Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 23, 2026

    2:39:06 PM

  • condition of the platoon bridge built near gurdwara sant ghat is poor

    ਗੁਰਦੁਆਰਾ ਸੰਤ ਘਾਟ ਨੇੜੇ ਬਣਿਆ ਇਹ ਪਲਟੂਨ ਪੁਲ...

  • 2 accused arrested with drugs and weapons worth crores

    ਪੰਜਾਬ ਪੁਲਸ ਦੀ ਵੱਡੀ ਕਾਰਵਾਈ, 2 ਮੁਲਜ਼ਮ ਕਰੋੜਾਂ...

  • dragon seen

    ਅਸਮਾਨ 'ਚ ਉੱਡਦਾ ਦਿਸਿਆ 8 ਮੀਟਰ ਲੰਬਾ Dragon !...

  • fast track courts

    ਹੁਣ ਨਹੀਂ ਬਚਣਗੇ ਪੇਪਰ ਲੀਕ ਦੇ ਦੋਸ਼ੀ ! ਸਰਕਾਰ ਨੇ 4...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Bathinda
  • ਬੇਅਦਬੀ ਕਾਂਡ ਦੀਆਂ ਜਾਂਚ ਟੀਮਾਂ 'ਤੇ ਭਰੋਸਾ ਪਰ ਕੈਪਟਨ ਦੀ ਨੀਅਤ 'ਤੇ ਸ਼ੱਕ : ਜਥੇਦਾਰ ਦਾਦੂਵਾਲ

PUNJAB News Punjabi(ਪੰਜਾਬ)

ਬੇਅਦਬੀ ਕਾਂਡ ਦੀਆਂ ਜਾਂਚ ਟੀਮਾਂ 'ਤੇ ਭਰੋਸਾ ਪਰ ਕੈਪਟਨ ਦੀ ਨੀਅਤ 'ਤੇ ਸ਼ੱਕ : ਜਥੇਦਾਰ ਦਾਦੂਵਾਲ

  • Updated: 18 May, 2021 05:28 PM
Bathinda
jathedar daduwal captain sarkar talwandi sabo
  • Share
    • Facebook
    • Tumblr
    • Linkedin
    • Twitter
  • Comment

ਤਲਵੰਡੀ ਸਾਬੋ (ਮੁਨੀਸ਼): ਬੇਅਦਬੀ ਕਾਂਡ ਦੀ ਜਾਂਚ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਐੱਲ.ਕੇ.ਯਾਦਵ ਦੀ ਅਗਵਾਈ ’ਚ ਨਵੀਂ ਸਿੱਟ ਦਾ ਗਠਨ ਕੀਤਾ ਗਿਆ ਹੈ। ਇਸੇ ਦੌਰਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਦਾਦੂਵਾਲ ਨੇ ਪੰਜਾਬ ਸਰਕਾਰ ’ਤੇ ਨਿਸ਼ਾਨਾ  ਵਿਨ੍ਹਦਿਆਂ ਆਖਿਆ ਕਿ ਗੁਰੂ ਮਹਾਰਾਜ ਦੀ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਕਰ ਰਹੀਆਂ ਟੀਮਾਂ ’ਤੇ ਤਾਂ ਭਰੋਸਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਦੀ ਨੀਅਤ ਸਾਫ਼ ਨਜ਼ਰ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਪਹਿਲੀਆਂ ਟੀਮਾਂ ਨੇ ਵੀ ਜਾਂਚ ਦੌਰਾਨ ਦੋਸ਼ੀਆਂ ਦੇ ਨਾਂ ਨਸ਼ਰ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਸੀ ਪਰ ਰਾਜੀਨਿਤਕ ਘੁੰਮਣਘੇਰੀਆਂ ਕਾਰਨ ਇਹ ਜਾਂਚ ਪੜਤਾਲ ਕਿਸੇ ਤਣ-ਪੱਤਣ ਨਾ ਲੱਗ ਸਕੀ। ਉਨ੍ਹਾਂ ਨਵੀਂ ਬਣਾਈ ਸਿੱਟ ’ਤੇ ਪੂਰਾ ਭਰੋਸਾ ਹੈ ਕਿ ਦੋਸ਼ੀਆਂ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਜਾਵੇਗਾ ਪਰ ਪੰਜਾਬ ਸਰਕਾਰ ਦੇ ਪਿਛਲੇ ਫ਼ੈਸਲਿਆਂ ਦੇ ਮੱਦੇਨਜ਼ਰ ਭਰੋਸਾ ਨਹੀਂ ਕੀਤਾ ਜਾ ਸਕਦਾ। 

ਇਹ ਵੀ ਪੜ੍ਹੋ:  ਨਵਜੋਤ ਸਿੱਧੂ ਨੂੰ ਘੇਰਨ ਦੀ ਤਿਆਰੀ! ਵਿਜੀਲੈਂਸ ਦੀ ਰਾਡਾਰ 'ਤੇ ਦੋ ਕਰੀਬੀ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਮੀਡੀਆ ਨੂੰ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਬਰਗਾੜੀ ਬੇਅਦਬੀ ਕਾਂਡ ਬਹੁਤ ਹੀ ਦੁਖਦਾਈ ਹੈ ਅਤੇ ਇਸ ਨਾਲ ਸਾਡੇ ਸਮੇਤ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਸ ਕਾਂਡ ਦਾ ਇਨਸਾਫ਼ ਹੋਣਾ ਬਹੁਤ ਜ਼ਰੂਰੀ ਹੈ ਨਹੀ ਤਾਂ ਇਹ ਜ਼ਖ਼ਮ ਸਦਾ ਰਿਸਦੇ ਰਹਿਣਗੇ। ਬਹੁਤਾਤ ਰਾਜਨੀਤਕ ਪਾਰਟੀਆਂ ਅਤੇ ਸਰਕਾਰਾਂ ਇਸ ਮਸਲੇ ’ਤੇ ਸਿਰਫ਼ ਸਿਆਸਤ ਕਰ ਰਹੀਆਂ ਹਨ ਜੋ ਕਿ ਪੀਡ਼ਤਾਂ ਨੂੰ ਇਨਸਾਫ ਨਹੀਂ ਦੇਣਾ ਚਾਹੁੰਦੀਆਂ। ਬਰਗਾੜੀ ਕਾਂਡ ਤੇ ਪੰਜਾਬ ਦੀ ਬਾਦਲ ਸਰਕਾਰ ਵੱਲੋਂ ਵੀ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਣਾਇਆ ਗਿਆ ਸੀ ਜਦੋਂ ਜਾਂਚ ਵਿੱਚ ਬਾਦਲਾਂ ਦਾ ਯਾਰ ਸੌਦਾ ਸਾਧ ਅਤੇ ਉਸ ਦੇ ਪੈਰੋਕਾਰ ਫਸਦੇ ਨਜ਼ਰ ਆ ਰਹੇ ਸਨ ਤਾਂ ਆਪਣੇ ਬਣਾਏ ਕਮਿਸ਼ਨ ਦੀ ਹੀ ਰਿਪੋਰਟ ਰਸੀਵ ਨਹੀ ਕੀਤੀ ਸੀ ਅਤੇ ਆਪਣੀ ਬਣਾਈ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਵਾਲੀ ਸਿੱਟ ਨੂੰ ਵੀ ਸਿਆਸੀ ਘੁੰਮਣਘੇਰੀਆਂ ’ਚ ਪਾਈ ਰੱਖਿਆ।

ਇਹ ਵੀ ਪੜ੍ਹੋ:  ਸਰਕਾਰ ਖ਼ੁਦ ਆਈ.ਸੀ.ਯੂ. ’ਚ, ਪਤਾ ਨਹੀਂ ਕਦੋਂ ਡਿੱਗ ਜਾਵੇ : ਬਿਕਰਮ ਮਜੀਠੀਆ

ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੇ ਭਰੋਸਾ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾਈ ਪਰ ਕੈਪਟਨ ਨੇ ਵੀ ਇਨਸਾਫ਼ ਨੂੰ ਸਿਆਸੀ ਘੁੰਮਣਘੇਰੀਆਂ ’ਚ ਪਾਈ ਰੱਖਿਆ। ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਤੇ ਵਿਧਾਨ ਸਭਾ ਵਿੱਚ ਦੋ ਦਿਨ ਦਾ ਸਪੈਸ਼ਲ ਸੈਸ਼ਨ ਹੋਇਆ। ਫ਼ਿਰ ਜਾਂਚ ਟੀਮਾਂ ਦੀਆਂ ਰਿਪੋਰਟਾਂ ਆਈਆਂ ਪਰ ਕਿਸੇ ਨੂੰ ਵੀ ਕੰਢੇ ਵੱਟੇ ਨਹੀਂ ਲਾਇਆ ਗਿਆ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਬਰਗਾੜੀ ਬੇਅਦਬੀ ਕਾਂਡ ਬਹਿਬਲ ਕਲਾਂ ਗੋਲੀ ਕਾਂਡ ਅਤੇ  ਕੋਟਕਪੂਰਾ ਕਾਂਡ ਦੀ ਜਾਂਚ ਨੂੰ ਸਿਆਸੀ ਘੁੰਮਣਘੇਰੀਆਂ ਵਿਚ ਪਾ ਕੇ ਇਨਸਾਫ਼ ਤੋਂ ਦੂਰ ਕਰਨ ਦਾ ਅਸਲ ਕਾਰਨ ਬਾਦਲ ਅਤੇ ਕੈਪਟਨ ਦੀ ਸੌਦਾ ਸਾਧ ਡੇਰੇ ਦੀ ਵੋਟ ਬੈਂਕ ਤੇ ਨਜ਼ਰ ਹੈ, ਜਿਸ ਕਰਕੇ ਪਹਿਲਾਂ ਬਾਦਲ ਸਰਕਾਰ ਨੇ ਇਨਸਾਫ਼ ਨਹੀਂ ਕੀਤਾ ਅਤੇ ਸੌਦਾ ਸਾਧ ਅਤੇ ਉਸ ਦੇ ਪੈਰੋਕਾਰਾਂ ਦੀ ਪੁਸ਼ਤ ਪਨਾਹੀ ਕਰਕੇ ਉਨ੍ਹਾਂ ਨੂੰ ਬਚਾਉਂਦੇ ਰਹੇ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਡੇਰੇ ਦੀ ਵੋਟ ਬੈਂਕ ਤੇ ਝਾਕ ਰੱਖਦਾ। ਬਰਗਾੜੀ ਬੇਅਦਬੀ ਕਾਂਡ ਦਾ ਇਨਸਾਫ ਨਹੀਂ ਕਰਨਾ ਚਾਹੁੰਦਾ, ਕਿਉਂਕਿ ਇਸ ਬੇਅਦਬੀ ਕਾਂਡ ਪਿੱਛੇ ਸਿੱਧੇ ਤੌਰ ’ਤੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਤੇ ਉਸ ਦੇ ਪੈਰੋਕਾਰਾਂ ਦਾ ਹੱਥ ਜਾਂਚ ਟੀਮਾਂ ਨੇ ਕੱਢ ਕੇ ਸਰਕਾਰ ਦੇ ਮੇਜ਼ ਉੱਤੇ ਰੱਖ ਦਿੱਤਾ ਹੈ।

ਇਹ ਵੀ ਪੜ੍ਹੋ:  ਸਾਵਧਾਨ! ਜਲੰਧਰ ਜ਼ਿਲ੍ਹੇ 'ਚ 1 ਸਾਲ ’ਤੇ ਭਾਰੀ ਪਏ 54 ਦਿਨ, ਕੋਰੋਨਾ ਮਾਮਲਿਆਂ ਨੇ ਤੋੜੇ ਰਿਕਾਰਡ

ਉਨ੍ਹਾਂ ਕਿਹਾ ਕਿ ਸਰਕਾਰਾਂ ਜਿੰਨੀਆਂ ਮਰਜ਼ੀ ਜਾਂਚ ਕਮੇਟੀਆਂ ਬਣਾ ਲੈਣ ਜੋ ਵੀ ਅਫ਼ਸਰ ਨਿਰਪੱਖ ਜਾਂਚ ਕਰਨਗੇ ਸਿੱਧੇ ਤੌਰ ਤੇ ਸੌਦਾ ਸਾਧ ਤੇ ਉਹਦੇ ਪੈਰੋਕਾਰ ਬੇਅਦਬੀ ਪਿੱਛੇ ਦੋਸ਼ੀ ਨਿਕਲਣਗੇ ਅਤੇ ਗੋਲੀ ਕਾਂਡ ਪਿੱਛੇ ਉੱਚ ਅਫ਼ਸਰ ਅਤੇ ਮੌਕੇ ਦੇ ਹਾਕਮ ਨਜ਼ਰ ਪੈਣਗੇ। ਅਜਿਹੀ ਜਾਂਚ ਵਿੱਚ ਉਨ੍ਹਾਂ ਨੂੰ ਕਦੇ ਵੀ ਬਚਾਇਆ ਨਹੀਂ ਜਾ ਸਕੇਗਾ ਪਰ ਇਹ ਸਭ ਉਨ੍ਹਾਂ ਨੂੰ ਬਚਾਉਣ ਦਾ ਹੀ ਯਤਨ ਹੋ ਰਿਹਾ ਹੈ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਡੇਰਾ ਸਰਸਾ ਦੇ ਵੋਟ ਬੈਂਕ ’ਤੇ ਨਜ਼ਰ ਰੱਖ ਕੇ ਹੀ ਮੌੜ ਕਲਾਂ ਬੰਬ ਧਮਾਕੇ ਦੀ ਜਾਂਚ ਵੀ ਨਹੀਂ ਹੋ ਰਹੀ, ਜਿਸ ਵਿੱਚ ਕੀਮਤੀ 6 ਜਾਨਾਂ ਚਲੀਆਂ ਗਈਆਂ ਸਨ। ਕੈਪਟਨ ਸਰਕਾਰ ਨੇ ਮੌੜ ਬੰਬ ਧਮਾਕੇ ਦੀ ਜਾਂਚ ਨੂੰ ਵੀ ਕਿਸੇ ਸਿਰੇ ਨਹੀਂ ਲਾਇਆ ਅਤੇ ਪੀਡ਼ਤਾਂ ਨੂੰ ਇਨਸਾਫ਼ ਨਹੀਂ ਦਿੱਤਾ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਨਵੀਆਂ ਬਣਾਈਆਂ ਜਾਂਚ ਟੀਮਾਂ ਬਰਗਾੜੀ ਬੇਅਦਬੀ ਕਾਂਡ ਆਈ.ਜੀ. ਸੁਰਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਕੋਟਕਪੂਰਾ ਕਾਂਡ ਤੇ ਐਲ ਕੇ ਯਾਦਵ ਦੀਆਂ ਅਗਵਾਈ ਅਤੇ ਬਹਿਬਲ ਕਲਾਂ ਗੋਲੀ ਕਾਂਡ ਤੇ ਆਈ ਜੀ ਨੌਨਿਹਾਲ ਸਿੰਘ ਦੀ ਅਗਵਾਈ ਵਿਚ ਬਣਾਈਆਂ ਗਈਆਂ ਹਨ। ਅਸੀਂ ਪਹਿਲੀਆਂ ਜਾਂਚ ਟੀਮਾਂ ਨੂੰ ਵੀ ਪੂਰਾ ਸਹਿਯੋਗ ਦਿੱਤਾ ਅਤੇ ਹੁਣ ਵੀ ਨਾ ਚਾਹੁੰਦੇ ਹੋਏ ਵੀ ਪੂਰਾ ਸਹਿਯੋਗ ਦੇਵਾਂਗੇ। ਸਰਕਾਰ ਨੂੰ ਇਹ ਕਹਿਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ ਕਿ ਕਿਸੇ ਵੀ ਪੀਡ਼ਤ ਨੇ ਸਾਨੂੰ ਬਿਆਨ ਦਰਜ ਨਹੀਂ ਕਰਵਾਏ। ਸਾਨੂੰ ਪਹਿਲਾਂ ਜਾਂਚ ਕਰ ਰਹੇ ਪੁਲਸ ਅਫਸਰਾਂ ਤੇ ਵੀ ਭਰੋਸਾ ਸੀ ਤੇ ਹੁਣ ਜਾਂਚ ਆਗੂ ਬਣਾਏ ਪੁਲਸ ਅਫਸਰਾਂ ਤੇ ਵੀ ਕੋਈ ਸ਼ੱਕ ਨਹੀ ਹੈ।

ਇਹ ਵੀ ਪੜ੍ਹੋ:  ਦੁਖ਼ਦਾਇਕ ਖ਼ਬਰ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਮਾਮਾ ਗੁਰਰਾਜ ਸਿੰਘ ਫੱਤਣਵਾਲਾ ਦਾ ਦਿਹਾਂਤ

ਉਹ ਕਾਬਲ ਅਫਸਰ ਹਨ ਪਰ ਕੈਪਟਨ ਦੀ ਨੀਅਤ ਠੀਕ ਨਹੀਂ ਹੈ ਮੈਨੂੰ ਪੂਰੀ ਆਸ ਹੈ ਕਿ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰ ਜ਼ਖ਼ਮੀ ਹੋਏ ਪੀੜਤ ਅਤੇ ਗਵਾਹ ਨਵੀਆਂ ਜਾਂਚ ਟੀਮਾਂ ਦਾ ਵੀ ਪੂਰਾ ਸਹਿਯੋਗ ਕਰਨਗੇ। ਸਾਡੇ ਵੱਲੋਂ ਕੋਈ ਕਮੀ ਨਹੀਂ ਰਹੇਗੀ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਸਾਨੂੰ ਕੋਈ ਭਰੋਸਾ ਨਹੀਂ ਹੈ ਕਿ ਉਹ ਇਸ ’ਤੇ ਇਨਸਾਫ਼ ਦੇਵੇਗਾ ਕਿਉਂਕਿ ਪਹਿਲੀ ਜਾਂਚ ਟੀਮਾਂ ਨੇ ਵੀ ਪੂਰੀ ਤਨਦੇਹੀ ਦੇ ਨਾਲ ਬਰਗਾੜੀ ਬਹਿਬਲ ਕਾਂਡ ਦੀ ਜਾਂਚ ਕੀਤੀ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਸਿਆਸੀ ਘੁੰਮਣਘੇਰੀਆਂ ’ਚ ਪਾ ਦਿੱਤਾ ਤੇ ਹੁਣ ਵੀ ਕੇਵਲ ਕੈਪਟਨ ਅਮਰਿੰਦਰ ਸਿੰਘ ਵਲੋਂ ਗੋਂਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਹੈ। ਉਹ ਇਸ ਕਾਂਡ ਵਿਚ ਇਨਸਾਫ ਨਹੀਂ ਕਰਨਾ ਚਾਹੁੰਦਾ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਬਾਦਲਾਂ ਨੇ ਆਪਣੇ ਯਾਰ ਸੌਦਾ ਅਸਾਧ ਨੂੰ ਬਚਾਉਂਦਿਆਂ ਆਪਣਾ ਪਤਨ ਕਰਵਾ ਲਿਆ ਅਤੇ ਹੁਣ ਬਾਦਲਾਂ ਨੂੰ ਬਚਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਦਾ ਪਤਨ ਸਾਫ਼ ਨਜ਼ਰ ਆ ਰਿਹਾ ਹੈ।

  • Jathedar Daduwal
  • Captain Sarkar
  • Talwandi Sabo
  • ਬਰਗਾੜੀ ਬੇਅਦਬੀ ਕਾਂਡ
  • ਜਥੇਦਾਰ ਦਾਦੂਵਾਲ
  • ਕੈਪਟਨ ਸਰਕਾਰ
  • ਤਲਵੰਡੀ ਸਾਬੋ

ਅਪਾਹਜ ਪਿਓ ਤੇ ਗਰੀਬ ਮਾਂ ਦੀ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼

NEXT STORY

Stories You May Like

  • vandalism and sacrilege in temple with intent to steal
    ਚੋਰੀ ਕਰਨ ਦੀ ਨੀਅਤ ਨਾਲ ਮੰਦਰ ’ਚ ਕੀਤੀ ਭੰਨਤੋੜ ਤੇ ਬੇਅਦਬੀ, ਮੁਲਜ਼ਮ ਕਾਬੂ
  • now illegal occupants will not be tolerated in phagwara
    ਫਗਵਾੜਾ 'ਚ ਹੁਣ ਨਾਜਾਇਜ਼ ਕਬਜ਼ਾਧਾਰੀਆਂ ਦੀ ਖ਼ੈਰ ਨਹੀਂ, ਨਿਗਮ ਤੇ ਪੁਲਸ ਦੀਆਂ ਟੀਮਾਂ ਕਰਨਗੀਆਂ ਵੱਡਾ ਐਕਸ਼ਨ
  • dog eats cannabis while climbing high peak  emergency teams
    ਉੱਚੀ ਚੋਟੀ 'ਤੇ ਚੜ੍ਹਦੇ ਸਮੇਂ ਕੁੱਤੇ ਨੇ ਖਾ ਲਈ ਭੰਗ; ਸਕਾਟਲੈਂਡ ਦੀ ਐਮਰਜੈਂਸੀ ਟੀਮਾਂ ਨੂੰ ਪੈ ਗਈਆਂ ਭਾਜੜਾਂ
  • sacrilege incident at gurdwara sahib in mansa
    ਮਾਨਸਾ ਦੇ ਗੁਰਦੁਆਰਾ ਸਾਹਿਬ 'ਚ ਬੇਅਦਬੀ ਦੀ ਘਟਨਾ, ਪੁਲਸ ਨੇ ਜਾਂਚ ਕੀਤੀ ਸ਼ੁਰੂ
  • questions on amazon  s   recommended   usb drives  consumers worried
    Amazon ਦੀਆਂ ‘ਰਿਕਮੈਂਡਿਡ’ USB ਡ੍ਰਾਈਵਜ਼ ’ਤੇ ਸਵਾਲ, ਫਰਜ਼ੀ ਸਟੋਰੇਜ ਸਮਰੱਥਾ ਦੀਆਂ ਸ਼ਿਕਾਇਤਾਂ ਨਾਲ ਖਪਤਕਾਰ ਚਿੰਤਤ
  • thousands of pumps inspected to check the quality of petrol and diesel
    ਪੈਟਰੋਲ ਤੇ ਡੀਜ਼ਲ ਦੀ ਗੁਣਵੱਤਾ 'ਤੇ ਸਰਕਾਰ ਦੀ ਵੱਡੀ ਕਾਰਵਾਈ, ਹਜ਼ਾਰਾਂ ਪੰਪਾਂ ਦਾ ਕੀਤਾ ਨਿਰੀਖਣ
  • sacrilege accused  sacrilege in village turan  punjab
    ਜ਼ਮਾਨਤ 'ਤੇ ਬਾਹਰ ਆਏ ਬੇਅਦਬੀ ਦੇ ਮੁਲਜ਼ਮ ਦਾ ਸਿਰ ਧੜ ਨਾਲੋਂ ਕੀਤਾ ਵੱਖ
  • tamil nadu cm vijay karur
    ‘ਮੈਂ ਪੁਲਸ ’ਤੇ ਭਰੋਸਾ ਕੀਤਾ, ਮੈਨੂੰ ਹੀ ਜ਼ਿੰਮੇਵਾਰ ਠਹਿਰਾਅ ਦਿੱਤਾ’, ਕਰੂਰ ਭਾਜੜ ਮਾਮਲੇ ’ਤੇ ਬੋਲੇ CM ਵਿਜੇ
  • thief makes off with activa from outside the house  watch cctv footage
    ਘਰ ਦੇ ਬਾਹਰ ਖੜ੍ਹੀ ਐਕਟਿਵਾ ਹੋਈ ਚੋਰੀ
  • punjabis phones suddenly started ringing big warning for 8 districts
    ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! 8 ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ, ਅਗਲੇ 3...
  • swati maliwal statement over lathicharge on women sanitation workers
    ਮਹਿਲਾ ਸਫ਼ਾਈ ਕਰਮਚਾਰੀਆਂ 'ਤੇ ਹੋਏ ਲਾਠੀਚਾਰਜ ਨੂੰ ਲੈ ਕੇ ਸਵਾਤੀ ਮਾਲੀਵਾਲ ਦੇ...
  • man dies in front of aam aadmi clinic
    ਆਮ ਆਦਮੀ ਕਲੀਨਿਕ ਦੇ ਸਾਹਮਣੇ ਵਿਅਕਤੀ ਦੀ ਮੌਤ, ਸਮੇਂ ’ਤੇ ਇਲਾਜ ਨਾ ਮਿਲਣ ਦੇ ਲੱਗੇ...
  • important news for those registering
    ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਤਕਨੀਕੀ ਬਦਲਾਅ ਕਾਰਨ ਝੱਲਣੀ ਪਵੇਗੀ ਨਵੀਂ...
  • senior assistant of excise department arrested in punjab
    ਪੰਜਾਬ 'ਚ ਆਬਕਾਰੀ ਵਿਭਾਗ ਦਾ ਸੀਨੀਅਰ ਸਹਾਇਕ ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ...
  • looters wreak havoc in jalandhar
    ਜਲੰਧਰ 'ਚ ਸਨੈਚਰਾਂ ਦਾ ਕਹਿਰ: ਬਜ਼ੁਰਗ ਔਰਤ ਦੇ ਕੰਨ 'ਚੋਂ ਸੋਨੇ ਦੀ ਵਾਲੀ ਝਪਟੀ,...
  • weather warning for 15 districts in punjab thunderstorm alert with heavy rain
    ਪੰਜਾਬ 'ਚ 15 ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਚਿਤਾਵਨੀ! ਭਾਰੀ ਮੀਂਹ ਦੇ ਨਾਲ...
Trending
Ek Nazar
presidential elections

ਰਾਸ਼ਟਰਪਤੀ ਚੋਣਾਂ 'ਚ ਕੀਤੀ ਦਖਲ ਅੰਦਾਜ਼ੀ ਤਾਂ ਮਿਲੇਗੀ ਸਖ਼ਤ ਸਜ਼ਾ, ਫਰਾਂਸ ਨੇ...

famous actor fell in bathroom

ਬਾਥਰੂਮ 'ਚ ਤਿਲਕ ਕੇ ਡਿੱਗਾ ਮਸ਼ਹੂਰ ਅਦਾਕਾਰ ! ਹੋ ਗਿਆ ਫ੍ਰੈਕਚਰ, ਬੈੱਡ ਤੋਂ...

saudi oil tankers

ਹੂਤੀ ਵਿਦਰੋਹੀਆਂ ਨੇ ਸਾਊਦੀ ਅਰਬ ਦੇ ਦੋ ਤੇਲ ਟੈਂਕਰਾਂ 'ਤੇ ਕੀਤੇ ਮਿਜ਼ਾਈਲ ਤੇ...

dhurandhar actress ayesha khan detained during mumbai student protest

ਚੁੱਪ-ਚਾਪ ਖੜ੍ਹੀ 'ਧੁਰੰਦਰ' ਅਦਾਕਾਰਾ ਨੂੰ ਚੁੱਕ ਕੇ ਲੈ ਗਈ ਪੁਲਸ ! ਜਾਣੋ ਕੀ ਹੈ...

big decision of  president zelenskyy

ਰਾਸ਼ਟਰਪਤੀ ਜ਼ੇਲੇਂਸਕੀ ਨੇ ਯੂਕਰੇਨੀ ਫੌਜ ਮੁਖੀ ਦੀ ਕਰ'ਤੀ ਛੁੱਟੀ

major restrictions imposed in nawanshihar till september 17

17 ਸਤੰਬਰ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਨਵਾਂਸ਼ਹਿਰ DC ਨੇ ਸਖ਼ਤ ਹੁਕਮ ਕੀਤੇ...

raghav breaks silence for the first time on dating rumors with shehnaaz gill

'ਮਰਦੇ ਦਮ ਤੱਕ ਰੱਖਿਆ ਕਰਾਂਗਾ...'; ਰਾਘਵ ਨੇ ਸ਼ਹਿਨਾਜ਼ ਗਿੱਲ ਨਾਲ ਡੇਟਿੰਗ...

foreign origin man in italy

ਇਟਲੀ 'ਚ ਅਮਰੀਕਾ ਵਰਗੀ ਨਸਲੀ ਘਟਨਾ ! ਗ੍ਰਿਫ਼ਤਾਰੀ ਦੌਰਾਨ ਵਿਦੇਸ਼ੀ ਮੂਲ ਦੇ...

mamdani urges to arrest netanyahu

ਮਮਦਾਨੀ ਨੇ ਸੰਘੀ ਸਰਕਾਰ ਨੂੰ ਨੇਤਨਯਾਹੂ ਨੂੰ ਗ੍ਰਿਫ਼ਤਾਰ ਕਰਨ ਦੀ ਕੀਤੀ ਅਪੀਲ

india  former cricketer  fraud  fir  police

ਭਾਰਤ ਦੇ ਸਾਬਕਾ ਕ੍ਰਿਕਟਰ ਨੇ ਮਾਰ ਲਈ ਲੱਖਾਂ ਦੀ ਠੱਗੀ ! ਹੈਰਾਨ ਕਰੇਗਾ ਪੂਰਾ ਮਾਮਲਾ

this film has earned 27 crores even before its release

ਰਿਲੀਜ਼ ਤੋਂ ਪਹਿਲਾਂ ਹੀ ਇਸ ਫਿਲਮ ਨੇ ਕਰ ਲਈ 27 ਕਰੋੜ ਦੀ ਕਮਾਈ ! ਵਿਕ ਗਈਆਂ 6...

3 days yours 3 days me 2 wife divided husband

3 ਦਿਨ ਤੇਰਾ, 3 ਦਿਨ ਮੇਰਾ..! ਪੰਚਾਇਤ ਨੇ ਕਰਵਾ'ਤਾ ਪਤੀ ਦਾ ਬਟਵਾਰਾ, ਹੋਸ਼ ਉਡਾਏਗਾ...

famous actress tied the knot

ਵਿਆਹ ਦੇ ਬੰਧਨ 'ਚ ਬੱਝੀ ਮਸ਼ਹੂਰ ਅਦਾਕਾਰਾ, ਜਾਣੋ ਕਿਸਨੂੰ ਚੁਣਿਆ ਜੀਵਨਸਾਥੀ

kashmir issue in pakistan

ਪਾਕਿਸਤਾਨ 'ਚ ਕਸ਼ਮੀਰ ਮੁੱਦੇ 'ਤੇ ਹਾਲਾਤ ਨਾਜ਼ੁਕ, ਫੌਜ ਦੇ ਵਧਦੇ ਪ੍ਰਭਾਵ 'ਤੇ...

hasanul huq inu trial

ਬੰਗਲਾਦੇਸ਼ 'ਚ ਸਾਬਕਾ ਮੰਤਰੀ ਹਸਨੁਲ ਹੱਕ ਇਨੂੰ ਨੂੰ 10 ਸਾਲ ਦੀ ਸਜ਼ਾ, ਸਮਰਥਕਾਂ...

savreet kaur arrested

ਕੈਨੇਡਾ 'ਚ 'ਰੈਂਟਲ ਸਕੈਮ' ਦਾ ਪਰਦਾਫਾਸ਼, 27 ਸਾਲਾ ਸਵਰੀਤ ਕੌਰ ਗ੍ਰਿਫ਼ਤਾਰ

famous actor returning home from shooting crushed by truck

ਸ਼ੂਟਿੰਗ ਕਰ ਘਰ ਪਰਤ ਰਹੇ ਮਸ਼ਹੂਰ ਅਦਾਕਾਰ ਨੂੰ ਟਰੱਕ ਨੇ ਕੁਚਲਿਆ, ਹੋਈ ਦਰਦਨਾਕ ਮੌਤ

italian police action

ਇਟਲੀ ਪੁਲਸ ਨੇ ਭਾਰਤੀ ਮੂਲ ਦਾ ਨੌਜਵਾਨ ਕੀਤਾ ਕਾਬੂ, 7 ਹੋਰ ਭਾਰਤੀ ਤੇ ਪਾਕਿਸਤਾਨੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • ed raids businessman  s house in hoshiarpur
      ਹੁਸ਼ਿਆਰਪੁਰ 'ਚ ਕਾਰੋਬਾਰੀ ਦੇ ਘਰ ਈਡੀ ਦੀ ਰੇਡ
    • ex serviceman cheated of rs 4 16 lakh in the name of uk work permit
      UK ਦੇ ਵਰਕ ਪਰਮਿਟ ਦੇ ਨਾਂ ’ਤੇ ਸਾਬਕਾ ਫ਼ੌਜੀ ਨਾਲ 4.16 ਲੱਖ ਦੀ ਠੱਗੀ
    • punjab family  two children
      ਕਹਿਰ ਓ ਰੱਬਾ ! ਦੋ ਦਿਨਾਂ 'ਚ ਇਕੋ ਪਰਿਵਾਰ ਦੇ ਦੋ ਜਵਾਕਾਂ ਦੀ ਮੌਤ
    • smuggler arrested with heroin worth crores in amritsar
      ਅੰਮ੍ਰਿਤਸਰ 'ਚ ਕਰੋੜਾਂ ਦੀ ਹੈਰੋਇਨ ਨਾਲ ਤਸਕਰ ਗ੍ਰਿਫਤਾਰ, ਪੁੱਛਗਿੱਛ ਦੌਰਾਨ ਹੋ...
    • all is well in punjab congress
      ਪੰਜਾਬ ਕਾਂਗਰਸ 'ਚ 'ਆਲ ਇਜ਼ ਵੈੱਲ'! ਰਾਜਾ ਵੜਿੰਗ ਤੇ ਚਰਨਜੀਤ ਚੰਨੀ ਇਕੱਠੇ ਬੈਠੇ
    • important news for those registering
      ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਤਕਨੀਕੀ ਬਦਲਾਅ ਕਾਰਨ ਝੱਲਣੀ ਪਵੇਗੀ ਨਵੀਂ...
    • 3 people arrested for snatching mobile phones
      ਮੋਬਾਇਲ ਫੋਨ ਖੋਹਣ ਵਾਲੇ 3 ਲੋਕ ਗ੍ਰਿਫ਼ਤਾਰ
    • senior assistant of excise department arrested in punjab
      ਪੰਜਾਬ 'ਚ ਆਬਕਾਰੀ ਵਿਭਾਗ ਦਾ ਸੀਨੀਅਰ ਸਹਾਇਕ ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ...
    • a big problem has arisen in punjab regarding the rc of vehicles
      ਪੰਜਾਬ 'ਚ ਵਾਹਨਾਂ ਦੀ RC ਨੂੰ ਲੈ ਕੇ ਪਿਆ ਵੱਡਾ ਪੰਗਾ! ਟਰਾਂਸਪੋਰਟ ਵਿਭਾਗ ਦੇ...
    • 6 accused arrested with heroin worth lakhs of rupees
      ਲੱਖਾਂ ਰੁਪਏ ਦੀ ਹੈਰੋਇਨ ਸਣੇ 6 ਮੁਲਜ਼ਮ ਗ੍ਰਿਫ਼ਤਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +