ਚੰਡੀਗੜ੍ਹ,(ਰਮਨਜੀਤ) : ਜੇਲ੍ਹ 'ਚ ਬੰਦ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਸਰਕਲ ਕਬੱਡੀ ਫੈਡਰੇਸ਼ਨਾਂ 'ਤੇ ਇਕਾਧਿਕਾਰ ਜਮਾਉਣ ਦੀਆਂ ਕੋਸ਼ਿਸ਼ਾਂ ਦੀ ਸ਼ਿਕਾਇਤ 'ਚ ਪੁਲਸ ਅਧਿਕਾਰੀ ਚੌਕਸ ਹੋ ਗਏ ਹਨ। ਜਾਂਚ ਕਰਨ ਵਾਲੇ ਅਧਿਕਾਰੀਆਂ ਨੂੰ ਸਖਤ ਹਿਦਾਇਤ ਕੀਤੀ ਗਈ ਹੈ ਕਿ ਉਹ ਚੁਪਚਾਪ ਸ਼ਿਕਾਇਤ ਦੇ ਤੱਥਾਂ ਦੀ ਜਾਂਚ ਕਰਨ ਅਤੇ ਠੋਸ ਸਬੂਤ ਹੱਥ ਲੱਗਣ ਤੋਂ ਬਾਅਦ ਹੀ ਅੱਗੇ ਵਧਣ। ਅਜਿਹਾ ਇਸ ਲਈ ਹੈ ਕਿਉਂਕਿ ਮਾਮਲੇ ਦਾ ਖੁਲਾਸਾ ਹੁੰਦੇ ਹੀ ਰਾਜਨੀਤਕ ਬਿਆਨਬਾਜ਼ੀ ਵੀ ਸ਼ੁਰੂ ਹੋ ਗਈ ਹੈ ਅਤੇ ਇਸ ਸਾਰੇ ਮਾਮਲੇ ਨੂੰ ਅਕਾਲੀ ਦਲ ਵੱਲੋਂ ਮੌਜ਼ੂਦਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਜੋੜਦੇ ਹੋਏ ਦੋਸ਼ ਲਾਇਆ ਜਾ ਰਿਹਾ ਹੈ ਕਿ ਭਗਵਾਨਪੁਰੀਆ ਨੂੰ ਰੰਧਾਵਾ ਦੀ ਹੀ ਸ਼ਹਿ ਹੈ। ਅਜਿਹੇ 'ਚ ਪੁਲਸ ਜਾਂਚ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਲੂਪਹੋਲ ਨਹੀਂ ਛੱਡਣਾ ਚਾਹੁੰਦੀ, ਜਿਸ ਨਾਲ ਰਾਜਨੇਤਾਵਾਂ ਦੇ ਨਿਸ਼ਾਨੇ 'ਤੇ ਪੰਜਾਬ ਪੁਲਸ ਆ ਜਾਵੇ। ਜਾਣਕਾਰੀ ਅਨੁਸਾਰ ਜਲੰਧਰ ਰੇਂਜ ਅਧੀਨ ਆਉਂਦੇ ਇੱਕ ਜ਼ਿਲੇ ਦੇ ਐੱਸ.ਐੱਸ.ਪੀ. ਵੱਲੋਂ ਮਾਮਲੇ ਦੀ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸ਼ਿਕਾਇਤ 'ਚ ਦਿੱਤੇ ਗਏ ਫੋਨ ਨੰਬਰਾਂ ਨੂੰ ਟਰੇਸ ਕਰਾਉਣ ਅਤੇ ਸੀ.ਡੀ.ਆਰ. ਹਾਸਲ ਕਰਨ ਨੂੰ ਵੀ ਕਹਿ ਦਿੱਤਾ ਗਿਆ ਹੈ, ਤਾਂਕਿ ਸ਼ਿਕਾਇਤ 'ਚ ਕਹੀਆਂ ਗਈਆਂ ਗੱਲਾਂ ਅਨੁਸਾਰ ਕੜੀਆਂਂ ਨੂੰ ਜੋੜਿਆ ਜਾ ਸਕੇ।
ਸੂਤਰਾਂ ਦੀ ਮੰਨੀਏ ਤਾਂ ਪੁਲਸ ਹੈੱਡਕਵਾਰਟਰ ਵੱਲੋਂ ਜਾਂਚ ਕਰਨ ਵਾਲੇ ਅਧਿਕਾਰੀ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਜਾਂਚ ਨੂੰ ਲੋਅ-ਪ੍ਰੋਫਾਈਲ ਰੱਖਿਆ ਜਾਵੇ ਮਤਲਬ ਇਸ ਬਾਰੇ ਸੂਚਨਾਵਾਂ ਬਾਹਰ ਨਾ ਆਉਣ ਸਕਣ, ਤਾਂਕਿ ਕਿਸੇ ਵੀ ਪੱਧਰ 'ਤੇ ਜਾਂਚ ਪ੍ਰਭਾਵਿਤ ਨਾ ਹੋਵੇ। ਧਿਆਨ ਰਹੇ ਕਿ ਨਾਰਥ ਇੰਡੀਆ ਸਰਕਲ ਸਟਾਈਲ ਕਬੱਡੀ ਫੈਡਰੇਸ਼ਨ ਵੱਲੋਂ ਬੁੱਧਵਾਰ ਨੂੰ ਡੀ.ਜੀ.ਪੀ. ਪੰਜਾਬ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਸੀ। ਉਕਤ ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਜੇਲ੍ਹ 'ਚ ਬੈਠਕੇ ਹੀ ਮੋਬਾਇਲ ਫੋਨ ਦੇ ਮਾਧਿਅਮ ਨਾਲ ਕਬੱਡੀ ਖਿਡਾਰੀਆਂ, ਫੈਡਰੇਸ਼ਨਾਂ ਦੇ ਅਹੁਦੇਦਾਰਾਂ ਨੂੰ 'ਕਾਬੂ 'ਚ' ਕਰਨ ਲਈ ਧਮਕੀਆਂ ਦੇ ਰਿਹਾ ਹੈ ਅਤੇ ਆਪਣੇ ਸਾਥੀਆਂ ਦੀ ਮੱਦਦ ਨਾਲ ਕਬੱਡੀ ਆਯੋਜਨਾਂ ਨੂੰ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਫੈਡਰੇਸ਼ਨ ਪ੍ਰਧਾਨ ਸੁਰਜਨ ਸਿੰਘ ਚੱਠਾ ਦੀ ਸ਼ਿਕਾਇਤ ਦੇ ਆਧਾਰ 'ਤੇ ਡੀ.ਜੀ.ਪੀ. ਪੰਜਾਬ ਵੱਲੋਂ ਜਾਂਚ ਜਲੰਧਰ ਰੇਂਜ ਦੇ ਇੱਕ ਐੱਸ.ਐੱਸ.ਪੀ. ਨੂੰ ਸੌਂਪੀ ਗਈ ਹੈ।
'ਓਲੰਪਿਕਸ ’ਚ ‘ਗੱਤਕਾ’ ਨੂੰ ਮਾਨਤਾ ਮਿਲਣ ਨਾਲ ਖਾਲਸਾ ਪੰਥ ਨੂੰ ਮਿਲੇਗਾ ਵੱਡਾ ਮਾਣ'
NEXT STORY