ਭਗਤਾ ਭਾਈ (ਪਰਵੀਨ) - ਖੇਡ ਜਗਤ ਵਿਸ਼ੇਸ਼ਕਰਕੇ ਕਬੱਡੀ ਜਗਤ ਵਿਚ ਉਸ ਵੇਲੇ ਸੋਗ ਪਸਰ ਗਿਆ ਜਦੋਂ ਕਬੱਡੀ ਦੇ ਸਟਾਰ ਜਾਫੀ ਸੁਖਮਨ ਭਗਤਾ ਦਾ ਅਚਾਨਕ ਦਿਹਾਂਤ ਹੋ ਗਿਆ। ਉਹ ਮਹਿਜ਼ 24 ਵਰ੍ਹਿਆਂ ਦਾ ਸੀ। ਪੰਜਾਬ ਦੇ ਨਾਲ-ਨਾਲ ਉੱਤਰੀ ਭਾਰਤ ਦੇ ਕਬੱਡੀ ਖੇਡ ਮੇਲਿਆਂ ਦੀ ਸ਼ਾਨ ਰਹੇ ਸੁਖਮਨ ਦੀ ਤਬੀਅਤ ਅਚਾਨਕ ਵਿਗੜ ਗਈ। ਉਸ ਨੂੰ ਇਲਾਜ ਲਈ ਸ਼ਹਿਰ ਦੇ ਹਸਪਤਾਲ ਵਿਖੇ ਲਿਜਾਇਆ ਗਿਆ। ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਹ ਵੀ ਪੜ੍ਹੋ : ਕਬੱਡੀ ਦੇ ਉੱਘੇ ਖਿਡਾਰੀ ਅਤੇ ਪ੍ਰਸਿੱਧ ਰੇਡਰ ਮਹਾਬੀਰ ਸਿੰਘ ਦੀ ਮੌਤ
ਜ਼ਿਕਰਯੋਗ ਹੈ ਕਿ ਸੁਖਮਨ ਸਿੱਧੂ ਨੇ ਕਬੱਡੀ ਦੇ ਹਰ ਤਰ੍ਹਾਂ ਦੇ ਰੇਡਰ ਨੂੰ ਜੱਫਾ ਲਗਾ ਕੇ ਕਬੱਡੀ ਪ੍ਰੇਮੀਆਂ ਦੇ ਦਿਲਾਂ ਵਿਚ ਆਪਣੀ ਵਿਸ਼ੇਸ਼ ਥਾਂ ਬਣਾਈ ਸੀ। ਹਾਲਾਂਕਿ ਕੁੱਝ ਸਮੇਂ ਪਹਿਲਾਂ ਉਹ ਪੰਜਾਬ ਦੇ ਕਈ ਹੋਰਨਾਂ ਨੌਜਵਾਨਾਂ ਦੀ ਤਰ੍ਹਾਂ ਨਸ਼ਿਆਂ ਵਿਚ ਗਲਤਾਣ ਹੋ ਗਿਆ ਸੀ ਪਰ ਨਿੱਕੂ ਕਲਿਆਣ ਦੀ ਬਦੌਲਤ ਉਸਨੇ ਨਸ਼ਿਆਂ ਦੀ ਦੁਨੀਆਂ ਤਿਆਗ ਕੇ ਫਿਰ ਤੋਂ ਕਬੱਡੀ ਖੇਡਣੀ ਆਰੰਭ ਕਰ ਦਿੱਤੀ ਸੀ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਰਮਿਆਨ ਟਿੱਕਰੀ ਬਾਰਡਰ ਤੋਂ ਆਈ ਇਕ ਹੋਰ ਬੁਰੀ ਖ਼ਬਰ
ਇਸ ਦੌਰਾਨ ਸੁਖਮਨ ਨੇ ਬਹੁਤ ਸਾਰੇ ਇਨਾਮ ਆਪਣੀ ਝੋਲੀ ਪਾਏ। ਇੱਥੋਂ ਤੱਕ ਕਿ ਉਹ ਕਰੀਬ 3 ਦਰਜਨ ਖੇਡ ਮੇਲਿਆਂ ਦਾ ਬੈਸਟ ਸਟਾਪਰ ਚੁਣਿਆ ਗਿਆ। ਨਿੱਘੇ ਸੁਭਾਅ ਦੇ ਮਾਲਕ ਪਿਤਾ ਧੰਨਾ ਸਿੰਘ ਉਰਫ਼ ਪੱਪੂ ਦੇ ਘਰ ਜੰਮੇ ਸੁਖਮਨ ਦੀ ਬੇਵਕਤੀ ਮੌਤ ’ਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਮਾਰਕਿਟ ਕਮੇਟੀ ਭਗਤਾ ਦੇ ਚੇਅਰਮੈਨ ਰਾਜਵੰਤ ਸਿੰਘ ਭਗਤਾ, ਆਮ ਆਦਮੀ ਪਾਰਟੀ ਆਗੂ ਜਤਿੰਦਰ ਸਿੰਘ ਭੱਲਾ, ਪਰਮਜੀਤ ਸਿੰਘ ਬਿੰਦਰ, ਗਗਨਦੀਪ ਸਿੰਘ ਗਰੇਵਾਲ, ਡਾ. ਜਸਵੀਰ ਸ਼ਰਮਾ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਸਥਾਨ ਦੇਵੇ।
ਇਹ ਵੀ ਪੜ੍ਹੋ : ਛੇ ਮਹੀਨੇ ਪਹਿਲਾਂ ਹੋਇਆ ਵਿਆਹ, ਜਨਮ ਦਿਨ ਮਨਾਉਣ ਗਏ ਮੁੰਡੇ ਨੇ ਹੋਟਲ ’ਚ ਲਿਆ ਫਾਹਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਖੇਤੀ ਕਾਨੂੰਨਾਂ ਖ਼ਿਲਾਫ਼ ਫਗਵਾੜਾ ਤੋਂ ਸ਼ੁਰੂ ਹੋਈ ਵਿਸ਼ਾਲ ਟਰੈਕਟਰ ਰੈਲੀ
NEXT STORY