ਚੰਡੀਗੜ੍ਹ (ਲਲਨ) : ਰੇਲਵੇ ਵੱਲੋਂ ਕਾਲਕਾ-ਨਵੀਂ ਦਿੱਲੀ ਸ਼ਤਾਬਦੀ ਰੇਲਗੱਡੀ ਨੂੰ ਸ਼ੁੱਕਰਵਾਰ ਤੋਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਬੋਰਡ ਵੱਲੋਂ ਕਾਲਕਾ-ਨਵੀਂ ਦਿੱਲੀ 'ਚ ਸ਼ੁਰੂ ਹੋਈ ਸ਼ਤਾਬਦੀ ਐਕਸਪ੍ਰੈੱਸ ਦੀ ਬੁਕਿੰਗ ਆਨਲਾਈਨ ਅਤੇ ਕਾਊਂਟਰਾਂ ਤੋਂ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਵੱਡੇ ਬਾਦਲ ਤੋਂ ਬਾਅਦ ਹੁਣ 'ਢੀਂਡਸਾ' ਵੱਲੋਂ ਵੀ ਪਦਮ ਭੂਸ਼ਣ ਵਾਪਸ ਕਰਨ ਦਾ ਐਲਾਨ
ਅੰਬਾਲਾ ਮੰਡਲ ਦੇ ਡੀ. ਆਰ. ਐੱਮ. ਗੁਰਿੰਦਰ ਮੋਹਨ ਸਿੰਘ ਨੇ ਦੱਸਿਆ ਕਿ ਗੱਡੀ ਨੰਬਰ 02011-12 ਕਾਲਕਾ ਸ਼ਤਾਬਦੀ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਰੇਲਗੱਡੀ ਸਵੇਰੇ 10.30 ਵਜੇ ਦਿੱਲੀ ਤੋਂ ਚੰਡੀਗੜ੍ਹ ਪਹੁੰਚੇਗੀ, ਜਦੋਂ ਕਿ ਕਾਲਕਾ ਤੋਂ ਇਹ ਗੱਡੀ ਸ਼ਾਮ ਨੂੰ ਚੱਲੇਗੀ ਅਤੇ ਚੰਡੀਗੜ੍ਹ ਰੇਲਵੇ ਸਟੇਸ਼ਨ ਸ਼ਾਮ 6.20 ਵਜੇ ਤੋਂ ਰਵਾਨਾ ਹੋਵੇਗੀ।
ਇਹ ਵੀ ਪੜ੍ਹੋ : ਅਕਾਲੀ ਦਲ ਵੱਲੋਂ ਕੈਪਟਨ ਦੇ 'ਕਿਸਾਨ ਅੰਦੋਲਨ' ਬਾਰੇ ਬਿਆਨ ਦਾ ਜ਼ੋਰਦਾਰ ਵਿਰੋਧ
ਕਿਸਾਨ ਅੰਦੋਲਨ ਕਾਰਨ ਰੇਲਵੇ ਨੇ ਗੱਡੀ ਨੰਬਰ 02925-26 ਨੂੰ ਚੰਡੀਗੜ੍ਹ-ਅੰਮ੍ਰਿਤਸਰ ਵਿਚਕਾਰ 6 ਦਸੰਬਰ ਤੱਕ ਰੱਦ ਕਰਨ ਦਾ ਐਲਾਨ ਕੀਤਾ ਹੈ। ਇਹ ਗੱਡੀ ਬਾਂਦਰਾ-ਚੰਡੀਗੜ੍ਹ ਅਤੇ ਚੰਡੀਗੜ੍ਹ ਤੋਂ ਬਾਂਦਰਾ ਵਿਚਕਾਰ ਹੀ ਚੱਲੇਗੀ।
ਇਹ ਵੀ ਪੜ੍ਹੋ : ਹੁਣ ਖੁੱਲ੍ਹੇ ਆਸਮਾਨ ਹੇਠ ਬੈਠ ਦੇਖ ਸਕੋਗੇ 'ਫਿਲਮਾਂ', ਲੁਧਿਆਣਾ 'ਚ ਬਣਿਆ ਪਹਿਲਾ 'ਓਪਨ ਥੀਏਟਰ'
ਅੰਬਾਲਾ ਨੂੰ ਮਿਲੀ ਇਕ ਨਵੀਂ ਰੇਲਗੱਡੀ
ਰੇਲਵੇ ਵੱਲੋਂ ਧਨਬਾਦ ਅਤੇ ਫਿਰੋਜ਼ਪੁਰ ਕੈਂਟ ਵਿਚਕਾਰ ਡੇਲੀ ਟਰੇਨ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਗੱਡੀ ਅੰਬਾਲਾ ਹੋ ਕੇ ਫਿਰੋਜ਼ਪੁਰ ਲਈ ਰਵਾਨਾ ਹੋਵੇਗੀ। ਡੀ. ਆਰ. ਐੱਮ. ਨੇ ਦੱਸਿਆ ਕਿ ਗੱਡੀ ਨੰਬਰ 03307-08 ਧਨਬਾਦ ਅਤੇ ਫਿਰੋਜ਼ਪੁਰ ਵਾਇਆ ਅੰਬਾਲਾ ਵਿਚਕਾਰ ਰੋਜ਼ਾਨਾ ਚੱਲੇਗੀ। ਇਹ ਰੇਲਗੱਡੀ ਧਨਬਾਦ ਤੋਂ 7 ਦਸੰਬਰ ਤੋਂ ਸ਼ੁਰੂ ਹੋਵੇਗੀ, ਜਦੋਂ ਕਿ ਫਿਰੋਜ਼ਪੁਰ ਕੈਂਟ ਤੋਂ ਇਹ ਗੱਡੀ 9 ਦਸੰਬਰ ਤੋਂ ਸ਼ੁਰੂ ਹੋ ਜਾਵੇਗੀ।
ਕਿਸਾਨੀ ਸੰਘਰਸ਼ ਨੂੰ ਲੈ ਕੇ ਮਾਨ ਦਾ ਬਿਆਨ, ਕਿਹਾ-ਭਾਰੀ ਮੁਸ਼ਕਲਾਂ 'ਚ ਹਨ ਅੰਦੋਲਨਕਾਰੀ ਕਿਸਾਨ
NEXT STORY