ਅੰਮ੍ਰਿਤਸਰ, (ਇੰਦਰਜੀਤ/ਅਰੁਣ)- ਪਿਛਲੇ ਸਮੇਂ 'ਚ ਬਾਡੀ ਬਿਲਡਿੰਗ, ਜਿਮ, ਕਸਰਤ ਆਦਿ ਪ੍ਰੈਕਟਿਸ 'ਚ ਪੁਰਸ਼ਾਂ ਦਾ ਏਕਾਧਿਕਾਰ ਮੰਨਿਆ ਜਾਂਦਾ ਸੀ, ਜਦੋਂ ਕਿ ਔਰਤਾਂ ਜ਼ਿਆਦਾਤਰ ਵਾਲੀਬਾਲ, ਬਾਸਕਟਬਾਲ, ਟੈਨਿਸ, ਦੌੜ ਆਦਿ ਖੇਡਾਂ ਤੱਕ ਸੀਮਤ ਸਨ ਪਰ ਨਵੇਂ ਦੌਰ 'ਚ ਔਰਤਾਂ ਪੁਰਸ਼ਾਂ ਦੀ ਤਰ੍ਹਾਂ ਜਿਮ ਵੱਲ ਤੇਜ਼ੀ ਨਾਲ ਵੱਧ ਰਹੀਆਂ ਹਨ। ਇਸ ਦਾ ਮੁੱਖ ਕਾਰਨ ਹੈ ਕਿ ਕਰੀਨਾ ਕਪੂਰ, ਆਲੀਆ ਭੱਟ, ਪ੍ਰਿਯੰਕਾ ਚੋਪੜਾ, ਪਰਿਣੀਤੀ ਚੋਪੜਾ, ਅੰਮ੍ਰਿਤਾ ਅਰੋੜਾ, ਮਲਾਇਕਾ ਅਰੋੜਾ ਤੇ ਉਰਵਸ਼ੀ ਰੋਟੇਲਾ ਵਰਗੀਆਂ ਬਾਡੀ ਫਿਟਨੈੱਸ ਵਿਚ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਹੀਰੋਇਨਾਂ ਹਨ ਅਤੇ ਇਨ੍ਹਾਂ ਦੀ ਸਮੇਂ-ਸਮੇਂ 'ਤੇ ਸੋਸ਼ਲ ਮੀਡੀਆ 'ਚ ਚਰਚਾ ਬਣੀ ਰਹਿੰਦੀ ਹੈ, ਜਿਸ ਕਾਰਨ ਨਵੇਂ ਯੁੱਗ ਦੀਆਂ ਔਰਤਾਂ ਵੀ ਬਾਲੀਵੁੱਡ ਦੀਆਂ ਇਨ੍ਹਾਂ ਹੀਰੋਇਨਾਂ ਦੀ ਫਿਟਨੈੱਸ ਤੋਂ ਪ੍ਰਭਾਵਿਤ ਹੋ ਕੇ ਜਿਮ-ਕ੍ਰੇਜ਼ ਵਿਚ ਅੱਗੇ ਵੱਧ ਰਹੀਆਂ ਹਨ।
ਜਗ ਬਾਣੀ ਵੱਲੋਂ ਕੀਤੇ ਗਏ ਇਕ ਸਰਵੇਖਣ 'ਚ ਦੇਖਿਆ ਗਿਆ ਕਿ ਜ਼ਿਆਦਾਤਰ ਫਿਟਨੈੱਸ ਸੈਂਟਰ ਵਿਚ ਪਹਿਲਾਂ ਦੀ ਥਾਂ 'ਤੇ ਔਰਤਾਂ 25 ਫ਼ੀਸਦੀ ਵੱਧ ਗਈਆਂ ਹਨ, ਹਾਲਾਂਕਿ ਨੌਜਵਾਨ ਤਾਂ ਬਾਲੀਵੁੱਡ ਦੀ ਨਕਲ 'ਤੇ ਪਹਿਲਾਂ ਹੀ ਸਲਮਾਨ ਖਾਨ, ਅਕਸ਼ੈ ਕੁਮਾਰ, ਜਾਨ ਅਬ੍ਰਾਹਮ, ਰਿਤਿਕ ਰੋਸ਼ਨ ਤੋਂ ਪ੍ਰਭਾਵਿਤ ਹੋ ਕੇ ਮਸ਼ੀਨੀ ਬਾਡੀ ਬਿਲਡਿੰਗ ਵਿਚ ਕੁੱਦ ਪਏ ਸਨ, ਜਦੋਂ ਕਿ ਨਵੇਂ ਦੌਰ ਵਿਚ ਔਰਤਾਂ ਪੁਰਾਣੀਆਂ ਤੇ ਨਵੀਆਂ ਸਾਰੇ ਪ੍ਰਕਾਰ ਦੀਆਂ ਕਸਰਤਾਂ ਤੋਂ ਆਪਣਾ ਅਨੁਭਵ ਵਧਾ ਰਹੀਆਂ ਹਨ। ਸਰਵੇਖਣ ਵਿਚ ਦੇਖਿਆ ਗਿਆ ਕਿ ਪੁਰਸ਼ ਵਰਗ ਕਸਰਤ ਕਰਦੇ ਸਮੇਂ ਆਪਣੀ ਚੈਸਟ, ਬਾਈਸੈਪ, ਸ਼ੋਲਡਰ, ਅਪਰ ਆਰਮ, ਸਾਈਡਬਲੈਡਸ ਵੱਲ ਵੱਧ ਧਿਆਨ ਦਿੰਦੇ ਹਨ, ਜਦੋਂ ਕਿ ਦੂਜੇ ਪਾਸੇ ਔਰਤਾਂ ਕਮਰ, ਬੈਲੀ, ਹਿਪਸ, ਅਪਰ ਲੈੱਗ, ਲੋਅਰ ਲੈੱਗ ਆਦਿ ਵੱਲ ਵੱਧ ਫੋਕਸ ਰੱਖਦੀਆਂ ਹਨ। ਪੁਰਸ਼ ਜਿਥੇ ਆਪਣੇ ਸੀਨੇ ਅਤੇ ਡੌਲਿਆਂ ਨੂੰ ਭਾਰੀ-ਭਰਕਮ ਦਿਖਾਉਣਾ ਚਾਹੁੰਦੇ ਹਨ, ਉਥੇ ਹੀ ਔਰਤਾਂ ਕਸਰਤ ਕਰਨ ਦੇ ਬਾਵਜੂਦ ਬਾਂਹ, ਕਲਾਈ ਤੇ ਕਮਰ ਪਤਲੀ ਦੇਖਣਾ ਚਾਹੁੰਦੀਆਂ ਹਨ, ਜਦੋਂ ਕਿ ਲੋਅਰ ਪੋਰਸ਼ਨ ਨੂੰ ਔਰਤਾਂ ਵੱਧ ਮਜ਼ਬੂਤ ਦੇਖਣਾ ਪਸੰਦ ਕਰਦੀਆਂ ਹਨ ਅਤੇ ਉਸੇ ਮੁਦਰਾ ਵਿਚ ਕਸਰਤ ਕਰਦੀਆਂ ਹਨ।
ਕ੍ਰਿਕਟ/ਪਤੰਗਬਾਜ਼ੀ ਘੱਟ ਹੋਣ ਨਾਲ ਜਿਮ ਦੀ ਖਿੱਚ ਵਧੀ : ਪਿਛਲੇ ਸਮੇਂ ਵਿਚ ਲੋਕ ਪਤੰਗਬਾਜ਼ੀ ਅਤੇ ਕ੍ਰਿਕਟ ਨੂੰ ਵੱਧ ਤਵੱਜੋ ਦੇਣ ਲੱਗੇ ਸਨ ਅਤੇ ਜਿਮ ਵਰਗੀ ਪ੍ਰੈਕਟਿਸ ਲਈ ਸਮਾਂ ਨਹੀਂ ਮਿਲਦਾ ਸੀ ਪਰ ਪਤੰਗਬਾਜ਼ੀ ਵਿਚ ਚਾਈਨਾ ਡੋਰ ਕਾਰਨ ਭਾਰੀ ਗਿਰਾਵਟ ਆਈ ਹੈ ਅਤੇ ਜਿਥੇ 70 ਫ਼ੀਸਦੀ ਲੋਕ ਪਤੰਗਬਾਜ਼ੀ ਜਿਹੀ ਖੇਡ ਨੂੰ ਛੱਡ ਚੁੱਕੇ ਹਨ, ਉਥੇ ਹੀ ਕ੍ਰਿਕਟ ਵਰਗੀਆਂ ਖੇਡਾਂ ਦੀ ਖਿੱਚ ਵੀ ਹੁਣ ਕਾਫ਼ੀ ਘੱਟ ਹੋਣ ਲੱਗੀ ਹੈ। ਮੈਚ ਫਿਕਸਿੰਗ ਵਰਗੀਆਂ ਉਠਦੀਆਂ ਅਫਵਾਹਾਂ ਕਾਰਨ ਵੀ ਕ੍ਰਿਕਟ ਦੇ ਕ੍ਰੇਜ਼ 'ਚ ਕਾਫ਼ੀ ਕਮੀ ਆਈ ਹੈ।
ਕਸਰਤ ਦੇ ਨਾਲ ਤੰਦਰੁਸਤੀ : ਵਾਣੀ ਅਰੋੜਾ, ਪ੍ਰਿਆ, ਜਸਮੀਨ ਜੱਸੀ, ਮੋਨਾ ਤੇ ਰਿਤੂ ਨੇ ਦੱਸਿਆ ਕਿ ਜਿਮ ਵਿਚ ਕਸਰਤ ਕਰਨ ਨਾਲ ਸਰੀਰ 'ਚ ਫੁਰਤੀ ਆਉਂਦੀ ਹੈ ਅਤੇ ਸਰੀਰ ਦਾ ਮੋਟਾਪਾ ਦੂਰ ਹੁੰਦਾ ਹੈ, ਜਦੋਂ ਕਿ ਉਥੇ ਹੀ ਆਏ ਕੁਝ ਸੀਨੀਅਰ ਸਿਟੀਜ਼ਨ ਨੇ ਦੱਸਿਆ ਕਿ ਠੀਕ ਕਸਰਤ ਨਾਲ ਬਹੁਤ ਫਾਇਦਾ ਹੁੰਦਾ ਹੈ, ਇਸ ਤੋਂ ਸ਼ਰਾਬ ਦੀ ਬੁਰੀ ਆਦਤ ਵੀ ਘੱਟਦੀ ਹੈ, ਹਾਲਾਂਕਿ ਨੌਜਵਾਨ ਵਰਗ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਜਿਮ ਵਿਚ ਆਏ ਲੋਕਾਂ ਨੇ ਦੱਸਿਆ ਕਿ ਕਸਰਤ ਕਰਨ ਵਿਚ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ ਅਤੇ ਠੀਕ ਤਰੀਕੇ ਨਾਲ ਕੀਤੀ ਗਈ ਕਸਰਤ ਹਰ ਉਮਰ ਵਿਚ ਫਾਇਦੇਮੰਦ ਹੁੰਦੀ ਹੈ। ਇਸ ਤੋਂ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਹਾਰਟ ਅਟੈਕ ਦਾ ਖ਼ਤਰਾ 30 ਫ਼ੀਸਦੀ ਘੱਟ ਹੋ ਜਾਂਦਾ ਹੈ।
ਮਜੀਠੀਆ-ਸੰਜੇ ਸਿੰਘ ਮਾਣਹਾਨੀ ਕੇਸ: ਸੁਣਵਾਈ 17 ਫਰਵਰੀ ਤਕ ਟਲੀ
NEXT STORY