ਚੰਡੀਗੜ੍ਹ/ਜੰਮੂ (ਭਾਸ਼ਾ) - ਹਰਿਆਣਾ ਦੇ ਅੰਬਾਲਾ ਜ਼ਿਲੇ ਵਿਚ ਇਕ ਨਿੱਜੀ ਯੂਨੀਵਰਸਿਟੀ ਨੇੜੇ ਸਹਿਪਾਠੀ ਵਿਦਿਆਰਥੀਆਂ ਵਲੋਂ 19 ਸਾਲਾ ਇਕ ਕਸ਼ਮੀਰੀ ਵਿਦਿਆਰਥੀ ਨੂੰ ਕਥਿਤ ਤੌਰ 'ਤੇ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੁੱਦੇ 'ਤੇ ਵੀਰਵਾਰ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਹੰਗਾਮਾ ਕਰਦਿਆਂ ਜੰਮੂ-ਕਸ਼ਮੀਰ ਵਿਧਾਨ ਸਭਾ ਵਿਚੋਂ ਵਾਕਆਊਟ ਕੀਤਾ। ਕਸ਼ਮੀਰੀ ਵਿਦਿਆਰਥੀ ਨੂੰ ਇਕ ਦਿਨ ਪਹਿਲਾਂ ਮੌਲਾਨਾ ਵਿਖੇ ਕੁਟਿਆ ਗਿਆ ਸੀ। ਇਸ ਪਿੱਛੋਂ ਯੂਨੀਵਰਸਿਟੀ ਨੇ ਦੋਸ਼ੀ ਵਿਦਿਆਰਥੀਆਂ ਵਿਚੋਂ ਇਕ ਦੀ ਮੁਅੱਤਲੀ ਦਾ ਹੁਕਮ ਦਿੱਤਾ। ਮੌਲਾਨਾ ਦੇ ਥਾਣਾ ਮੁਖੀ ਰਾਜੇਸ਼ ਕੁਮਾਰ ਨੇ ਫੋਨ 'ਤੇ ਦਸਿਆ ਕਿ ਪੀੜਤ ਵਿਦਿਆਰਥੀ ਅੰਬਾਲਾ ਨੇੜੇ ਮੌਲਾਨਾ ਵਿਚ ਉਕਤ ਯੂਨੀਵਰਸਿਟੀ ਵਿਚ ਰੇਡੀਆਲੋਜੀ ਦਾ ਵਿਦਿਆਰਥੀ ਹੈ । ਉਸ ਅਤੇ ਹੋਰਨਾਂ ਵਿਦਿਆਰਥੀਆਂ ਦਰਮਿਆਨ ਕਿਸੇ ਗੱਲ 'ਤੇ ਵਿਵਾਦ ਹੋ ਗਿਆ ਜਿਸ ਪਿੱਛੋਂ ਉਸ ਨੂੰ ਕੁਟਿਆ ਗਿਆ। ਉਨ੍ਹਾਂ ਦਸਿਆ ਕਿ ਕਸ਼ਮੀਰ ਵਿਦਿਆਰਥੀ ਦੇ ਨੱਕ 'ਤੇ ਮਾਮੂਲੀ ਸੱਟ ਲੱਗੀ ਹੈ। ਮੁਖ ਦੋਸ਼ੀ ਨੂੰ ਵੀ ਕੁਝ ਸੱਟਾਂ ਲੱਗੀਆਂ ਹਨ। ਕਸ਼ਮੀਰੀ ਵਿਦਿਆਰਥੀ ਸੋਪੋਰ ਦਾ ਰਹਿਣ ਵਾਲਾ ਹੈ। ਇਸ ਦੌਰਾਨ ਜੰਮੂ ਤੋਂ ਮਿਲੀਆਂ ਖਬਰਾਂ ਮੁਤਾਬਕ ਵੀਰਵਾਰ ਸੂਬਾਈ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ 'ਤੇ ਮਾਕਪਾ ਦੇ ਤਾਰੀਗਾਮੀ ਅਤੇ ਨੈਸ਼ਨਲ ਕਾਨਫਰੰਸ ਦੇ ਅਲੀ ਮੁਹੰਮਦ ਸਾਗਰ ਨੇ ਇਹ ਮੁੱਦਾ ਉਠਾਇਆ ਅਤੇ ਸੂਬਾ ਸਰਕਾਰ ਕੋਲੋਂ ਜਵਾਬ ਮੰਗਿਆ। ਤਾਰੀਗਾਮੀ ਨੇ ਇਸ ਨੂੰ ਕਸ਼ਮੀਰੀ ਮੁਸਲਮਾਨਾਂ ਪ੍ਰਤੀ ਨਫਰਤ ਵਾਲੀ ਭਾਵਨਾ ਕਰਾਰ ਦਿੱਤਾ ਅਤੇ ਕਿਹਾ ਕਿ ਹਾਊਸ ਨੂੰ ਪਾਰਟੀ ਲਾਈਨ ਤੋਂ ਉਪਰ ਉਠ ਕੇ ਪ੍ਰਧਾਨ ਮੰੰਤਰੀ ਨੂੰ ਸੰਸਦ ਵਿਚ ਅਜਿਹੀਆਂ ਘਟਨਾਵਾਂ ਦੀ ਨਿੰਦਾ ਕਰਨ ਦੀ ਅਪੀਲ ਕਰਨ ਸਬੰਧੀ ਇਕ ਮਤਾ ਪਾਸ ਕਰਨਾ ਚਾਹੀਦਾ ਹੈ। ਸਪੀਕਰ ਨੇ ਵਿਰੋਧੀ ਧਿਰ ਦੀ ਮੰਗ ਨਹੀਂ ਮੰਨੀ ਜਿਸ ਪਿੱਛੋਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਵਾਕਆਊਟ ਕੀਤਾ।
ਬਾਜਵਾ ਵਲੋਂ ਪੰਚਾਇਤ ਸੰਮਤੀ ਤੇ ਜ਼ਿਲਾ ਪ੍ਰੀਸ਼ਦਾਂ ਦੀ ਤਨਖਾਹ ਜਾਰੀ ਕਰਨ ਦੇ ਹੁਕਮ
NEXT STORY