ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) : ਝਬਾਲ ਖੁਰਦ ਵਿਖੇ ਸੀਵਰੇਜ਼ ਦੇ ਖੁੱਲ੍ਹੇ ਹੋਲ 'ਚ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਦਿਲਬਾਗ ਸਿੰਘ (55) ਪੁੱਤਰ ਮਹਿੰਦਰ ਸਿੰਘ ਦੇ ਰੂਪ 'ਚ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦਿਲਬਾਗ ਪਿੱਛਲੇ 3 ਦਿਨਾਂ ਤੋਂ ਗਾਇਬ ਸੀ ਤੇ ਉਸ ਦੀ ਭਾਲ ਕੀਤੀ ਜਾ ਰਹੀ ਸੀ। ਪਿੰਡ ਵਾਸੀਆਂ ਨੇ ਉਕਤ ਵਿਅਕਤੀ ਦੀ ਮੌਤ ਲਈ ਪੁਰਾਣੀ ਪੰਚਾਇਤ ਨੂੰ ਜ਼ਿੰਮੇਵਾਰ ਦੱਸਿਆਂ ਕਿਹਾ ਕਿ ਸੀਵਰੇਜ਼ ਦੇ ਬਣਾਏ ਗਏ ਇਨ੍ਹਾਂ ਹੋਲਾਂ 'ਤੇ ਢੱਕਣ ਨਾ ਰੱਖੇ ਜਾਣ ਕਾਰਨ ਉਕਤ ਹਾਦਸਾ ਵਾਪਰਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦਿਲਬਾਗ ਸਿੰਘ ਦੇ ਭਰਾ ਸੁਖਦੇਵ ਸਿੰਘ ਕਾਲਾ ਨੇ ਦੱਸਿਆ ਕਿ ਉਸਦਾ ਭਰਾ ਮਾਨਸਿਕ ਰੋਗੀ ਸੀ 'ਤੇ ਉਹ 31 ਦਸੰਬਰ ਦੀ ਸ਼ਾਮ ਤੋਂ ਗਾਇਬ ਸੀ। ਅੱਜ ਸਵੇਰੇ ਪਿੰਡ ਦੇ ਇਕ ਵਿਅਕਤੀ ਨੇ ਉਨ੍ਹਾਂ ਨੂੰ ਦੱਸਿਆ ਕਿ ਦਿਲਬਾਗ ਸਿੰਘ ਦੀ ਲਾਸ਼ ਉਕਤ ਸੀਵਰੇਜ਼ ਦੇ ਹੋਲ 'ਚ ਪਈ ਹੈ, ਜਿ ਉਪਰੰਤ ਮੌਕੇ 'ਤੇ ਪੁੱਜੇ ਸਰਪੰਚ ਹਰਪ੍ਰੀਤ ਸਿੰਘ ਹੈਪੀ ਲੱਠਾ ਤੇ ਜ਼ਿਲਾ ਪ੍ਰੀਸ਼ਦ ਮੈਂਬਰ ਮੋਨੂੰ ਚੀਮਾ ਵਲੋਂ ਪਿੰਡ ਵਾਸੀਆਂ ਦੀ ਮਦਦ ਨਾਲ ਲਾਸ਼ ਨੂੰ ਹੋਲ 'ਚੋਂ ਬਾਹਰ ਕੱਢ ਕੇ ਪਰਿਵਾਰ ਹਵਾਲੇ ਕੀਤਾ ਗਿਆ। ਸਰਪੰਚ ਹਰਪ੍ਰੀਤ ਸਿੰਘ ਹੈਪੀ ਲੱਠਾ, ਰਵਿੰਦਰ ਸਿੰਘ ਲੱਠਾ, ਨੰਬਰਦਾਰ ਕੁਲਵੰਤ ਸਿੰਘ, ਬਲਜੀਤ ਸਿੰਘ ਸੋਹਲੀਆ ਅਤੇ ਜਰਨੈਲ ਸਿੰਘ ਨੇ ਦਿਲਬਾਗ ਸਿੰਘ ਦੀ ਮੌਤ ਲਈ ਪਿੱਛਲੀ ਪੰਚਾਇਤ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਪੰਚਾਇਤ ਵਲੋਂ ਸੀਵਰੇਜ਼ ਦੇ ਨਾਂ 'ਤੇ ਪਿੰਡ ਦੀਆਂ ਗਲੀਆਂ, ਬਜ਼ਾਰਾਂ 'ਚ ਅਜਿਹੇ ਅਣ ਢੱਕੇ ਖੁੱਲ੍ਹੇ ਹੋਲ ਬਣਾ ਕਿ ਲੋਕਾਂ ਲਈ ਮੌਤ ਦੇ ਖੂਹ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੁੱਲ੍ਹਿਆਂ ਹੋਲਾਂ 'ਚ ਪਿੰਡ ਦੇ ਦੋ ਵਿਅਕਤੀ ਪਹਿਲਾਂ ਵੀ ਡਿੱਗ ਚੁੱਕੇ ਸਨ, ਜਿਨ੍ਹਾਂ ਦਾ ਮੌਕੇ 'ਤੇ ਪਤਾ ਲੱਗਣ 'ਤੇ ਉਨ੍ਹਾਂ ਨੂੰ ਸੁਰੱਖਿਅਤ ਬਹਾਰ ਕੱਢ ਕੇ ਬਚਾਇਆ ਗਿਆ ਹੈ। ਉਕਤ ਪਿੰਡ ਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਬਣਾਏ ਗਏ ਇਸ ਸੀਵਰੇਜ਼ ਲਈ ਜਾਰੀ ਕੀਤੀਆਂ ਗਈਆਂ ਗ੍ਰਾਂਟਾਂ ਦੀ ਜਾਂਚ ਕਰਕੇ ਇਨ੍ਹਾਂ ਖੁੱਲ੍ਹੇ ਹੋਲਾਂ 'ਤੇ ਢੱਕਣ ਰੱਖਣ ਅਤੇ ਸੀਵਰੇਜ਼ ਦੇ ਬਾਕੀ ਰਹਿੰਦੇ ਕੰਮ ਨੂੰ ਮੁਕੰਮਲ ਕਰਨ ਦੀ ਮੰਗ ਕਰਦਿਆਂ ਜਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਹੈ।

ਸੱਤਾ ਤਬਦੀਲੀ ਉਪਰੰਤ ਬੰਦ ਕਰਾ ਦਿੱਤਾ ਗਿਆ ਸੀਵਰੇਜ਼ ਦੇ ਨਿਰਮਾਣ ਦਾ ਕੰਮ : ਹਰਵੰਤ ਸਿੰਘ
ਜ਼ਿਲਾ ਪ੍ਰੀਸ਼ਦ ਤਰਨਤਾਰਨ ਦੀ ਸਾਬਕਾ ਚੇਅਰਪਰਸਤ ਬੀਬੀ ਰਜਵੰਤ ਕੌਰ ਦੇ ਪਤੀ ਅਤੇ ਪਿੰਡ ਦੀ ਸਾਬਕਾ ਸਰਪੰਚ ਬੀਬੀ ਚਰਨਜੀਤ ਕੌਰ ਦੇ ਜੇਠ ਅਕਾਲੀ ਆਗੂ ਹਰਵੰਤ ਸਿੰਘ ਝਬਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਦੌਰਾਨ ਪਿੰਡ ਵਿਖੇ ਨਿਕਾਸੀ ਲਈ ਸੀਵਰੇਜ਼ ਦਾ ਕੰਮ ਸ਼ੁਰੂ ਕਰਾਇਆ ਗਿਆ ਸੀ ਪਰ ਦੋ ਸਾਲ ਪਹਿਲਾਂ ਸੱਤਾ ਤਬਦੀਲੀ ਹੋਣ ਉਪਰੰਤ ਕਾਂਗਰਸ ਸਰਕਾਰ ਵਲੋਂ ਸੀਵਰੇਜ ਦੇ ਚੱਲ ਰਹੇ ਨਿਰਮਾਣ ਦੇ ਕੰਮ ਨੂੰ ਬੰਦ ਕਰਾ ਦਿੱਤਾ ਗਿਆ ਹੈ, ਜਿਸ ਕਰਕੇ ਕੰਮ ਅਧੁਰਾ ਰਹਿਣ ਕਰਕੇ ਕੁਝ ਹੋਲ ਢੱਕਣ ਲਗਾਉਣੇ ਰਹਿ ਗਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਇਸ ਸੀਵਰੇਜ਼ ਦੇ ਨਿਰਮਾਣ ਲਈ ਆਪਣੇ ਪੱਲਿਓਂ ਵੀ ਪੈਸੇ ਖਰਚ ਕੀਤੇ ਗਏ ਸਨ, ਉਹ ਵੀ ਉਨ੍ਹਾਂ ਨੂੰ ਨਹੀਂ ਮਿਲੇ ਹਨ।
ਗ੍ਰਹਿ ਮੰਤਰਾਲੇ ਦਾ ਖੁਲਾਸਾ : ਪੰਜਾਬ ‘ਚੋਂ ਫੜ੍ਹੇ ਗਏ 95 ਦਹਿਸ਼ਤਗਰਦ
NEXT STORY