ਜੰਡਿਆਲਾ ਗੁਰੂ (ਸੁਰਿੰਦਰ/ਸ਼ਰਮਾ) : ਮਾਂ ਤੋਂ ਪ੍ਰੇਸ਼ਾਨ ਲੜਕੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤੇ ਕਈ ਖੁਲਾਸੇ ਕੀਤੇ ਗਏ। ਬਾਲਗ ਲੜਕੀ ਨੇ ਦੱਸਿਆ ਕਿ ਉਹ ਆਪਣੀ ਮਾਂ ਦੀ ਮਰਜ਼ੀ ਨਾਲ ਕਿਸੇ ਸਕੂਲ ਦੀ ਪ੍ਰਿੰਸੀਪਲ ਮਨਮੀਤ ਕੌਰ ਵਾਸੀ ਜਾਣੀਆ (ਜੰਡਿਆਲਾ ਗੁਰੂ) ਵਿਖੇ ਪਿਛਲੇ ਕੁਝ ਸਾਲਾਂ ਤੋਂ ਰਹਿ ਰਹੀ ਹੈ ਅਤੇ ਉਨ੍ਹਾਂ ਦੇ ਬੱਚਿਆਂ ਦੀ ਦੇਖਭਾਲ ਕਰ ਰਹੀ ਹੈ। ਹੁਣ ਉਹ ਜਿਨ੍ਹਾਂ ਕੋਲ ਆਪਣੀ ਮਰਜ਼ੀ ਨਾਲ ਰਹਿ ਰਹੀ ਹੈ, ਉਹ ਪਰਿਵਾਰ ਉਸ ਨੂੰ ਆਪਣੇ ਹੀ ਬੱਚਿਆਂ ਵਾਂਗ ਪਿਆਰ ਕਰਦਾ ਹੈ ਅਤੇ ਮੇਰੇ 'ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੈ।
ਪੀੜਤਾ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਮਾਂ ਹੁਣ ਰਈਆ ਬਾਬਾ ਬਕਾਲਾ ਮੋੜ 'ਤੇ ਰਹਿੰਦੀ ਹੈ। ਮਾਂ ਕੋਲ ਕਈ ਵਾਰ ਅਣਜਾਣ ਲੋਕਾਂ ਦਾ ਆਉਣਾ-ਜਾਣਾ ਰਹਿੰਦਾ ਹੈ ਅਤੇ ਉਥੇ ਉਹ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀ ਹੈ, ਇਸ ਲਈ ਉਹ ਪਿੰਡ ਜਾਣੀਆ ਵਿਖੇ ਪ੍ਰਿੰ. ਮਨਮੀਤ ਕੌਰ ਦੇ ਘਰ ਰਹਿ ਕੇ ਸੁਰੱਖਿਅਤ ਸਮਝਦੀ ਹੈ। ਆਪਣੀ ਮਾਂ ਕੋਲ ਰਹਿਣਾ ਨਹੀਂ ਚਾਹੁੰਦੀ। ਪੀੜਤ ਲੜਕੀ ਰਾਜਦੀਪ ਕੌਰ ਨੇ ਦੱਸਿਆ ਕਿ ਮਾਂ ਵਲੋਂ ਉਸ ਦੇ ਗਾਰਡੀਅਨ 'ਤੇ ਲਾਏ ਦੋਸ਼ ਨਿਰਾਧਾਰ ਹਨ। ਉਸ ਨੂੰ ਡਰ ਹੈ ਕਿ ਉਸ ਦੀ ਮਾਂ ਉਸ ਨੂੰ ਤੰਗ-ਪ੍ਰੇਸ਼ਾਨ ਕਰੇਗੀ। ਇਸ ਦੌਰਾਨ ਪ੍ਰਿੰ. ਮਨਮੀਤ ਕੌਰ ਨੇ ਦੱਸਿਆ ਕਿ ਰਾਜਦੀਪ ਕੌਰ (20) ਨੂੰ ਉਸ ਦੀ ਮਾਂ ਜੋ ਕਿ ਆਪਣੇ ਪੇਕੇ ਪਰਿਵਾਰ ਨਾਲ ਹੀ ਇਕ ਪਿੰਡ 'ਚ ਰਹਿੰਦੀ ਹੈ, ਉਸ ਸਮੇਂ ਲੜਕੀ ਨੂੰ ਆਪਣੀ ਮਰਜ਼ੀ ਨਾਲ ਹੀ ਸਾਡੇ ਕੋਲ ਛੱਡ ਗਈ ਸੀ। ਉਨ੍ਹਾਂ ਦੱਸਿਆ ਕਿ ਅਸੀਂ ਲੜਕੀ ਨੂੰ ਇਹ ਵੀ ਕਿਹਾ ਕਿ ਜੇਕਰ ਉਹ ਆਪਣੀ ਮਾਂ ਦੇ ਕੋਲ ਜਾ ਕੇ ਰਹਿਣਾ ਚਾਹੁੰਦੀ ਹੈ ਤਾਂ ਜਾ ਸਕਦੀ ਹੈ ਪਰ ਉਹ ਇਹ ਕਹਿ ਰਹੀ ਹੈ ਕਿ ਮੈਂ ਆਪਣੀ ਮਾਂ ਕੋਲ ਨਹੀਂ ਜਾਣਾ।
ਦੂਸਰੇ ਪਾਸੇ ਜਦੋਂ ਲੜਕੀ ਦੀ ਮਾਂ ਨਾਲ ਸੰਪਰਕ ਕੀਤਾ ਤਾਂ ਉਸ ਨੇ ਦੱਸਿਆ ਕਿ ਉਹ ਲੜਕੀ ਨੂੰ ਵਾਪਸ ਲੈ ਕੇ ਉਸ ਦਾ ਡਾਕਟਰੀ ਮੁਆਇਨਾ ਕਰਵਾਏਗੀ। ਉਸ ਨੇ ਕਿਹਾ ਕਿ ਉਸ ਦੀ ਲੜਕੀ ਦਾ ਸ਼ੋਸ਼ਣ ਕੀਤਾ ਜਾਂਦਾ ਰਿਹਾ ਹੈ। ਉਸ ਨੇ ਮੰਗ ਕੀਤੀ ਕਿ ਉਸ ਦੀ ਲੜਕੀ ਉਸ ਨੂੰ ਵਾਪਸ ਦਿਵਾਈ ਜਾਵੇ।
ਕੁਸੁਮ ਅਗਰਵਾਲ ਖੁਦਕੁਸ਼ੀ ਕਾਂਡ : ਵੱਖ-ਵੱਖ ਸੰਸਥਾਵਾਂ ਵਲੋਂ ਰੇਲਵੇ ਪੁਲਸ ਥਾਣੇ ਦਾ ਘਿਰਾਓ
NEXT STORY