ਫ਼ਰੀਦਕੋਟ, (ਰਾਜਨ)- ਪਿੰਡ ਪੱਖੀ ਕਲਾਂ ਦੇ ਇਕ ਘਰ ਵਿਚ ਬੀਤੀ ਰਾਤ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਅਨੁਸਾਰ ਰਣਜੀਤ ਸਿੰਘ ਪੁੱਤਰ ਹਰੀ ਸਿੰਘ ਨੇ ਥਾਣਾ ਸਦਰ ਵਿਖੇ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰੋਟੀ ਖਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨਾਲ ਘਰ ਦੇ ਵਿਹਡ਼ੇ ’ਚ ਕੂਲਰ ਚਲਾ ਕੇ ਸੌ ਗਿਆ ਅਤੇ ਸਵੇਰੇ ਵੇਲੇ ਜਦੋਂ ਉਸ ਦੀ ਪਤਨੀ ਚਾਹ ਬਣਾਉਣ ਲਈ ਉੱਠੀ ਤਾਂ ਉਸ ਨੇ ਦੱਸਿਆ ਕਿ ਸਟੋਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਹੈ। ਸ਼ਿਕਾਇਤਕਰਤਾ ਅਨੁਸਾਰ ਜਦੋਂ ਉਸ ਨੇ ਸਟੋਰ ਵਿਚ ਪਈ ਅਲਮਾਰੀ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਚੋਰ ਉਸ ’ਚੋਂ ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ, ਜਿਸ ਦੀ ਕੀਮਤ ਕਰੀਬ 35,000 ਰੁਪਏ ਬਣਦੀ ਹੈ, ਲੈ ਕੇ ਫਰਾਰ ਹੋ ਗਏ।
ਆੜ੍ਹਤੀਆਂ ਨੇ ਮਨੀ ਲੈਂਡਿੰਗ ਐਕਟ ਖਿਲਾਫ ਕੀਤਾ ਪ੍ਰਦਰਸ਼ਨ
NEXT STORY