ਪਟਿਆਲਾ (ਬਲਜਿੰਦਰ) : ਪਟਿਆਲਾ ਦੇ ਇਤਿਹਾਸਕ ਸ੍ਰੀ ਕਾਲੀ ਮਾਤਾ ਮੰਦਿਰ ਦੀ ਇਕ ਕੰਧ ’ਤੇ ਖਾਲਿਸਤਾਨ ਸੰਬੰਧੀ ਪੋਸਟਰ ਲਗਾਉਣ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਫਿਰ ਮਾਹੌਲ ਗਰਮ ਹੋ ਗਿਆ, ਹਾਲਾਂਕਿ ਪੋਸਟਰ ਕਿੱਥੇ ਲੱਗਾ ਸੀ, ਇਸ ਬਾਰੇ ਅਜੇ ਤੱਕ ਕੁਝ ਵੀ ਸਪੱਸ਼ਟ ਨਹੀਂ ਕੀਤਾ ਗਿਆ। ਇਸ ਦੀ ਨਾ ਪੁਲਸ ਅਤੇ ਨਾ ਕੋਈ ਹੋਰ ਪੁਸ਼ਟੀ ਕਰ ਰਿਹਾ ਹੈ ਪਰ ਸੋਸ਼ਲ ਮੀਡੀਆ ’ਤੇ ਜਿਸ ਤਰੀਕੇ ਨਾਲ ਅੱਤਵਾਦੀ ਗੁਰਪਤਵੰਤ ਪੰਨੂੰ ਨਾਲ ਜੋੜ ਕੇ ਇਕ ਵੀਡੀਓ ਵਾਇਰਲ ਕੀਤੀ ਗਈ, ਜਿਸ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਖਾਲਿਸਤਾਨੀ ਪੱਖੀ ਸਿੱਖਾਂ ’ਤੇ ਕੇਸ ਦਰਜ ਕਰਨੇ ਬੰਦ ਨਾ ਕੀਤੇ ਗਏ ਤਾਂ ਰੈਫਰੰਡਮ ਦਾ ਝੰਡਾ ਫੜਨ ਵਾਲੇ ਰਾਕੇਟ ਵੀ ਫੜਨ ਜਾਣਦੇ ਹਨ।
ਇਹ ਵੀ ਪੜ੍ਹੋ : ਪਟਿਆਲਾ ਜੇਲ ’ਚ ਸਾਥੀ ਕੈਦੀਆਂ ਦੀ ਨਵਜੋਤ ਸਿੱਧੂ ਨਾਲ ਖੜਕੀ, ਜਾਣੋ ਕੀ ਹੈ ਘਟਨਾ ਦਾ ਅਸਲ ਸੱਚ
ਦੂਜੇ ਪਾਸੇ ਇਸ ਵੀਡੀਓ ਤਾਂ ਬਾਅਦ ਪਟਿਆਲਾ ਪੁਲਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਪੁਲਸ ਨੇ ਅਚਾਨਕ ਫਿਰ ਤੋਂ ਕਾਲੀ ਮਾਤਾ ਮੰਦਰ ਦੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ। ਇਸ ਨੂੰ ਲੈ ਕੇ ਅੱਜ ਫਿਰ ਪਟਿਆਲਾ ਵਿਚ ਮਾਹੌਲ ਗਰਮ ਰਿਹਾ ਅਤੇ ਹਿੰਦੂ ਜਥੇਬੰਦੀਆਂ ਨੇ ਇਸ ਨੂੰ ਸਰਕਾਰ ਅਤੇ ਪਟਿਆਲਾ ਪੁਲਸ ਦੀ ਨਲਾਇਕੀ ਕਰਾਰ ਦਿੱਤਾ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੀ ਵੱਡੀ ਖ਼ਬਰ, ਫੋਰੈਂਸਿਕ ਰਿਪੋਰਟ ’ਚ ਹੋਇਆ ਵੱਡਾ ਖੁਲਾਸਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਤੇ ਮਹਾਰਾਸ਼ਟਰ ਪੁਲਸ ਨੇ ਸਾਂਝੇ ਆਪਰੇਸ਼ਨ ਦੌਰਾਨ ਬਰਾਮਦ ਕੀਤੀ 73 ਕਿਲੋ ਹੈਰੋਇਨ
NEXT STORY