ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ)- ਪੰਜਾਬ ਸਰਕਾਰ ਨੇ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਸੰਸਥਾਪਕ ਪਦਮਸ਼੍ਰੀ ਜਤਿੰਦਰ ਸਿੰਘ ਸ਼ੰਟੀ ਨੂੰ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਹੈ। ਆਪਣੇ ਮਾਨਵਤਾਵਾਦੀ ਕੰਮ ਲਈ ਵਿਆਪਕ ਤੌਰ ’ਤੇ ਸਤਿਕਾਰੇ ਜਾਣ ਵਾਲੇ ਸ਼ੰਟੀ ਲਾਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ ਸਨਮਾਨ ਅਤੇ ਹਮਦਰਦੀ ਨਾਲ ਕਰਨ ਲਈ ਜਾਣੇ ਜਾਂਦੇ ਹਨ। 2021 ’ਚ ਉਨ੍ਹਾਂ ਨੂੰ ਸ਼ਾਨਦਾਰ ਸਮਾਜ ਸੇਵਾ ਲਈ ਰਾਸ਼ਟਰਪਤੀ ਵੱਲੋਂ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ 100 ਤੋਂ ਵੱਧ ਵਾਰ ਖ਼ੂਨਦਾਨ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹੋਣ ਜਾ ਰਿਹੈ ਵਿਹਲੇ ਬੈਠਣ ਦਾ ਮੁਕਾਬਲਾ! ਕੁਝ ਨਾ ਕਰਨ 'ਤੇ ਮਿਲਣਗੇ Cash Prize, ਜਾਣੋ ਕੀ ਨੇ ਸ਼ਰਤਾਂ
25 ਸਾਲਾਂ ਤੋਂ ਵੱਧ ਸਮੇਂ ਤੋਂ ਸ਼ੰਟੀ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਲਾਸ਼ਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ’ਚ ਇਕ ਮੋਢੀ ਵਜੋਂ ਮਾਨਤਾ ਪ੍ਰਾਪਤ ਹੈ। ਆਪਣੇ ਐੱਨ. ਜੀ. ਓ. ਰਾਹੀਂ ਉਨ੍ਹਾਂ ਨੇ ਤਿਆਗ ਦਿੱਤੇ ਤੇ ਕਮਜ਼ੋਰ ਵਿਅਕਤੀਆਂ ਲਈ ਅੰਤਿਮ ਸੰਸਕਾਰ ਸੇਵਾਵਾਂ, ਲਾਸ਼ ਵੈਨਾਂ, ਰੈਫ੍ਰਿਜਰੇਟਿਡ ਮੋਬਾਈਲ ਮੁਰਦਾਘਰ, ਸੰਸਕਾਰ ਤੇ ਗੰਗਾ ’ਚ ਅਸਥੀਆਂ ਦਾ ਵਿਸਰਜਨ ਕੀਤਾ ਹੈ। ਉਨ੍ਹਾਂ ਨੇ 70,000 ਤੋਂ ਵੱਧ ਲੋਕਾਂ ਦੇ ਸਨਮਾਨਜਨਕ ਅੰਤਿਮ ਸੰਸਕਾਰ ਦੀ ਸਹੂਲਤ ਦਿੱਤੀ ਹੈ।
ਪੰਜਾਬ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ, ਛੇਹਰਟਾ ਕਤਲ ਕਾਂਡ ਮਾਮਲੇ 'ਚ 2 ਮੁੱਖ ਸ਼ੂਟਰ ਗ੍ਰਿਫ਼ਤਾਰ
NEXT STORY