ਜਗਰਾਓਂ (ਵੈੱਬ ਡੈਸਕ): ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਅੱਜ ਸਸਕਾਰ ਕੀਤੇ ਜਾਣ ਦੀਆਂ ਖ਼ਬਰਾਂ ਸਰਾਸਰ ਝੂਠੀਆਂ ਹਨ। ਪਰਿਵਾਰ ਨੇ ਅਜਿਹੇ ਫ਼ੈਸਲੇ ਤੋਂ ਸਾਫ਼ ਤੌਰ 'ਤੇ ਇਨਕਾਰ ਕਰ ਦਿੱਤਾ ਹੈ। ਪਰਿਵਾਰ ਨੇ ਸਪਸ਼ਟ ਕਿਹਾ ਹੈ ਕਿ ਜਦੋਂ ਤਕ ਕਤਲ ਕਰਨ ਵਾਲੇ ਤੀਜੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਦੋਂ ਤਕ ਤੇਜਪਾਲ ਦਾ ਨਾ ਤਾਂ ਪੋਸਟਮਾਰਟਮ ਕਰਨ ਦਿੱਤਾ ਜਾਵੇਗਾ ਤੇ ਨਾ ਹੀ ਸਸਕਾਰ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਸੀਨੀਅਰ 'ਆਪ' ਆਗੂ ਨੂੰ ਅਦਾਲਤ ਨੇ ਐਲਾਨਿਆ ਭਗੌੜਾ
ਤੇਜਪਾਲ ਦੇ ਪੋਸਟਮਾਰਟਮ ਨੂੰ ਲੈ ਕੇ ਪੁਲਸ ਤੇ ਪਰਿਵਾਰ ਵਿਚਾਲੇ ਅੱਜ ਸਵੇਰ ਤੋਂ ਵੀ ਲਗਾਤਾਰ ਦੋ ਵਾਰ ਮੀਟਿੰਗ ਹੋ ਚੁੱਕੀ ਹੈ, ਪਰ ਪਰਿਵਾਰ ਆਪਣੀ ਗੱਲ 'ਤੇ ਕਾਇਮ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਸ ਨੇ ਭਾਵੇਂ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਤੀਜਾ ਮੁਲਜ਼ਮ ਕਾਲਾ ਰੂਮੀ ਅਜੇ ਵੀ ਫ਼ਰਾਰ ਚੱਲ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਵਾਰ-ਵਾਰ ਪੋਸਟਮਾਰਟਮ ਤੇ ਸਸਕਾਰ ਕਰਨ ਲਈ ਨਾ ਕਿਹਾ ਜਾਵੇ, ਜਦੋਂ ਤਕ ਕਾਲਾ ਰੂਮੀ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਤੇਜਪਾਲ ਦਾ ਸਸਕਾਰ ਨਹੀਂ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਲਓ ਜੀ! ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, Notification ਜਾਰੀ
ਦੂਜੇ ਪਾਸੇ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ. ਅੰਕੁਰ ਗੁਪਤਾ ਦਾ ਕਹਿਣਾ ਹੈ ਕਿ ਪੁਲਸ ਪਰਿਵਾਰ ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ ਅਤੇ ਤੀਜੇ ਮੁਲਜ਼ਮ ਨੂੰ ਫੜਨ ਲਈ ਟੀਮਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਭਰੋਸਾ ਦਿੱਤਾ ਹੈ ਕਿ ਉਸ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਖੇਤਾਂ 'ਚ ਜਾ ਕੇ ਮਾਰੇ ਲਲਕਾਰੇ, ਦੇਖਦਿਆਂ ਹੀ ਦੇਖਦਿਆਂ ਚਾਕੂ ਮਾਰ-ਮਾਰ ਵਿੰਨ੍ਹ ਦਿੱਤਾ ਮੁੰਡਾ
NEXT STORY