ਜ਼ੀਰਕਪੁਰ (ਮੇਸ਼ੀ) : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨਾਂ ਕਈ ਦਿਨਾਂ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਹਨ, ਜਿਸ ਤਹਿਤ ਹੁਣ ਕਿਸਾਨ ਜੱਥੇਬੰਦੀਆ ਵੱਲੋਂ ਸੂਬੇ ਭਰ 'ਚ ਰਿਲਾਇੰਸ, ਜੀਓ ਦਾ ਬਾਈਕਾਟ ਕਰਕੇ ਟਾਵਰ ਬੰਦ ਕੀਤੇ ਜਾ ਰਹੇ ਹਨ, ਜਿਸ ਕਾਰਨ ਜੀਓ ਦੀ ਸਰਵਿਸ ਵੱਡੇ ਪੱਧਰ ’ਤੇ ਪ੍ਰਭਾਵਿਤ ਹੋ ਰਹੀ ਹੈ ਅਤੇ ਜੀਓ ਦੇ ਜ਼ਿਆਦਾਤਰ ਸਿੰਮ ਆਊਟ ਆਫ ਰੇਂਜ ਹੀ ਆ ਰਹੇ ਹਨ।
ਇਸ ਕਾਰਨ ਲੋਕ ਲਗਾਤਾਰ ਦੂਜੀਆਂ ਕੰਪਨੀਆਂ ਜਿਵੇਂ ਬੀ. ਐਸ. ਐਨ. ਐਲ., ਏਅਰਟੈੱਲ ਅਤੇ ਆਈਡੀਆ ਕੰਪਨੀ ’ਚ ਆਪਣੇ ਨੰਬਰ ਬਦਲ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਤਿੰਨ ਦਿਨਾਂ 'ਚ ਕਰੀਬ 200 ਟਾਵਰ ਬੰਦ ਕੀਤੇ ਗਏ ਹਨ, ਜਿਸ ਕਾਰਨ ਰਿਲਾਇੰਸ ਕੰਪਨੀ ਨੂੰ 10 ਕਰੋੜ ਦਾ ਝਟਕਾ ਲੱਗਾ ਹੈ ਅਤੇ ਪੰਜਾਬ 'ਚ ਲਗਾਤਾਰ ਟਾਵਰ ਬੰਦ ਕਰਨ ਦਾ ਰੁਝਾਨ ਵੱਧਦਾ ਜਾ ਰਿਹਾ ਹੈ ਅਤੇ ਪੰਚਾਇਤਾਂ ਵੱਲੋ ਪਿੰਡਾਂ 'ਚ ਲੱਗੇ ਰਿਲਾਇੰਸ ਗਰੁੱਪ ਦੇ ਟਾਵਰ ਲਗਾਤਾਰ ਬੰਦ ਕੀਤੇ ਜਾ ਰਹੇ ਹਨ। ਇੱਥੇ ਦੱਸਣਯੋਗ ਹੈ ਕਿ ਰਿਲਾਇੰਸ ਜੀਓ ਦੇ ਪ੍ਰਬੰਧਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਬੰਧਿਤ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
200 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਗ੍ਰਿਫ਼ਤਾਰ
NEXT STORY