ਜਲੰਧਰ (ਕਮਲੇਸ਼)– ਸੀ. ਆਈ. ਏ.-2 ਰੂਰਲ ਵਲੋਂ ਕਾਬੂ ਕੀਤੇ 5 ਮੈਂਬਰੀ ਗਿਰੋਹ ਨੂੰ ਜੇਲ ਭੇਜ ਦਿੱਤਾ ਹੈ। ਸੀ. ਆਈ. ਏ. ਇੰਚਾਰਜ ਸ਼ਿਵ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਗੈਂਗ ਤੋਂ ਪੁੱਛਗਿੱਛ 'ਚ ਪਤਾ ਲੱਗਾ ਕਿ ਗੈਂਗ ਨੇ ਨਾਜਾਇਜ਼ ਹਥਿਆਰਾਂ ਦੀ ਖਰੀਦ ਯੂ. ਪੀ. ਦੇ ਸ਼ਾਮਲੀ ਜ਼ਿਲੇ ਤੋਂ ਕੀਤੀ ਸੀ। ਧਿਆਨਯੋਗ ਹੈ ਕਿ ਪੁਲਸ ਨੇ ਉਕਤ ਗੈਂਗ ਨੂੰ ਐਕਸ. ਯੂ. ਵੀ. ਕਾਰ 'ਚ ਕਾਬੂ ਕੀਤਾ ਸੀ, ਜਿਨ੍ਹਾਂ ਤੋਂ 9 ਨਾਜਾਇਜ਼ ਪਿਸਤੌਲ ਅਤੇ 260 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਗੈਂਗ ਦਾ ਸਰਗਣਾ 18 ਸਾਲਾ ਜਸਕਰਨ ਸੀ, ਜੋ ਦੂਜਾ ਸੁੱਖਾ ਕਾਹਲਵਾਂ ਬਣਨਾ ਚਾਹੁੰਦਾ ਸੀ।
ਸ਼ਾਮਲੀ ਜ਼ਿਲੇ ਤੋਂ ਯੂ. ਪੀ. ਪੁਲਸ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਪਾਰੀ ਲੈਣ ਵਾਲੇ ਗੈਂਗ ਨੂੰ ਕਾਬੂ ਕੀਤਾ ਸੀ-
ਸ਼ਾਮਲੀ ਪੁਲਸ ਨੇ ਕੁੱਝ ਮਹੀਨੇ ਪਹਿਲਾਂ ਅਜਿਹੇ ਗੈਂਗ ਨੂੰ ਕਾਬੂ ਕੀਤਾ ਸੀ, ਜਿਨ੍ਹਾਂ ਨੇ ਪੁਲਸ 'ਤੇ ਹਮਲਾ ਕਰਕੇ ਉਨ੍ਹਾਂ ਦੇ ਹਥਿਆਰ ਲੁੱਟ ਲਏ ਸਨ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਸੀ ਕਿ ਪੁਲਸ ਤੋਂ ਕੀਤੀ ਗਈ ਹਥਿਆਰਾਂ ਦੀ ਲੁੱਟ ਦਾ ਮਕਸਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੱਤਿਆ ਕਰਨ ਦਾ ਸੀ। ਗੈਂਗ ਦਾ ਸਰਗਣਾ ਜਰਮਨ ਖਾਲਿਸਤਾਨੀ ਸਮਰਥਕ ਹੈ, ਜਿਸ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। ਪੰਜਾਬ ਦੇ ਗੈਂਗਸਟਰਾਂ ਦਾ ਸ਼ਾਮਲੀ ਕੁਨੈਕਸ਼ਨ ਕਿਸੇ ਵੱਡੀ ਯੋਜਨਾ ਵੱਲ ਵੀ ਇਸ਼ਾਰਾ ਕਰ ਰਹੀ ਹੈ। ਫਿਲਹਾਲ ਪੁਲਸ ਇਹ ਪਤਾ ਲਾਉਣ 'ਚ ਲੱਗੀ ਹੈ ਕਿ ਗੈਂਗ ਦੇ ਸ਼ਾਮਲੀ 'ਚ ਹਥਿਆਰਾਂ ਦਾ ਸਰੋਤ ਕੌਣ ਹੈ।
ਕੈਪਟਨ ਤੋਂ ਪਹਿਲਾਂ ਅਸੀਂ ਕੀਤੀ ਸੀ ਬਿਨਾਂ ਪਾਸਪੋਰਟ ਪਾਕਿ ਜਾਣ ਦੀ ਮੰਗ: ਲੌਂਗੋਵਾਲ
NEXT STORY