ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਵਪੂਰਨ ਅਪੀਲ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਮਿੱਟੀ ਸਾਡੀ ਪਿਤਾ-ਪੁਰਖੀ ਧਰਤੀ ਹੈ, ਜਿਸ ਨਾਲ ਸਾਡੀਆਂ ਯਾਦਾਂ, ਸਾਡੇ ਰਿਸ਼ਤੇ ਅਤੇ ਸਾਡੀ ਪਛਾਣ ਜੁੜੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਹਾਲੀਆ ਸਾਲਾਂ ਵਿਚ ਬਹੁਤ ਸਾਰੇ ਨੌਜਵਾਨ ਹਾਲਾਤ, ਜ਼ਰੂਰਤਾਂ ਜਾਂ ਸੁਫ਼ਨਿਆਂ ਕਰਕੇ ਵਿਦੇਸ਼ ਚਲੇ ਗਏ, ਧੀਆਂ-ਪੁੱਤਰ ਦੂਰ ਹੋ ਗਏ ਪਰ ਆਪਣੀ ਵਾਰਸੀ ਜ਼ਮੀਨ ਵੇਚ ਕੇ ਬਾਹਰ ਨਿਵੇਸ਼ ਕਰਨਾ ਚੰਗੀ ਪਰੰਪਰਾ ਨਹੀਂ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇ ਪੰਜਾਬੀ ਆਪਣੀ ਧਰਤੀ ਨੂੰ ਵੇਚਣਗੇ ਤਾਂ ਪੰਜਾਬ ਦਾ ਅਸਲੀ ਵਾਰਿਸ ਫਿਰ ਕੌਣ ਰਹੇਗਾ? ਜਥੇਦਾਰ ਗੜਗੱਜ ਨੇ ਪ੍ਰਵਾਸ ਵਿੱਚ ਰਹਿੰਦੇ ਸਿੱਖ ਭਰਾਵਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਜਿੱਥੇ ਵੀ ਰਹੋ, ਚੜ੍ਹਦੀ ਕਲਾ ਵਾਲੇ ਬਣੋ ਪਰ ਆਪਣੀ ਪੰਜਾਬੀ ਮਿੱਟੀ ਨਾਲ ਰਿਸ਼ਤਾ ਕਦੇ ਨਾ ਤੋੜੋ।
ਇਹ ਵੀ ਪੜ੍ਹੋ: ਖ਼ੁਸ਼ੀਆਂ ਮਾਤਮ 'ਚ ਬਦਲੀਆਂ! ਇੰਗਲੈਂਡ 'ਚ ਪੰਜਾਬੀ ਨੌਜਵਾਨ ਦੀ ਮੌਤ, 10 ਦਸੰਬਰ ਨੂੰ ਆਉਣਾ ਸੀ ਪੰਜਾਬ
ਉਨ੍ਹਾਂ ਕਿਹਾ ਕਿ ਵਿਦੇਸ਼ ਰਹਿੰਦੇ ਸਿੱਖ ਜਦੋਂ ਵੀ ਵਾਪਸ ਆਉਣ ਆਪਣੇ ਬੱਚਿਆਂ ਨੂੰ ਦਰਬਾਰ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ, ਚਮਕੌਰ ਸਾਹਿਬ, ਗੁ. ਫਤਿਹਗੜ੍ਹ ਸਾਹਿਬ ਆਦਿ ਇਤਿਹਾਸਕ ਸਥਾਨਾਂ 'ਤੇ ਲੈ ਕੇ ਆਉਣ ਤਾਂ ਕਿ ਉਹ ਆਪਣੇ ਰੂਹਾਨੀ ਅਤੇ ਸੱਭਿਆਚਾਰਕ ਵਿਰਸੇ ਨਾਲ ਜਾਣੂ ਹੋਣ। ਜਥੇਦਾਰ ਨੇ ਅੰਤ ਵਿੱਚ ਅਪੀਲ ਕੀਤੀ ਕਿ ਪੰਜਾਬ ਸਾਡਾ ਘਰ ਹੈ, ਇਸ ਨੂੰ ਨਾ ਛੱਡੋ, ਇਸ ਦੀ ਜ਼ਮੀਨ ਨਾ ਵੇਚੋ ਅਤੇ ਆਪਣੀ ਮਿੱਟੀ ਨਾਲ ਸਦਾ ਜੁੜੇ ਰਹੋ।
ਇਹ ਵੀ ਪੜ੍ਹੋ: Punjab:ਪ੍ਰਾਪਰਟੀ ਮਾਲਕਾਂ ਲਈ ਅਹਿਮ ਖ਼ਬਰ! ਜੇ ਨਾ ਕੀਤਾ ਇਹ ਕੰਮ ਤਾਂ ਹੋਵੇਗਾ ਸਖ਼ਤ ਐਕਸ਼ਨ
6 ਦਸੰਬਰ ਤੱਕ ਪੈਨਸ਼ਨਰਾਂ ਦੀ ਕੀਤੀ ਜਾਵੇਗੀ KYC
NEXT STORY