ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਆਰ. ਐੱਮ. ਪੀ. ਆਈ. (ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ) ਵੱਲੋਂ ਕਾਮਰੇਡ ਜਸਪਾਲ ਸਿੰਘ ਝਬਾਲ, ਹਰਦੀਪ ਸਿੰਘ ਰਸੂਲਪੁਰ, ਪ੍ਰਗਟ ਸਿੰਘ ਜਾਮਾਰਾਏ ਤੇ ਬਲਦੇਵ ਸਿੰਘ ਪੰਡੋਰੀ ਦੀ ਅਗਵਾਈ 'ਚ ਸੋਮਵਾਰ ਨੂੰ ਅੱਡਾ ਝਬਾਲ ਚੌਕ 'ਚ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸਾਥੀ ਜਸਪਾਲ ਸਿੰਘ ਢਿੱਲੋਂ ਝਬਾਲ, ਜਮਹੂਰੀ ਕਿਸਾਨ ਸਭਾ ਦੇ ਆਗੂ ਹਰਦੀਪ ਸਿੰਘ ਰਸੂਲਪੁਰ, ਪ੍ਰਗਟ ਸਿੰਘ ਜਾਮਰਾਏ ਅਤੇ ਜਸਬੀਰ ਸਿੰਘ ਗੰਡੀਵਿੰਡ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਜਿੱਥੇ ਇਸ ਸਰਕਾਰ ਦਾ ਅਖੀਰਲਾ ਬਜਟ ਹੈ ਉੱਥੇ ਹੀ ਇਸ ਬਜਟ ਦੇ ਅੰਤ ਨਾਲ ਦੇਸ਼ ਦੇ ਲੋਕ 2019 'ਚ ਇਸ ਲੋਕ ਵਿਰੋਧੀ ਸ਼ਾਸਨ ਦਾ ਵੀ ਅੰਤ ਕਰ ਦੇਣਗੇ। ਉਨ੍ਹਾਂ ਕਿਹਾ ਕਿ ਜਿੱਥੇ ਮੋਦੀ ਸਰਕਾਰ ਨੇ ਜੁਮਲੇਬਾਜ਼ ਵਾਲਾ ਬਜਟ ਪੇਸ਼ ਕਰ ਕੇ ਕਿਸਾਨ, ਮਜ਼ਦੂਰ ਤੇ ਆਮ ਵਰਗ ਨੂੰ ਨਿਰਾਸ਼ਾ 'ਚ ਪਾਇਆ ਹੈ ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਹਥਿਆਉਣ ਲਈ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰਨ ਦੀ ਥਾਂ ਉਲਟਾ ਚੱਲ ਰਹੀਆਂ ਸਹੂਲਤਾਂ ਨੂੰ ਬੰਦ ਕਰ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਭਾਰੀ ਖਿਲਵਾੜ ਕੀਤਾ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੋਟਰਾਂ 'ਤੇ ਮੀਟਰ ਲਾਉਣ ਦਾ ਡਟਵਾਂ ਵਿਰੋਧ ਕਰਨ ਦੇ ਨਾਲ ਆਰ. ਐੱਮ. ਪੀ. ਆਈ. ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਵਾਉਣ ਲਈ ਵੀ ਸੰਘਰਸ਼ ਤੇਜ਼ ਕਰੇਗੀ। ਇਸ ਰੋਸ ਮੁਜ਼ਾਹਰੇ ਮੌਕੇ ਜਸਬੀਰ ਸਿੰਘ ਗੰਡੀਵਿੰਡ, ਦਾਰਾ ਸਿੰਘ ਮੁੰਡਾ ਪਿੰਡ, ਸੁਲੱਖਣ ਸਿੰਘ ਤੁੜ, ਡਾ. ਅਜਾਇਬ ਸਿੰਘ ਜਹਾਂਗੀਰ, ਹਰਭਜਨ ਸਿੰਘ ਪੱਟੀ, ਧਰਮ ਸਿੰਘ, ਲੱਖਾ ਸਿੰਘ ਮੰਨਣ, ਜਸਬੀਰ ਕੌਰ ਤਰਨਤਾਰਨ, ਲਖਵਿੰਦਰ ਕੌਰ ਝਬਾਲ, ਕਰਮ ਸਿੰਘ ਫਤਿਆਬਾਦ, ਮਨਜੀਤ ਸਿੰਘ, ਜੋਗਿੰਦਰ ਸਿੰਘ ਮਾਣੋਚਾਹਲ, ਜਰਨੈਲ ਸਿੰਘ ਰਸੂਲਪੁਰ ਆਦਿ ਹਾਜ਼ਰ ਸਨ।
ਕਿਸਾਨ ਦੀ ਮੋਟਰ ਤੋਂ ਟਰਾਂਸਫਾਰਮਰ ਚੋਰੀ
NEXT STORY