ਐਂਟਰਟੇਨਮੈਂਟ ਡੈਸਕ - ਪ੍ਰਸਿੱਧ ਪੰਜਾਬੀ ਗਾਇਕ ਜਸਬੀਰ ਜੱਸੀ ਉਨ੍ਹਾਂ ਕਲਾਕਾਰਾਂ 'ਚੋਂ ਇੱਕ ਹਨ, ਜਿਨ੍ਹਾਂ ਨੂੰ ਹਰ ਮੁੱਦੇ 'ਤੇ ਬੈਖੌਫ ਬੋਲਦੇ ਹੋਏ ਵੇਖਿਆ ਜਾਂਦਾ ਹੈ। ਹਾਲ ਹੀ 'ਚ ਜਸਬੀਰ ਜੱਸੀ ਨਾਲ 'ਜਗਬਾਣੀ' ਅਦਾਰੇ ਦੇ ਸੀਨੀਅਰ ਪੱਤਰਕਾਰ ਤੇ ਐਂਕਰ ਰਮਨਦੀਪ ਸਿੰਘ ਸੋਢੀ ਨੇ ਇੰਟਰਵਿਊ ਕੀਤਾ। ਇਸ ਦੌਰਾਨ ਜਸਬੀਰ ਜੱਸੀ ਨੇ ਕਈ ਮੁੱਦਿਆਂ 'ਤੇ ਖੁੱਲ੍ਹ ਕੇ ਗੱਲ ਕੀਤੀ, ਇਨ੍ਹਾਂ ਮੁੱਦਿਆਂ 'ਚੋਂ ਇਕ ਮੁੱਦਾ ਯੋ ਯੋ ਹਨੀ ਸਿੰਘ ਨਾਲ ਜੁੜਿਆ ਹੈ। ਦਰਅਸਲ, ਇੰਟਰਵਿਊ ਦੌਰਾਨ ਜਸਬੀਰ ਜੱਸੀ ਨੇ ਹਨੀ ਸਿੰਘ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਨੇ ਪਿੱਛੇ ਜਿਹੇ ਇਕ ਸਟੇਟਮੈਂਟ ਦਿੱਤੀ ਸੀ, ਜਿਸ ਬਾਰੇ ਗੱਲ ਕਰਨੀ ਮੈਨੂੰ ਜ਼ਰੂਰੀ ਲੱਗ ਰਹੀ ਹੈ। ਉਸ ਨੇ ਕਿਹਾ ਸੀ ਕਿ ਮੈਂ ਇਨ੍ਹਾਂ ਦੀਆਂ ਨਸਲਾਂ ਦੇ DNA 'ਚ ਨਸ਼ਾ ਵਾੜ ਦਿਆਂਗਾ। ਹਨੀ ਸਿੰਘ ਬਹੁਤ ਚਲਾਕ ਸੁਭਾਅ ਦਾ ਵਿਅਕਤੀ ਹੈ। ਉਹ ਸਭ ਤੋਂ ਪਹਿਲਾਂ ਮੇਰੇ ਕੋਲ ਹੀ ਆਇਆ ਸੀ। ਮੇਰੇ ਕਿਸੇ ਸਾਥੀ ਨੇ ਹੀ ਮੈਨੂੰ ਹਨੀ ਸਿੰਘ ਨਾਲ ਮਿਲਾਇਆ ਸੀ। ਮੈਂ ਹਨੀ ਸਿੰਘ ਨੂੰ ਕਿਹਾ- ਤੇਰਾ ਮਿਊਜ਼ਿਕ ਬਹੁਤ ਹਿੱਟ ਹੈ, ਤੂੰ ਕਰਨਾ ਕੀ ਚਾਹੁੰਦਾ ਹੈ?
ਇਸ ਤੋਂ ਇਲਾਵਾ ਹਨੀ ਸਿੰਘ ਨੇ ਮੈਨੂੰ ਸ਼ਰਾਬ ਵਾਲੇ ਗੀਤ ਵੀ ਸੁਣਾਏ ਪਰ ਮੈਂ ਸਾਫ਼ ਜਵਾਬ ਦੇ ਦਿੱਤਾ ਕਿ ਮੈਂ ਅਜਿਹੇ ਗਾਣੇ ਕਰਨੇ ਹੀ ਨਹੀਂ। ਮੈਂ ਉਸ ਨੂੰ ਕਿਸੇ ਹੋਰ ਬੰਦੇ ਦਾ ਨੰਬਰ ਦਿੱਤਾ ਕਿ ਤੂੰ ਇਸ ਬੰਦੇ ਨਾਲ ਕੰਮ ਕਰ ਸਕਦਾ ਹੈ। ਇਸ ਤੋਂ ਬਾਅਦ ਮੈਂ ਕਦੇ ਵੀ ਹਨੀ ਸਿੰਘ ਨੂੰ ਨਹੀਂ ਮਿਲਿਆ। ਇਸ ਤੋਂ ਇਲਾਵਾ ਹੋਰ ਕੀ-ਕੀ ਜਸਬੀਰ ਜੱਸੀ ਨੇ ਕਿਹਾ, ਇਹ ਜਾਣਨ ਲਈ ਹੇਠਾਂ ਦਿੱਤੀ ਪੂਰੀ ਵੀਡੀਓ ਨੂੰ ਜ਼ਰੂਰ ਸੁਣੋ ਤੇ ਵੇਖੋ....
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰ ਤੇ ਕਰਿਆਨਾ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ
NEXT STORY