਉਸ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪੰਜਾਬ ਪੁਲਸ ਵੀ ਉਥੇ ਆ ਪੁੱਜੀ ਅਤੇ ਦੋਵਾਂ ਸੂਬਿਆਂ ਦੀ ਪੁਲਸ ਨੇ ਸਾਂਝੇ ਯਤਨ ਕਰਦਿਅਾਂ ਭਗੌਡ਼ੇ ਨੂੰ ਸਖ਼ਤ ਮੁਸ਼ੱਕਤ ਤੋਂ ਬਾਅਦ ਕਾਬੂ ਕਰ ਲਿਆ।
®ਬਾਅਦ ਵਿਚ ਸਥਾਨਕ ਪੁਲਸ ਨੇ ਆਪਣੀ ਵਿਭਾਗੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਭਗੌਡ਼ੇ ਨੂੰ ਜੰਮੂ-ਕਸ਼ਮੀਰ ਪੁਲਸ ਨੂੰ ਸੌਂਪ ਦਿੱਤਾ। ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਮਨਦੀਪ ਸਲਗੌਤਰਾ ਨੇ ਦੱਸਿਆ ਕਿ ਭਗੌਡ਼ੇ ਦੀ ਪਛਾਣ ਚੰਦਨ ਕੁਮਾਰ ਵਾਸੀ ਪਿੰਡ ਚਲਕਡ਼ਾ, ਤਹਿਸੀਲ ਜਵਾਲੀ (ਹਿ.ਪ੍ਰ.) ਵਜੋਂ ਹੋਈ। ਉਸ ਖਿਲਾਫ਼ ਜੰਮੂ-ਕਸ਼ਮੀਰ ਦੇ ਗਾਂਧੀ ਕੈਂਪ ਥਾਣੇ ਵਿਚ ਵਾਹਨ ਚੋਰੀ ਦਾ ਮਾਮਲਾ ਦਰਜ ਸੀ, ਜਿਸ ਨੂੰ ਕਾਬੂ ਕਰਨ ਲਈ ਜੰਮੂ-ਕਸ਼ਮੀਰ ਪੁਲਸ ਦੀ 5 ਮੈਂਬਰੀ ਟੁਕਡ਼ੀ ਨੇ ਸਬ-ਇੰਸਪੈਕਟਰ ਕਾਲੀ ਚਰਨ ਦੀ ਅਗਵਾਈ ਹੇਠ ਦਬਿਸ਼ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵੱਲੋਂ ਕੀਤੇ ਗਏ ਹਮਲੇ ਵਿਚ ਸੀਨੀਅਰ ਕਾਂਸਟੇਬਲ ਕਰਮਜੀਤ ਸਿੰਘ ਦੀ ਬਾਂਹ ਵਿਚ ਡੂੰਘਾ ਜ਼ਖ਼ਮ ਆਇਆ ਹੈ। ਕਾਂਸਟੇਬਲ ਬਰਕਤ ਅਲੀ ਦੇ ਵੀ ਗੰਭੀਰ ਸੱਟ ਲੱਗੀ ਹੈ।
ਸ਼ਿਵ ਸੈਨਾ ਬਾਲ ਠਾਕਰੇ ਨੇ ਨਸ਼ਿਆਂ ਵਿਰੁੱਧ ਕੱਢੀ ਰੋਸ ਰੈਲੀ
NEXT STORY