ਝਬਾਲ, ਬੀੜ ਸਾਹਿਬ (ਲਾਲੂਘੁੰਮਣ) : ਕਿਸੇ ਗਾਇਕ ਦੇ ਗੀਤ 'ਆਪਣੇ ਸਰੀਰ ਬਾਝੋਂ ਸੱਜਣੋ, ਕਿਸੇ ਨੇ ਨੀ ਲੱਗੀਆਂ ਨਿਭਾਉਂਣੀਆਂ, ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਖਾਧੀਆਂ ਖੁਰਾਕਾਂ ਕੰਮ ਆਉਣੀਆਂ, ਨੂੰ ਸੱਚ ਕਰ ਵਿਖਾ ਰਿਹਾ ਹੈ, ਜਥੇਦਾਰ ਸਰਮੁਖ ਸਿੰਘ ਹਵੇਲੀਆਂ। ਸਰਮੁਖ ਸਿੰਘ ਨਸ਼ਿਆਂ 'ਚ ਗਲਤਾਨ ਹੁੰਦੀ ਜਾ ਰਹੀ ਅਜ਼ੋਕੀ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਸਰੋਤ ਬਣ ਰਿਹਾ ਹੈ। ਪਿੰਡ ਹਵੇਲੀਆਂ ਦੇ ਵਸਨੀਕ ਸਰਮੁਖ ਸਿੰਘ ਨੇ ਦੱਸਿਆ ਕਿ ਛੋਟੇ ਹੁੰਦਿਆਂ ਹੀ ਉਸ ਦੀ ਖੇਡਾਂ ਵੱਲ ਰੁਚੀ ਸੀ। ਇਸ ਕਰਕੇ ਬੇਬੇ ਉਸ ਨੂੰ ਸਵੇਰੇ ਤੜਕੇ ਦਹੀਂ, ਮੱਖਣ, ਘਿਉ, ਦੁੱਧ ਅਤੇ ਲੱਸੀ ਰੋਜ਼ ਦੇ ਖਾਣੇ 'ਚ ਜ਼ਰੂਰ ਦਿੰਦੀ ਸੀ।
18 ਸਾਲ ਦੀ ਉਮਰ 'ਚ ਉਸਨੇ ਕਈ ਬਲਾਕ ਪੱਧਰੀ ਕਬੱਡੀ ਮੁਕਾਬਲਿਆਂ 'ਚੋਂ ਇਨਾਮ ਪ੍ਰਾਪਤ ਕੀਤੇ ਤੇ ਉਹ ਦੌੜਾਂ 'ਚੋਂ ਵੀ ਬਲਾਕ ਅਤੇ ਜ਼ਿਲਾ ਪੱਧਰੀ 10 ਕਿਲੋਮੀਟਰ ਦੌੜ ਮੁਕਾਬਲਿਆਂ 'ਚੋਂ ਇਨਾਮ ਪ੍ਰਾਪਤ ਕਰ ਚੁੱਕਾ ਹੈ। 55 ਸਾਲ ਦੀ ਉਮਰ ਹੋਣ 'ਤੇ ਵੀ ਉਸ ਨੇ ਕਸਰਤ ਕਰਨੀ ਨਹੀਂ ਛੱਡੀ। ਉਹ 50 ਕਿਲੋ ਦੇ ਵਜ਼ਨ ਦਾ ਭਾਰ ਪਿੱਠ ਪਿੱਛੇ ਲਟਕਾ ਕੇ ਦੌੜ ਲਾਉਂਣੀ, 40 ਕਿਲੋ ਦੀ ਮੂੰਗਲੀ ਇਕ ਹੱਥ ਨਾਲ ਚੁੱਕ ਕੇ ਫੇਰਨੀ ਅਤੇ 40 ਕਿਲੋ ਭਾਰ ਨੂੰ ਇਕ ਹੱਥ ਨਾਲ ਚੁੱਕ ਕੇ ਕਸਰਤ ਕਰਦਾ ਹੈ। ਇਸ ਤੋਂ ਇਲਾਵਾ ਸਰਮੁਖ ਸਿੰਘ ਘੋੜੀਆਂ ਰੱਖਣ ਦਾ ਵੀ ਸੌਂਕੀ ਹੈ।
ਮਿੰਨੀ ਸਕਰਟਾਂ 'ਤੇ ਦਰਬਾਰ ਸਾਹਿਬ ਦੀ ਫੋਟੋ ਦਾ ਮਾਮਲਾ, ਕੰਪਨੀ ਖਿਲਾਫ ਕੇਸ ਦਰਜ (ਵੀਡੀਓ)
NEXT STORY