ਚੰਡੀਗੜ੍ਹ (ਬਿਊਰੋ) : ਰਿਲਾਇੰਸ ਜੀਓ ਨੇ ਅੱਜ ਚੰਡੀਗੜ੍ਹ ਯੂਨੀਵਰਸਿਟੀ (ਸੀ.ਯੂ.) ਵਿਖੇ ਆਪਣੀਆਂ ਟਰੂ 5ਜੀ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ । ਇਸ ਦੇ ਨਾਲ ਹੀ ਰਿਲਾਇੰਸ ਜੀਓ ਹੁਣ ਅੰਮ੍ਰਿਤਸਰ, ਜਲੰਧਰ, ਪਟਿਆਲਾ, ਬਠਿੰਡਾ, ਚੰਡੀਗੜ੍ਹ ਟ੍ਰਾਈਸਿਟੀ ਅਤੇ ਲੁਧਿਆਣਾ ਸਮੇਤ ਪੰਜਾਬ ਦੇ 15 ਪ੍ਰਮੁੱਖ ਸ਼ਹਿਰਾਂ ਦੇ ਨਾਲ ਹੁਣ ਸੀ.ਯੂ. ’ਚ 5ਜੀ ਸੇਵਾਵਾਂ ਸ਼ੁਰੂ ਕਰਨ ਵਾਲਾ ਪਹਿਲਾ ਆਪ੍ਰੇਟਰ ਬਣ ਗਿਆ ਹੈ। ਅੱਜ ਤੋਂ ਸੀ.ਯੂ. ’ਚ ਜੀਓ ਗਾਹਕਾਂ ਨੂੰ ਬਿਨਾਂ ਕਿਸੇ ਵਾਧੂ ਕੀਮਤ ਦੇ 1ਜੀਬੀਪੀਐੱਸ+ ਸਪੀਡ ’ਤੇ ਅਸੀਮਤ ਡਾਟਾ ਦਾ ਅਨੁਭਵ ਕਰਨ ਲਈ ਵੈੱਲਕਮ ਆਫਰ ਲਈ ਸੱਦਾ ਦਿੱਤਾ ਜਾਵੇਗਾ। ਜੀਓ ਸੀ.ਯੂ. ਕੈਂਪਸ ਵਿਚ 5ਜੀ ਨੈੱਟਵਰਕ ਪੇਸ਼ ਕਰਨ ਵਾਲਾ ਇਕੋ-ਇਕ ਆਪ੍ਰੇਟਰ ਹੈ, ਜਿਸ ’ਚ ਯੂਨੀਵਰਸਿਟੀ ਦੇ ਸਾਰੇ ਬਲਾਕਾਂ, ਵਿਭਾਗਾਂ, ਹਾਲਜ਼, ਹੋਸਟਲਾਂ, ਖਾਣ-ਪੀਣ ਦੀਆਂ ਥਾਵਾਂ, ਕਲਾਸ ਰੂਮ, ਫਨ ਜ਼ੋਨ, ਖੇਡ ਸਹੂਲਤਾਂ, ਸਿਖਲਾਈ ਕੇਂਦਰ, ਖੋਜ ਅਤੇ ਵਿਕਾਸ ਕੇਂਦਰ, ਮੈਡੀਕਲ ਸੈੱਟਅਪ ਅਤੇ ਬਾਜ਼ਾਰਾਂ ਆਦਿ ਸਮੇਤ ਯੂਨੀਵਰਸਿਟੀ ਦੇ ਹਰ ਕੋਨੇ ਅਤੇ ਹਰ ਖੇਤਰ ਨੂੰ ਕਵਰ ਕੀਤਾ ਗਿਆ ਹੈ। ਸਟਾਫ ਮੈਂਬਰਾਂ ਤੋਂ ਇਲਾਵਾ 50,000 ਤੋਂ ਵੱਧ ਵਿਦਿਆਰਥੀ ਟਰੂ 5ਜੀ ਨੈੱਟਵਰਕ ਤੋਂ ਲਾਭ ਉਠਾਉਣਗੇ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ : ਟਰੈਵਲ ਏਜੰਟ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਦੀ ਵੱਡੀ ਕਾਰਵਾਈ

ਇਸ ਮੌਕੇ ਬੋਲਦਿਆਂ ਜੀਓ ਦੇ ਬੁਲਾਰੇ ਨੇ ਕਿਹਾ ਕਿ “ਅਸੀਂ ਸੀ.ਯੂ. ਵਿਚ ਜੀਓ ਦੀਆਂ ਟਰੂ 5ਜੀ ਸੇਵਾਵਾਂ ਸ਼ੁਰੂ ਕਰਨ ’ਤੇ ਉਤਸ਼ਾਹਿਤ ਅਤੇ ਮਾਣ ਮਹਿਸੂਸ ਕਰ ਰਹੇ ਹਾਂ, ਜੋ ਇਕ ਪ੍ਰਮੁੱਖ ਯੂਥ ਹੱਬ ਹੈ। ਜੀਓ ਪੰਜਾਬ ਦੇ ਉਪਭੋਗਤਾਵਾਂ ਖ਼ਾਸ ਕਰਕੇ ਨੌਜਵਾਨਾਂ ਲਈ ਸਭ ਤੋਂ ਪਸੰਦੀਦਾ ਆਪ੍ਰੇਟਰ ਅਤੇ ਤਕਨਾਲੋਜੀ ਬ੍ਰਾਂਡ ਹੈ ਅਤੇ ਇਹ ਲਾਂਚ ਪੰਜਾਬ ਦੇ ਲੋਕਾਂ ਅਤੇ ਭਾਰਤ ਅਤੇ ਵਿਦੇਸ਼ਾਂ ਤੋਂ ਇਥੇ ਆਉਣ ਵਾਲੇ ਵਿਦਿਆਰਥੀਆਂ ਪ੍ਰਤੀ ਜੀਓ ਦੀ ਨਿਰੰਤਰ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ।

ਇਸ ਦੇ ਨਾਲ ਅਸੀਂ ਜਲਦ ਹੀ ਪੰਜਾਬ ਭਰ ’ਚ ਆਪਣੀਆਂ 5ਜੀ ਸੇਵਾਵਾਂ ਦਾ ਵਿਸਤਾਰ ਕਰਾਂਗੇ।" ਸੀ.ਯੂ. ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ “ਸੀ.ਯੂ. ਕੈਂਪਸ ਵਿਚ ਜੀਓ ਦੀਆਂ 5ਜੀ ਸੇਵਾਵਾਂ ਦੀ ਸ਼ੁਰੂਆਤ ਨਾਲ ਭਾਰਤ ਅਤੇ ਵਿਦੇਸ਼ਾਂ ਤੋਂ ਇੱਥੇ ਆਉਣ ਵਾਲੇ ਵਿਦਿਆਰਥੀ ਅਗਲੇ ਪੱਧਰ ਤੱਕ ਡਿਜੀਟਲ ਤੌਰ ’ਤੇ ਸਸ਼ਕਤ ਹੋਣਗੇ। ਇਸ ਦੇ ਨਾਲ ਹੀ ਉਹ ਐਡਵਾਂਸ ਸਟੱਡੀਜ਼, ਆਰਟੀਫੀਸ਼ੀਅਲ ਇੰਟੈਲੀਜੈਂਸ, ਗੇਮਿੰਗ, ਵਰਚੁਅਲ ਰਿਐਲਿਟੀ ਨੂੰ ਅੱਗੇ ਵਧਾਉਣ ਦੇ ਯੋਗ ਹੋਣਗੇ ਅਤੇ ਆਟੋਮੇਸ਼ਨ, ਈ-ਗਵਰਨੈਂਸ, ਹੈਲਥਕੇਅਰ, ਐਗਰੀਕਲਚਰ, ਟੂਰਿਜ਼ਮ, ਆਈ.ਟੀ. ਅਤੇ ਆਈ.ਟੀ.ਈ.ਐੱਸ. ਅਤੇ ਹੋਰ ਖੋਜ ਕਾਰਜਾਂ ਵਰਗੇ ਵੱਖ-ਵੱਖ ਖੇਤਰਾਂ ਵਿਚ ਵਿਕਾਸ ਦੇ ਬੇਅੰਤ ਮੌਕੇ ਪ੍ਰਾਪਤ ਕਰਨਗੇ।"
ਇਹ ਖ਼ਬਰ ਵੀ ਪੜ੍ਹੋ : ਮੰਦਭਾਗੀ ਖ਼ਬਰ : ਸੁਨਹਿਰੀ ਭਵਿੱਖ ਬਣਾਉਣ ਲਈ ਇਟਲੀ ਗਏ ਪੰਜਾਬੀ ਦੀ ਅਚਾਨਕ ਮੌਤ

ਜੀਓ ਦਾ 5ਜੀ ਨੈੱਟਵਰਕ ਇਕਲੌਤਾ ਟਰੂ 5ਜੀ ਨੈੱਟਵਰਕ ਹੈ ਕਿਉਂਕਿ ਇਹ 4ਜੀ ਨੈੱਟਵਰਕ ’ਤੇ ਜ਼ੀਰੋ ਨਿਰਭਰਤਾ ਦੇ ਨਾਲ ਐਡਵਾਂਸਡ ਸਟੈਂਡ-ਅਲੋਨ 5 ਜੀ ਆਰਕੀਟੈਕਚਰ ’ਤੇ ਚੱਲਦਾ ਹੈ। ਇਸ ਤੋਂ ਇਲਾਵਾ ਜੀਓ ਕੋਲ 700 ਮੈਗਾਹਰਟਜ਼, 3500 ਮੈਗਾਹਰਟਜ਼ ਅਤੇ 26 ਗੀਗਾਹਰਟਜ਼ ਬੈਂਡਜ਼ ’ਚ 5ਜੀ ਸਪੈਕਟ੍ਰਮ ਦਾ ਸਭ ਤੋਂ ਵੱਡਾ ਅਤੇ ਵਧੀਆ ਮਿਸ਼ਰਣ ਹੈ, ਜੋ ਇਸ ਨੂੰ ਬਹੁਤ ਮਜ਼ਬੂਤੀ ਪ੍ਰਦਾਨ ਕਰਦਾ ਹੈ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਇਕ ਹੋਰ ਪੰਜਾਬੀ ਗੱਭਰੂ ਦੀ ਹੋਈ ਮੌਤ
ਸਕੂਲ ਸਿੱਖਿਆ ’ਚ ਵੱਡੇ ਸੁਧਾਰਾਂ ਦਾ ਗਵਾਹ ਬਣਿਆ ਭਗਵੰਤ ਮਾਨ ਸਰਕਾਰ ਦਾ ਪਹਿਲਾ ਸਾਲ
NEXT STORY