ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ ’ਚ ਹੁਣ ਅੱਤਵਾਦ ਦੀਆਂ ਸਰਗਰਮੀਆਂ ਕੁਝ ਘੱਟ ਹੋਈਆਂ ਹਨ ਪਰ ਅਸਲ ’ਚ ਅਜੇ ਵੀ ਉਥੋਂ ਦੇ ਲੋਕਾਂ ਦਾ ਜੀਵਨ ਨਰਕ ਤੋਂ ਵੀ ਬਦਤਰ ਹੈ। ਅੱਜ ਵੀ ਪਾਕਿਸਤਾਨ ਕਿਸੇ ਨਾ ਕਿਸੇ ਤਰ੍ਹਾਂ ਸਰਹੱਦ ’ਤੇ ਪ੍ਰੇਸ਼ਾਨੀ ਪੈਦਾ ਕਰਦਾ ਰਹਿੰਦਾ ਹੈ ਭਾਵੇਂ ਉਹ ਘੁਸਪੈਠ ਹੋਵੇ, ਸਮੱਗਲਿੰਗ ਹੋਵੇ ਜਾਂ ਫਿਰ ਡ੍ਰੋਨ ਆਦਿ ਨਾਲ ਹਮਲਾ ਕਰਨ ਦੀ ਗੱਲ ਹੋਵੇ। ਉਥੋਂ ਦੇ ਲੋਕ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਹਨ ਤੇ ਉਨ੍ਹਾਂ ਨੂੰ ਸਰਕਾਰ ਅਤੇ ਸਮਾਜ ਵੱਲੋਂ ਮਦਦ ਦੀ ਬਹੁਤ ਲੋੜ ਹੈ।
ਇਹ ਵੀ ਪੜ੍ਹੋ: ਫਿਲੌਰ ਤੋਂ ਸਾਹਮਣੇ ਆਈ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ, ਕੱਪੜੇ ’ਚ ਬੰਨ੍ਹ ਕੇ ਸੁੱਟਿਆ ਨਵਜਨਮਿਆ ਬੱਚਾ
ਇਸ ਦੇ ਚੱਲਦਿਆਂ ‘ਪੰਜਾਬ ਕੇਸਰੀ’ ਗਰੁੱਪ ਨੇ ਪਿਛਲੇ 21 ਸਾਲਾਂ ਤੋਂ ਸਰਹੱਦੀ ਖੇਤਰਾਂ ਦੇ ਲੋੜਵੰਦ ਲੋਕਾਂ ਦੀ ਮਦਦ ਲਈ ਇਕ ਰਾਹਤ ਮੁਹਿੰਮ ਚਲਾ ਰੱਖੀ ਹੈ, ਜੋ ਲਗਾਤਾਰ ਜਾਰੀ ਹੈ। ਇਸ ਕੜੀ ’ਚ ਬੀਤੇ ਦਿਨੀਂ ਜ਼ਿਲਾ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਦੇ ਪਿੰਡ ਡੋਂਗੀ ’ਚ 600ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡੀ ਗਈ ਜੋ ਕਿ ਰਾਜ ਜੈਨ ਫੈਬ੍ਰਿਕਸ ਲੁਧਿਆਣਾ-ਮੁੰਬਈ ਦੇ ਵਿਪਨ ਜੈਨ, ਰੇਣੂ ਜੈਨ, ਅਨਮੋਲ ਜੈਨ ਤੇ ਤਨੀਸ਼ਾ ਜੈਨ ਵੱਲੋਂ ਭਗਵਾਨ ਮਹਾਵੀਰ ਸੇਵਾ ਸੰਸਥਾਨ ਦੇ ਰਾਕੇਸ਼ ਜੈਨ ਦੀ ਪ੍ਰੇਰਣਾ ਨਾਲ ਭਿਜਵਾਈ ਗਈ। ਇਸ ਟਰੱਕ ’ਚ 300 ਲੋਕਾਂ ਲਈ ਬ੍ਰਾਂਡਿਡ ਟ੍ਰੈਕ ਸੂਟ ਭਿਜਵਾਏ ਗਏ ਸਨ। ਇਸ ਮੌਕੇ ’ਤੇ ਆਯੋਜਿਤ ਪ੍ਰੋਗਰਾਮ ’ਚ ਰਾਕੇਸ਼ ਜੈਨ ਨੇ ਕਿਹਾ ਕਿ ਲੋੜਵੰਦ ਲੋਕਾਂ ਦੀ ਮਦਦ ਤੋਂ ਵੱਡਾ ਹੋਰ ਕੋਈ ਪੁੰਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਦੀ ਪ੍ਰੇਰਣਾ ਨਾਲ ਜਦ ਤੱਕ ਸਹਾਇਤਾ ਦੀ ਲੋੜ ਹੈ, ਜੈਨ ਸਮਾਜ ਸੇਵਾ ਦੇ ਇਸ ਕੰਮ ’ਚ ਲੱਗਾ ਰਹੇਗਾ।
ਇਹ ਵੀ ਪੜ੍ਹੋ: ਪੁੱਤ ਨੂੰ ਵੇਖਣ ਲਈ ਤਰਸੇ ਮਾਪੇ, ਧੋਖਾਧੜੀ ਦਾ ਸ਼ਿਕਾਰ ਭੋਗਪੁਰ ਦਾ ਲੜਕਾ ਯੂਕਰੇਨ ਦੀ ਜੇਲ੍ਹ 'ਚ ਬੰਦ
ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਸਾਨੂੰ ਇਥੇ ਆ ਕੇ ਬਿਨਾਂ ਵਰਦੀ ਵਾਲੇ ਇਨ੍ਹਾਂ ਫੌਜੀਆਂ ਨਾਲ ਮਿਲ ਕੇ ਮਾਣ ਮਹਿਸੂਸ ਹੁੰਦਾ ਹੈ, ਜੋ ਸਰਹੱਦ ’ਤੇ ਗੋਲੀ, ਅੱਤਵਾਦ, ਗਰੀਬੀ ਦਾ ਸਾਹਮਣਾ ਕਰਦੇ ਹੋਏ ਵੀ ਫੌਜ ਤੇ ਬੀ. ਐੱਸ. ਐੱਫ. ਦੀ ਮਦਦ ਕਰਦੇ ਹਨ। ਬੀ. ਡੀ. ਸੀ. ਚੇਅਰਮੈਨ ਅਰੁਣ ਸ਼ਰਮਾ (ਸੁੰਦਰਬਨੀ) ਨੇ ਸਰਹੱਦੀ ਇਲਾਕਿਆਂ ਦੇ ਹਾਲਾਤ ਦੀ ਚਰਚਾ ਕਰਦੇ ਹੋਏ ਕਿਹਾ ਕਿ ਅਜੇ ਇਥੋਂ ਦੇ ਲੋਕਾਂ ਨੂੰ ਹੋਰ ਸਾਮਾਨ ਦੀ ਲੋੜ ਪਵੇਗੀ। ਇਹ ਸਮੱਗਰੀ ਬੀ. ਡੀ. ਸੀ. ਚੇਅਰਮੈਨ ਮੁਹੰਮਦ ਰਿਆਜ਼ ਦੀ ਦੇਖ-ਰੇਖ ’ਚ ਵੰਡੀ ਗਈ। ਇਸ ਮੌਕੇ ’ਤੇ ਸਰਬਜੀਤ ਸਿੰਘ ਗਿਲਜੀਆਂ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਮਾਹਿਲਪੁਰ ਵਿਖੇ ਅਰਧ ਨਗਨ ਹਾਲਤ 'ਚ ਮਿਲੀ ਨੌਜਵਾਨ ਦੀ ਲਾਸ਼, ਸੱਟਾਂ ਦੇ ਨਿਸ਼ਾਨ ਵੇਖ ਪਰਿਵਾਰ ਨੇ ਲਾਏ ਕਤਲ ਦੇ ਦੋਸ਼
ਵੱਡੀ ਖ਼ਬਰ: ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਸਰਕਾਰੀ ਸਕੂਲ ਦੀ ਗਰਾਉਂਡ ’ਚੋਂ ਮਿਲਿਆ ਅਣਚੱਲਿਆ ਬੰਬ
NEXT STORY