ਜ਼ੀਰਾ (ਅਕਾਲੀਆਂਵਾਲਾ, ਗੁਰਮੇਲ) - ਕਿਸਾਨ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਕ੍ਰਾਂਤੀਕਾਰੀ ਪੰਜਾਬ ਯੂਨੀਅਨ ਅਤੇ ਹੋਰ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਲੰਬੇ ਕਾਫਲੇ ਨਾਲ ਪਿੰਡ ਕੱਚਰਭੰਨ ਵਿਖੇ ਜਤਿੰਦਰ ਸਿੰਘ ਦਾ ਅੰਮਿਤ ਸੰਸਕਾਰ ਕਰ ਦਿੱਤਾ। ਸੰਸਕਾਰ ਤੋਂ ਪਹਿਲਾਂ ਵੱਡੇ ਕਾਫਲੇ ਰਾਹੀਂ ਸਰਕਾਰੀ ਹਸਪਤਾਲ ਜ਼ੀਰਾ ਵਿਖੇ ਨਾਅਰਿਆਂ ਦੀ ਗੂੰਜ ਨਾਲ ਲਾਸ਼ ਲਿਆਂਦੀ ਗਈ, ਜਿਥੇ ਮ੍ਰਿਤਕ ਦਾ ਪੋਸਟਮਾਰਟਮ ਕੀਤਾ ਗਿਆ। ਇਸ ਮੌਕੇ ਜ਼ੀਰਾ ਸ਼ਹਿਰ ਵਿਚ ਪੁਲਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ।
ਇਸ ਮੌਕੇ ਸਤਨਾਮ ਸਿੰਘ ਪੰਨੂੰ, ਬਲਦੇਵ ਸਿੰਘ ਜ਼ੀਰਾ, ਦਿਲਬਾਗ ਸਿੰਘ ਜ਼ੀਰਾ ਤੇ ਜਗਰੂਪ ਸਿੰਘ ਮਹਿਮਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਵੱਡੇ ਇਕੱਠ ਅਤੇ ਏਕਤਾ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸਮਝੌਤਾ ਕੀਤਾ ਹੈ। ਜਥੇਬੰਦੀਆਂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਕੀਤੇ ਸਮਝੌਤੇ ਵਿਚ ਦੇਰੀ ਜਾਂ ਕੋਈ ਬਦਲਾਅ ਕੀਤਾ ਗਿਆ ਤਾਂ ਜਥੇਬੰਦੀਆਂ ਪੰਜਾਬ ਪੱਧਰੀ ਸੰਘਰਸ਼ ਸ਼ੁਰੂ ਕਰਨਗੀਆਂ। ਇਸ ਸਮੇਂ ਅਵਤਾਰ ਸਿੰਘ ਫੇਰੋਕੇ, ਸੁਖਦੇਵ ਸਿੰਘ ਮੰਡ, ਸੁਖਵੰਤ ਸਿੰਘ ਲੋਹਕਾ, ਸਾਹਬ ਸਿੰਘ ਦੀਨੇਕੇ, ਭਾਗ ਸਿੰਘ ਮਰਖਾਈ ਆਦਿ ਹਾਜ਼ਰ ਸਨ। ਮ੍ਰਿਤਕ ਦਾ ਸਸਕਾਰ ਵਿਵਾਦ ਵਾਲੀ ਜ਼ਮੀਨ 'ਤੇ ਕੀਤਾ ਗਿਆ।
ਅਦਾਲਤ 'ਚ ਪ੍ਰੇੇਮਿਕਾ ਦੀ ਗੁਹਾਰ, ਜੱਜ ਸਾਹਿਬ! ਮੈਂ ਆਪਣੇ ਪ੍ਰੇਮੀ ਨਾਲ ਹੀ ਰਹਿਣੈ
NEXT STORY