ਚੰਡੀਗੜ੍ਹ (ਮੀਤ) : ਪੰਜਾਬ ਪੁਲਸ ਸਿਰਫ ਲੋਕਾਂ ਦੀ ਸੁਰੱਖਿਆ ਲਈ ਦਿਨ-ਰਾਤ ਕੰਮ ਹੀ ਨਹੀਂ ਕਰਦੀ, ਸਗੋਂ ਪੰਜਾਬ ਦੀ ਹਰ ਖਬਰ ਨੂੰ ਲੋਕਾਂ ਤੱਕ ਵੱਖਰੇ ਸਟਾਈਲ 'ਚ ਪਹੁੰਚਾਉਣਾ ਵੀ ਜਾਣਦੀ ਹੈ। ਜੀ ਹਾਂ, ਪੰਜਾਬ ਪੁਲਸ ਦੇ ਅਜਿਹੇ ਹੀ ਇਕ ਮੁਲਾਜ਼ਮ ਨੇ ਆਪਣੇ ਗੀਤ ਰਾਹੀਂ ਪੰਜਾਬ ਦੀ ਹਰ ਖਬਰ ਨੂੰ ਬਿਆਨ ਕਰ ਦਿੱਤਾ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਕਾਇਲ ਹੋ ਜਾਵੋਗੇ।
ਸਾਲ, 2016 'ਚ ਪੰਜਾਬ ਪੁਲਸ 'ਚ ਬਤੌਰ ਹੌਲਦਾਰ ਭਰਤੀ ਹੋਏ ਜਸਪੂਰਨ ਸਿੰਘ ਨੇ ਦੱਸਿਆ ਕਿ ਉਸ ਦਾ ਸ਼ੌਂਕ ਪੁਲਸ ਦੀ ਨੌਕਰੀ ਦੇ ਨਾਲ-ਨਾਲ ਗਾਇਕੀ 'ਚ ਵੀ ਸੀ। ਜਸਪੂਰਨ ਨੇ ਕਿਹਾ ਕਿ ਉਹ ਨੌਕਰੀ ਦੇ ਨਾਲ-ਨਾਲ ਆਪਣਾ ਸ਼ੌਂਕ ਵੀ ਪੂਰਾ ਕਰਨਾ ਚਾਹੁੰਦਾ ਸੀ। ਜਸਪੂਰਨ ਨੇ ਖਬਰਾਂ ਨੂੰ ਗੀਤ ਵਜੋਂ ਪੜ੍ਹ ਕੇ ਪੰਜਾਬ ਸਰਕਾਰ ਨੂੰ ਅੱਜ ਦੇ ਹਾਲਾਤ ਸੁਧਾਰਨ ਬਾਰੇ ਅਪੀਲ ਕੀਤੀ ਹੈ।
ਜਸਪੂਰਨ ਨੇ ਦੱਸਿਆ ਕਿ ਕਈ ਵਾਰ ਪੁਲਸ 'ਤੇ ਵੀ ਨਸ਼ਾ ਦੇਣ ਦੇ ਦੋਸ਼ ਲੱਗਦੇ ਹਨ ਪਰ ਇਹ ਗੱਲ ਸੱਚ ਨਹੀਂ ਹੈ। ਜਸਪੂਰਨ ਨੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਮਾਂ-ਪਿਓ ਦਾ ਖਿਆਲ ਰੱਖਣ ਦੇ ਨਾਲ-ਨਾਲ ਖੇਡਾਂ 'ਚ ਹਿੱਸਾ ਲੈਣ ਅਤੇ ਵਧੀਆ ਖਾਣ-ਪੀਣ ਦਾ ਸੰਦੇਸ਼ ਦਿੱਤਾ ਹੈ।
ਸੀਵਰੇਜ ਪਲਾਂਟ 'ਚੋਂ ਮਿਲੀ ਨੌਜਵਾਨ ਦੀ ਮੋਟਰਸਾਈਕਲ ਨਾਲ ਬੰਨ੍ਹੀ ਲਾਸ਼ (ਵੀਡੀਓ)
NEXT STORY