ਜਲੰਧਰ (ਬਿਊਰੋ) — ਹਰ ਮੁੱਦੇ 'ਤੇ ਹਮੇਸ਼ਾ ਖੁੱਲ੍ਹ ਕੇ ਬੋਲਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹੁਣ ਵਿਵਾਦਾਂ 'ਚ ਘਿਰਦੀ ਜਾ ਰਹੀ ਹੈ। ਕਿਸਾਨ ਅੰਦੋਲਨ 'ਤੇ ਇਤਰਾਜਯੋਗ ਟਿੱਪਣੀ ਕਰਨ ਤੋਂ ਬਾਅਦ ਕਲਾਕਾਰਾਂ ਨੇ ਕੰਗਨਾ ਨੂੰ ਘੇਰਿਆ, ਜਿਸ ਤੋਂ ਬਾਅਦ ਹੁਣ ਅਦਾਕਾਰਾ ਦਾ ਵਿਵਾਦ ਮੁੱਦਾ ਬਣਦਾ ਜਾ ਰਿਹਾ ਹੈ। ਜੀ ਹਾਂ, ਪੰਜਾਬੀ ਕਲਾਕਾਰ ਭਾਈਚਾਰੇ ਦੇ ਲੋਕ ਕੰਗਨਾ ਨੂੰ ਕਾਫ਼ੀ ਖਰੀਆਂ-ਖੋਟੀਆਂ ਸੁਣਾ ਰਹੇ ਹਨ। ਇਨ੍ਹਾਂ ਹੀ ਨਹੀਂ 'ਸਿਮਰਨ' ਫ਼ਿਲਮ 'ਚ ਕੰਗਨਾ ਨਾਲ ਕੰਮ ਕਰਨ ਵਾਲੇ ਅਦਾਕਾਰ ਤੇ ਪੰਜਾਬੀ ਗਾਇਕ ਜੱਸੀ ਗਿੱਲ ਨੇ ਵੀ ਸੋਸ਼ਲ ਮੀਡੀਆ 'ਤੇ ਉਸ ਦੀ ਕਲਾਸ ਲਾਈ ਹੈ।
ਜੱਸੀ ਗਿੱਲ ਬਾਰੇ ਯੂਜ਼ਰ ਨੇ ਪ੍ਰਭ ਗਿੱਲ ਨੂੰ ਟੈਗ ਕੀਤਾ ਇਹ ਟਵੀਟ
ਦਰਅਸਲ, ਕਿਸੇ ਯੂਜ਼ਰ ਨੇ ਪ੍ਰਭ ਗਿੱਲ ਨੂੰ ਟੈਗ ਕਰਦਿਆਂ ਲਿਖਿਆ ਸੀ, 'ਵਾਹਿਗੁਰੂ ਜੀ ਦੀ ਕਿਰਪਾ ਨਾਲ ਪੰਜਾਬੀ ਇਕੱਠੇ ਨੇ ਪਰ ਆਪਣੇ ਭਰਾ ਵਰਗੇ ਦੋਸਤ ਜੱਸੀ ਗਿੱਲ ਨੂੰ ਉਠਾ ਲਵੋ ਅਤੇ ਕਹੋ ਕੰਗਨਾ ਨੇ ਉਸ ਨੂੰ ਕੁਝ ਨਹੀਂ ਦੇਣਾ, ਆਪਣੇ ਭਰਾਵਾਂ ਦਾ ਸਾਥ ਦੇਵੇ।' ਇਸ ਟਵੀਟ ਤੋਂ ਬਾਅਦ ਪ੍ਰਭ ਗਿੱਲ ਨੇ ਇਸ ਬੰਦੇ ਨੂੰ ਰਿਟਵੀਟ ਕਰਦਿਆਂ ਲਿਖਿਆ, 'ਇਹ ਜਿਹੜਾ ਦੋਸਤ ਪੋਸਟ 'ਚ ਬਿਨਾਂ ਸੋਚੇ ਸਮਝੇ ਨੈਗੇਟਿਵ ਕੁਮੈਂਟਸ ਕਰ ਰਹੇ ਹਨ, ਉਨ੍ਹਾਂ ਨੂੰ ਇਹੀ ਕਹਾਂਗਾ ਕਿ ਜੇਕਰ ਸਾਥ ਨਹੀਂ ਦੇ ਸਕਦੇ ਤਾਂ ਪਲੀਜ਼ ਸਾਨੂੰ ਆਪਣਾ ਕੰਮ ਚੰਗੇ ਤਰੀਕੇ ਨਾਲ ਕਰਨ ਦਿਓ। ਤੁਸੀਂ ਕੋਈ ਕੁਮੈਂਟ ਨਾ ਵੀ ਕਰੋਗੇ ਤਾਂ ਵੀ ਚੱਲੇਗਾ।' ਇਸ ਤੋਂ ਬਾਅਦ ਜੱਸੀ ਗਿੱਲ ਨੇ ਵੀ ਰਿਪਲਾਈ 'ਚ ਕਿਹਾ, 'ਹੱਥ ਜੋੜ ਕੇ ਬੇਨਤੀ ਹੈ ਮੇਰੇ ਭਰਾ ਪਹਿਲਾਂ ਚੈੱਕ ਕਰ ਲਿਆ ਕਰੋ, ਫ਼ਿਰ ਕੋਈ ਗੱਲ ਲਿਖਿਆ ਕਰੋ।'
ਜੱਸੀ ਗਿੱਲ ਨੇ ਇੰਝ ਦਿੱਤਾ ਕੰਗਨਾ ਨੂੰ ਜਵਾਬ
ਦਰਅਸਲ, ਕੰਗਨਾ ਨੇ ਕਿਸਾਨ ਧਰਨਿਆਂ 'ਚ ਸ਼ਾਮਲ ਇਕ ਬਜ਼ੁਰਗ ਬੇਬੇ ਦੀ ਆਲੋਚਨਾ ਕਰਦਿਆਂ ਇਕ ਇਤਰਾਜਯੋਗ ਟਵੀਟ ਕੀਤਾ ਸੀ। ਟਵੀਟ ਕਰਦਿਆਂ ਕੰਗਨਾ ਨੇ ਬਜ਼ਰੁਗ ਬੇਬੇ ਦੀ ਤਸਵੀਰ ਸਾਂਝੀ ਕੀਤੀ ਸੀ ਅਤੇ ਦਾਅਵਾ ਕੀਤਾ ਕਿ ਉਹ ਪ੍ਰਦਰਸ਼ਨਾਂ 'ਚ ਜਾਣ ਲਈ ਪੈਸੇ ਲੈਂਦੀ ਹੈ। ਹਾਲਾਂਕਿ ਕੰਗਨਾ ਨੇ ਬਾਅਦ 'ਚ ਆਪਣਾ ਇਹ ਟਵੀਟ ਡਿਲੀਟ ਕਰ ਦਿੱਤਾ ਸੀ। ਇਸ ਦਾ ਜਵਾਬ ਦਿੰਦਿਆਂ ਜੱਸੀ ਗਿੱਲ ਨੇ ਕਿਸੇ ਦਾ ਟਵੀਟ ਸਾਂਝਾ ਕਰਦਿਆਂ ਕੰਗਨਾ ਨੂੰ ਜਵਾਬ ਦਿੱਤਾ। ਇਸ ਟਵੀਟ 'ਚ ਲਿਖਿਆ ਹੈ 'ਅਸੀਂ 100 ਰੁਪਏ ਦਾ ਕੀ ਕਰਨਾ, ਸਾਡੇ ਕੋਲ ਬਥੇਰੀਆਂ ਜਾਇਦਾਦਾਂ, ਬਠਿੰਡਾ ਦੀ ਦਾਦੀ ਦਾ ਕੰਗਨਾ ਨੂੰ ਕਰਾਰਾ ਜਵਾਬ।'
ਕਲਾਕਾਰਾਂ ਨੇ ਇੰਝ ਦਿੱਤਾ ਕੰਗਨਾ ਨੂੰ ਜਵਾਬ
ਬੇਬੇ 'ਤੇ ਕੀਤੇ ਇਤਰਾਜਯੋਗ ਟਵੀਟ ਨੂੰ ਵੇਖਦਿਆਂ ਐਮੀ ਵਿਰਕ ਨੇ ਕੁਝ ਅਜਿਹਾ ਬੋਲ ਦਿੱਤਾ, ਜੋ ਸ਼ਾਇਦ ਕੰਗਨਾ ਕੋਲੋਂ ਬਰਦਾਸ਼ਤ ਨਹੀਂ ਹੋਵੇਗਾ। ਐਮੀ ਵਿਰਕ ਕੰਗਨਾ ਦੇ ਇਕ ਟਵੀਟ 'ਤੇ ਕੁਮੈਂਟ ਕਰਦਿਆਂ ਲਿਖਦੇ ਹਨ, 'ਲੱਖ ਦੀ ਲਾਹਨਤ ਭੈਣ ਜੀ ਤੁਹਾਡੇ 'ਤੇ। ਇੰਨੀ ਵੀ ਪਾਲਿਸ਼ ਨਹੀਂ ਮਾਰੀ ਦੀ ਕਿਸੇ 'ਤੇ, ਲੋਕਾਂ ਤੋਂ ਵੱਧ ਕੇ ਕੁਝ ਨਹੀਂ ਹੁੰਦਾ। ਤੁਸੀਂ ਸਾਡੇ ਬਜ਼ੁਰਗਾਂ ਬਾਰੇ ਬੋਲੇ ਹੋ। ਤੁਹਾਡੀ ਇਕ ਅੱਧੀ ਕੰਧ ਤੋੜੀ ਸੀ ਬੰਬੇ ਵਾਲਿਆਂ ਨੇ ਤੇ ਤੁਸੀਂ ਦੁਨੀਆ ਸਿਰ 'ਤੇ ਚੁੱਕ ਲਈ ਸੀ ਤੇ ਸਾਡੇ ਹੱਕ ਖੋਹੇ ਨੇ ਸਰਕਾਰ ਨੇ।'
ਦਿੱਲੀ ਪਹੁੰਚੇ ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਹਰਫ ਚੀਮਾ ਨੇ ਲੋਕਾਂ ਨੂੰ ਕੰਗਨਾ ਰਣੌਤ ਦੀਆਂ ਫ਼ਿਲਮਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਕੰਵਰ ਗਰੇਵਾਲ ਨੇ ਕੰਗਨਾ ਨੂੰ ਕਿਹਾ, 'ਅਸੀਂ ਤੇਰੀ ਭਾਸ਼ਾ ਨਹੀਂ ਵਰਤਦੇ, ਅਸੀਂ ਮਾੜੀ ਸ਼ਬਦਾਵਲੀ ਨਹੀਂ ਵਰਦਤੇ ਪਰ ਤੇਰੀ ਸੋਚ ਬਹੁਤ ਨੀਵੀਂ ਹੈ ਤੇ ਅਸੀਂ ਤੇਰੀ ਸੋਚ ਨੂੰ ਦਰਕਾਰਦੇ ਹਾਂ। ਉਨ੍ਹਾਂ ਕਿਹਾ ਜੋ ਧਰਨਿਆਂ 'ਚ ਬਜ਼ੁਰਗ ਮਾਵਾਂ ਬੈਠੀਆਂ ਹਨ, ਉਹ ਮਾਈ ਭਾਗੋ ਵਰਗੀਆਂ ਹਨ। ਕੰਵਰ ਗਰੇਵਾਲ ਨੇ ਸਪੱਸ਼ਟ ਕੀਤਾ ਕਿ ਨਾ ਤਾਂ ਅਸੀਂ ਅੱਤਵਾਦੀ ਹਾਂ ਤੇ ਨਾ ਹੀ ਉਹ, ਜੋ ਤੇਰੀ ਸੋਚ ਹੈ। ਮਾਲਕ ਤੈਨੂੰ ਸੁਮੱਤ ਬਖਸ਼ੇ।'
ਹਰਫ ਚੀਮਾ ਨੇ ਕੰਗਨਾ ਨੂੰ ਸਵਾਲ ਕੀਤਾ ਕਿ ਜੇਕਰ ਝੰਡਾ ਚੁੱਕੀ ਮਾਤਾ ਪੈਸੇ ਲੈ ਕੇ ਰੋਲ ਕਰਦੀ ਹੈ ਤਾਂ ਕੀ ਉਸ ਤਸਵੀਰ 'ਚ ਬਾਕੀ ਬੀਬੀਆਂ ਵੀ ਪੈਸੇ ਲੈ ਕੇ ਰੋਲ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਕੀ ਪੋਸਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਜੋ ਲੋਕ ਪੰਜਾਬ ਦੇ ਹੱਕ 'ਚ ਨਹੀਂ ਖੜ੍ਹ ਸਕਦੇ, ਪੰਜਾਬ ਦੇ ਸੰਘਰਸ਼ ਨੂੰ ਢਾਹ ਲਾ ਰਹੇ ਹਨ, ਅਜਿਹੇ ਲੋਕਾਂ ਦਾ ਬਾਈਕਾਰਟ ਕਰਨਾ ਚਾਹੀਦਾ ਹੈ।
ਕਿਸਾਨ ਵਿਰੋਧੀ ਬਿੱਲ ਰੱਦ ਕਰਵਾਉਣ ਲਈ ਸਿੰਘੂ ਬਾਰਡਰ 'ਤੇ ਡਟੇ ਪਟਿਆਲਾ ਜ਼ਿਲ੍ਹੇ ਦੇ ਕਿਸਾਨ
NEXT STORY