ਲੁਧਿਆਣਾ (ਸੰਨੀ)-ਸੂਚਨਾਂ ਕ੍ਰਾਂਤੀ ਦੇ ਇਸ ਯੁੱਗ ਵਿਚ ਅਸਾਨੀ ਨਾਲ ਪੈਸੇ ਕਮਾਉਣ ਲਈ ਸਾਈਬਰ ਠੱਗ ਰੋਜ਼ਾਨਾ ਨਵੇਂ-ਨਵੇਂ ਫਾਰਮੂਲੇ ਅਪਣਾ ਰਹੇ ਹਨ। ਇਹਨਾਂ ਫਾਰਮੂਲਿਆਂ ਵਿਚ ਹੁਣ ਇਕ ਨਵਾਂ ਫੰਡਾ ਜੁੜ ਗਿਆ ਹੈ।
ਸਾਈਬਰ ਠੱਗ ਸੋਸ਼ਲ ਮੀਡੀਆ ’ਤੇ ਲੜਕੀਆਂ ਦੀਆਂ ਫਰਜ਼ੀ ਆਈ.ਡੀ. ਬਣਾ ਕੇ ਲੋਕਾਂ ਨੂੰ ਹਨੀ ਟ੍ਰੈਪ ਵਿਚ ਫਸਾ ਰਹੇ ਹਨ। ਸੋਸ਼ਲ ਮੀਡੀਆ ’ਤੇ ਦੋਸਤੀ ਕਰਨ ਤੋਂ ਬਾਅਦ ਉਕਤ ਸਾਈਬਰ ਠੱਗ ਲੋਕਾਂ ਨੂੰ ਅਸ਼ਲੀਲ ਵੀਡੀਓ ਚੈਟ ਜਾਂ ਅਸ਼ਲੀਲ ਵੀਡੀਓ ਕਾਲ ਕਰਨ ਲਈ ਕਹਿੰਦੇ ਹਨ।
ਇਹ ਵੀ ਪੜ੍ਹੋ-ਨਾਬਾਲਿਗਾ ਦੇ ਢਿੱਡ ’ਚ ਹੋਇਆ ਦਰਦ, ਚੈੱਕਅਪ ਕਰਵਾਉਣ ’ਤੇ ਨਿਕਲੀ ਗਰਭਵਤੀ
ਅਸ਼ਲੀਲਤਾ ਵਿਚ ਡੁੱਬ ਚੁੱਕੇ ਲੋਕ ਇਨ੍ਹਾਂ ਸਾਈਬਰ ਠੱਗਾਂ ਦਾ ਅਸਾਨੀ ਨਾਲ ਸ਼ਿਕਾਰ ਹੋ ਕੇ ਖੁਦ ਨੂੰ ਇਹਨਾਂ ਸਾਈਬਰ ਠੱਗਾਂ ਸਾਹਮਣੇ ਦਿਖਾ ਦਿੰਦੇ ਹਨ ਜਿਸ ਤੋਂ ਬਾਅਦ ਸ਼ੁਰੂ ਹੰਦੀ ਹੈ ਪੈਸੇ ਮੰਗਣ ਦੀ ਅਸਲੀ ਖੇਡ।
ਸਾਈਬਰ ਠੱਗ ਇਕ ਵਿਸ਼ੇਸ਼ ਸਾਫਟਵੇਅਰ ਜ਼ਰੀਏ ਲੜਕੀਆਂ ਦੀ ਅਸ਼ਲੀਲ ਵੀਡੀਓ ਲੋਕਾਂ ਦੇ ਨਾਲ ਆਹਮੋ-ਸਾਹਮਣੇ ਚਲਾ ਕੇ ਉਸ ਦੀ ਰਿਕਾਰਡਿੰਗ ਜਾਂ ਸਕਰੀਨਸ਼ਾਟ ਲੈ ਲੈਂਦੇ ਹਨ। ਇਸ ਤੋਂ ਬਾਅਦ ਲੋਕਾਂ ਨੂੰ ਉਕਤ ਵੀਡੀਓ ਜਾਂ ਸਕਰੀਨਸ਼ਾਟ ਉਸ ਦੇ ਦੋਸਤਾਂ, ਪਰਿਵਾਰ ਜਾਂ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਪੈਸਿਆਂ ਦੀ ਮੰਗ ਕਰਨ ਲੱਗਦੇ ਹਨ।
ਇਹ ਵੀ ਪੜ੍ਹੋ-ਧੱਕੇ ਨਾਲ ਕੋਰੋਨਾ ਟੈਸਟ ਕਰਨ ਵਾਲੀ ਸਿਹਤ ਵਿਭਾਗ ਦੀ ਟੀਮ ਨੂੰ ਕਿਸਾਨਾਂ ਨੇ ਘੇਰਿਆ
ਅਜਿਹੇ ਕਈ ਕੇਸ ਸਿਰਫ ਲੁਧਿਆਣਾ ਵਿਚ ਹੀ ਆ ਚੁੱਕੇ ਹਨ। ਸਾਈਬਰ ਠੱਗ ਸਭ ਤੋਂ ਪਹਿਲਾਂ ਲੋਕਾਂ ਨੂੰ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਵਰਗੇ ਫੇਸਬੁਕ, ਇੰਸਟਾਗਾ੍ਰਮ ਆਦਿ ’ਤੇ ਲੜਕੀਆਂ ਦੇ ਨਾਮ ਨਾਲ ਫ੍ਰੈਂਡ ਰਿਕਵੈਸਟ ਭੇਜਦੇ ਹਨ। ਇਸ ਤੋਂ ਬਾਅਦ ਮੈਸੇਂਜਰ ਵਿਚ ਜਾ ਕੇ ਲੋਕਾਂ ਨੂੰ ਆਨਲਾਈਨ ਅਸ਼ਲੀਲ ਵੀਡੀਓ ਕਾਲ ਦਾ ਆਫਰ ਕੀਤਾ ਜਾਂਦਾ ਹੈ। ਠੱਗਾਂ ਦੇ ਇਸ ਜਾਲ ਵਿਚ ਫਸੇ ਲੋਕ ਆਨਲਾਈਨ ਚੈਟਿੰਗ ਵਿਚ ਖੁਦ ਦੇ ਕੱਪੜੇ ਉਤਾਰਨ ਤੋਂ ਵੀ ਪਰਹੇਜ਼ ਨਹੀਂ ਕਰਦੇ ਅਤੇ ਇਸ ਦਲਦਲ ਵਿਚ ਅਸਾਨੀ ਨਾਲ ਫਸ ਜਾਂਦੇ ਹਨ।
ਇਹ ਵੀ ਪੜ੍ਹੋ-ਦੁਨੀਆ ਲਈ ਖੁੱਲ੍ਹੀ ਸਭ ਤੋਂ ਵੱਡੀ ਦੂਰਬੀਨ, ਜਾਣੋਂ ਕੀ ਹੈ ਖਾਸੀਅਤ
ਇਸ ਤੋਂ ਬਾਅਦ ਲੋਕ ਠੱਗਾਂ ਦੀ ਬਲੈਕਮੇਲਿੰਗ ਦਾ ਸ਼ਿਕਾਰ ਹੋ ਰਹੇ ਹਨ। ਠੱਗੀ ਦੀ ਖੇਡ ਵਿਚ ਕੀ ਨੌਜਵਾਨ, ਕੀ ਅਧੇੜ ਅਤੇ ਬਜ਼ੁਰਗ ਹਰ ਵਰਗ ਫਸਦਾ ਜਾ ਰਿਹਾ ਹੈ। ਇਸ ਸਬੰਧੀ ਪੁਲਸ ਅਧਿਕਾਰੀਆਂ ਅਤੇ ਤਕਨੀਕੀ ਮਾਹਰਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ’ਤੇ ਲੋਕਾਂ ਨੂੰ ਅਣਜਾਣ ਲੋਕਾਂ ਨਾਲ ਦੋਸਤੀ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਠੱਗੀ ਹੋਣ ‘ਤੇ ਤੁਰੰਤ ਪੁਲਸ ਨੂੰ ਸੂਚਿਤ ਕਰਨਾ ਚਾਹੀਦਾ ਹੈ।
ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ, ਆਪਣਾ ਕੀਮਤੀ ਕੁਮੈਂਟ ਕਰ ਕੇ ਜ਼ਰੂਰ ਦੱਸੋ।
ਵਿਅਕਤੀ ਨੇ ਦਵਾਈ ਦਵਾਉਣ ਦੇ ਬਹਾਨੇ ਹੋਟਲ ਲਿਜਾ ਔਰਤ ਨਾਲ ਕੀਤਾ ਬਲਾਤਕਾਰ, ਮਾਮਲਾ ਦਰਜ
NEXT STORY