ਜਲੰਧਰ : ਕਹਿੰਦੇ ਹਨ ਕਿ ਪੰਜਾਬੀ ਬਹੁਤ ਜੁਗਾੜੀ ਹੁੰਦੇ ਹਨ ਅਤੇ ਔਖੇ ਕੰਮ ਨੂੰ ਵੀ ਜੁਗਾੜ ਲਗਾ ਕੇ ਆਸਾਨੀ ਨਾਲ ਨੇਪਰੇ ਚਾੜ੍ਹ ਲੈਂਦੇ ਹਨ। ਅਜਿਹੀ ਹੀ ਇਕ ਮਿਸਾਲ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲੀ, ਜਿਸ ਵਿਚ ਇਕ ਵਿਅਕਤੀ ਨੇ ਹੀਰੋ ਹਾਂਡਾ ਸੀ. ਡੀ. 100 ਦੇ ਮੋਟਰਸਾਈਕਲ ਨੂੰ ਦੇਸੀ ਜੁਗਾੜ ਲਗਾ ਕੇ ਚਾਰ ਪਹੀਆ ਘੜੁੱਕਾ ਬਣਾ ਲਿਆ। ਇਸ ਦੇਸੀ ਘੜੁੱਕੇ ਨੂੰ ਬਣਾਉਣ ਵਾਲੇ ਦੇਸੀ ਇੰਜੀਨੀਅਰ ਮੁਤਾਬਕ ਇਸ ਘੜੁੱਕੇ ਦਾ ਵਜ਼ਨ ਤਿੰਨ ਕੁਇੰਟਲ ਹੈ ਅਤੇ ਇਹ 4 ਕੁਇੰਟਲ ਤਕ ਵਜ਼ਨ ਚੁੱਕਣ ਦੇ ਸਮਰੱਥ ਹੈ ਅਤੇ ਇਸ ਘੜੁੱਕੇ ਨੂੰ ਬਨਾਉਣ 'ਤੇ ਲਗਭਗ 40000 ਰੁਪਏ ਦਾ ਖਰਚ ਆਇਆ ਹੈ।
ਇਸ ਦੇਸੀ ਘੜੁੱਕੇ 'ਤੇ ਬਕਾਇਦਾ ਪਾਵਰ ਸਟੇਅਰਿੰਗ ਵੀ ਲਗਾਇਆ ਗਿਆ ਹੈ ਅਤੇ ਹੋਰ ਚਾਰ ਪਹੀਆ ਵਾਹਨਾਂ ਵਾਂਗ ਹੀ ਇਸ ਦੇ ਗੇਅਰ ਵੀ ਆਸਾਨੀ ਨਾਲ ਸੀਟ 'ਤੇ ਬੈਠ ਕੇ ਬਦਲੇ ਜਾ ਸਕਦੇ ਹਨ। ਫਿਲਹਾਲ ਇਹ ਘੜੁੱਕਾ ਬਨਾਉਣ ਵਾਲਾ ਦੇਸ ਇੰਜੀਨੀਅਰ ਕਿੱਥੋਂ ਦਾ ਹੈ, ਇਸ ਬਾਰੇ ਤਾਂ ਪਤਾ ਨਹੀਂ ਲੱਗ ਸਕਿਆ ਪਰ ਸੋਸ਼ਲ ਮੀਡੀਆ 'ਤੇ ਇਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਦੁਕਨਾਦਾਰਾਂ ਨੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਖਿਲਾਫ ਕੀਤੀ ਨਾਅਰੇਬਾਜ਼ੀ
NEXT STORY