ਚੰਡੀਗੜ੍ਹ(ਜ.ਬ.) - ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜਸਟਿਸ ਸੂਰਯਕਾਂਤ ਦੀ ਮਾਂ ਸ਼ਸ਼ੀ ਦੇਵੀ ਦਾ ਮੰਗਲਵਾਰ ਸਵੇਰੇ ਦਿਹਾਂਤ ਹੋ ਗਿਆ। ਉਹ 84 ਸਾਲ ਦੇ ਸਨ। ਇਹ ਜਾਣਕਾਰੀ ਪਰਿਵਾਰਕ ਸੂਤਰਾਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਸਭਾ ਚਾਰ ਮਾਰਚ ਨੂੰ ਆਰੀਆ ਸਮਾਜ ਮੰਦਰ ਸੈਕਟਰ ਸੱਤ ਚੰਡੀਗੜ੍ਹ ਵਿਚ ਸਵੇਰੇ 11 ਵਜੇ ਆਯੋਜਿਤ ਹੋਵੇਗੀ ਅਤੇ ਰਸਮ ਪੱਗੜੀ ਹਿਸਾਰ ਵਿਚ 9 ਮਾਰਚ ਨੂੰ ਦੁਪਹਿਰ 2 ਵਜੇ ਹੋਵੇਗੀ। ਸ਼੍ਰੀਮਤੀ ਸ਼ਸ਼ੀ ਦੇਵੀ ਆਪਣੇ ਪਿੱਛੇ ਆਪਣੇ ਪਤੀ ਮਦਨ ਗੋਪਾਲ, ਪੁੱਤਰ ਰਿਸ਼ੀ ਕਾਂਤ, ਦੇਵ ਕਾਂਤ, ਡਾ. ਸ਼ਸ਼ੀ ਕਾਂਤ, ਜਸਟਿਸ ਸੂਰਯਕਾਂਤ ਤੇ ਪੁੱਤਰੀ ਕਮਲਾ ਨੂੰ ਛੱਡ ਗਏ ਹਨ।
ਪੰਜਾਬ, ਹਰਿਆਣਾ ਤੇ ਹੋਰਨਾਂ ਰਾਜਾਂ 'ਚ ਕਿਸਾਨਾਂ ਦੇ ਧਰਨੇ ਜਾਰੀ ਰਹਿਣਗੇ
NEXT STORY