ਬਠਿੰਡਾ (ਵਿਜੈ ਵਰਮਾ) : ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਬਠਿੰਡਾ ਦੀ ਅਦਾਲਤ 'ਚ ਪੇਸ਼ ਹੋਏ। ਕਿਸਾਨ ਅੰਦੋਲਨ ਨਾਲ ਜੁੜੇ ਮਾਣਹਾਨੀ ਮਾਮਲੇ 'ਚ ਦੋਹਾਂ ਪੱਖਾਂ ਦੇ ਵਕੀਲਾਂ ਵਿਚਾਲੇ ਵਿਸਥਾਰ ਨਾਲ ਬਹਿਸ ਹੋਈ। ਸੁਣਵਾਈ ਉਪਰੰਤ ਅਦਾਲਤ ਨੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ।
ਬਜ਼ੁਰਗ ਬੇਬੇ ਮਹਿੰਦਰ ਕੌਰ ਦੀ ਤਰਫੋਂ ਪੇਸ਼ ਵਕੀਲ ਰਘੁਬੀਰ ਸਿੰਘ ਬਹਨੀਵਾਲ ਨੇ ਅਦਾਲਤ 'ਚ ਨਵੀਂ ਅਰਜ਼ੀ ਦਾਇਰ ਕਰਦਿਆਂ ਮੰਗ ਕੀਤੀ ਕਿ ਕੰਗਣਾ ਰਣੌਤ ਨੂੰ ਫਿਲਮਾਂ ਦੇ ਬਹਾਨੇ ਵਿਦੇਸ਼ ਜਾਣ ਤੋਂ ਰੋਕਿਆ ਜਾਵੇ ਅਤੇ ਉਨ੍ਹਾਂ ਦਾ ਪਾਸਪੋਰਟ ਜ਼ਬਤ ਕੀਤਾ ਜਾਵੇ। ਵਕੀਲ ਨੇ ਦਲੀਲ ਦਿੱਤੀ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇਹ ਜ਼ਰੂਰੀ ਹੈ ਤਾਂ ਜੋ ਮੁਲਜ਼ਮ ਅਦਾਲਤੀ ਕਾਰਵਾਈ ਤੋਂ ਨਾ ਬਚ ਸਕੇ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਨਹੀਂ ਵਧੀਆਂ ਛੁੱਟੀਆਂ, ਅੱਜ ਕੜਾਕੇ ਦੀ ਠੰਡ ਵਿਚਾਲੇ ਖੁੱਲ੍ਹੇ ਸਾਰੇ ਸਕੂਲ
ਕਿਸਾਨ ਅੰਦੋਲਨ ਦੌਰਾਨ ਕੀਤੇ ਟਵੀਟ ਨਾਲ ਜੁੜਿਆ ਮਾਮਲਾ
ਇਹ ਮਾਮਲਾ 2020-21 ਦੇ ਕਿਸਾਨ ਅੰਦੋਲਨ ਨਾਲ ਸਬੰਧਿਤ ਹੈ। ਦੋਸ਼ ਹੈ ਕਿ ਕੰਗਣਾ ਰਣੌਤ ਨੇ ਅੰਦੋਲਨ 'ਚ ਸ਼ਾਮਲ ਇਕ ਬਜ਼ੁਰਗ ਬੇਬੇ ਬਾਰੇ ਸੋਸ਼ਲ ਮੀਡੀਆ ’ਤੇ ਅਪਮਾਨਜਨਕ ਟਿੱਪਣੀ ਕੀਤੀ ਸੀ। ਕੰਗਣਾ ਨੇ ਇਕ ਪੋਸਟ 'ਚ ਲਿਖਿਆ ਸੀ ਕਿ ਕਿਸਾਨ ਅੰਦੋਲਨ 'ਚ ਮਹਿਲਾਵਾਂ 100 ਰੁਪਏ ਲੈ ਕੇ ਸ਼ਾਮਲ ਹੁੰਦੀਆਂ ਹਨ। ਉਸ ਪੋਸਟ 'ਚ ਇਕ ਬਜ਼ੁਰਗ ਔਰਤ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਸੀ। ਕੰਗਣਾ ਨੇ ਟਿੱਪਣੀ ਕਰਦੇ ਹੋਏ ਲਿਖਿਆ ਸੀ—'ਹਾਹਾਹਾ, ਇਹ ਓਹੀ ਦਾਦੀ ਹੈ, ਜਿਸ ਨੂੰ ਟਾਈਮ ਮੈਗਜ਼ੀਨ 'ਚ ਭਾਰਤ ਦੀ ਪਾਵਰਫੁੱਲ ਮਹਿਲਾ ਵਜੋਂ ਫੀਚਰ ਕੀਤਾ ਗਿਆ ਸੀ। ਇਹ 100 ਰੁਪਏ ਵਿੱਚ ਉਪਲੱਬਧ ਹੈ। ਪਾਕਿਸਤਾਨੀ ਪੱਤਰਕਾਰਾਂ ਨੇ ਭਾਰਤ ਲਈ ਸ਼ਰਮਨਾਕ ਤਰੀਕੇ ਨਾਲ ਅੰਤਰਰਾਸ਼ਟਰੀ ਪੀ. ਆਰ. ਨੂੰ ਹਾਈਜੈਕ ਕਰ ਲਿਆ ਹੈ।'
2021 ਵਿੱਚ ਦਰਜ ਹੋਇਆ ਸੀ ਮਾਣਹਾਨੀ ਦਾ ਕੇਸ
ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦੁਰਗੜ੍ਹ ਦੀ ਰਹਿਣ ਵਾਲੀ 81 ਸਾਲਾ ਮਹਿੰਦਰ ਕੌਰ ਨੇ ਕੰਗਣਾ ਦੇ ਟਵੀਟ ਤੋਂ ਬਾਅਦ 4 ਜਨਵਰੀ 2021 ਨੂੰ ਬਠਿੰਡਾ ਅਦਾਲਤ 'ਚ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ। ਕਰੀਬ 13 ਮਹੀਨੇ ਤੱਕ ਚੱਲੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਕੰਗਣਾ ਰਣੌਤ ਨੂੰ ਸੰਮਨ ਜਾਰੀ ਕਰਕੇ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਕੰਗਣਾ ਨੇ ਪਹਿਲਾਂ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਰਾਹਤ ਲਈ ਅਰਜ਼ੀ ਦਿੱਤੀ, ਜੋ ਖ਼ਾਰਜ ਹੋ ਗਈ। ਫਿਰ ਉਹ ਸੁਪਰੀਮ ਕੋਰਟ ਗਈ, ਪਰ ਉੱਥੋਂ ਵੀ ਉਸ ਨੂੰ ਕੋਈ ਰਾਹਤ ਨਹੀਂ ਮਿਲੀ।
ਇਹ ਵੀ ਪੜ੍ਹੋ : CBSE ਨੇ ਸਕੂਲਾਂ ਨੂੰ ਜਾਰੀ ਕੀਤੇ ਸਖ਼ਤ ਹੁਕਮ, ਇਸ ਤਾਰੀਖ਼ ਤੱਕ ਮਿਲਿਆ ਅਲਟੀਮੇਟਮ
ਬਜ਼ੁਰਗ ਔਰਤ ਦਾ ਕਰਾਰਾ ਜਵਾਬ
ਕੰਗਣਾ ਦੇ ਟਵੀਟ ਤੋਂ ਬਾਅਦ ਜਦੋਂ ਮਾਮਲਾ ਤੂਲ ਫੜ੍ਹਨ ਲੱਗਾ ਤਾਂ ਮਹਿੰਦਰ ਕੌਰ ਨੇ ਇਕ ਟੀ. ਵੀ. ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਕੰਗਣਾ ਕੀ ਜਾਣੇ ਕਿ ਖੇਤੀ ਕੀ ਹੁੰਦੀ ਹੈ? ਉਸਨੂੰ ਕਿਸਾਨ ਦੀ ਕਮਾਈ ਦਾ ਕੀ ਪਤਾ। ਜਦੋਂ ਪਸੀਨਾ ਵਗਦਾ ਹੈ, ਖੂਨ ਗਰਮ ਹੁੰਦਾ ਹੈ, ਤਦੋਂ ਕਿਤੇ ਜਾ ਕੇ ਪੈਸਾ ਬਣਦਾ ਹੈ। ਕਿਸਾਨੀ ਨਾਲ ਪੈਸਾ ਕਮਾਉਣਾ ਬਹੁਤ ਔਖਾ ਹੈ। ਉਨ੍ਹਾਂ ਨੇ 100 ਰੁਪਏ ਵਾਲੀ ਟਿੱਪਣੀ ’ਤੇ ਵੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਦੇ ਖੇਤਾਂ ਵਿੱਚ ਕੰਮ ਕਦੇ ਮੁੱਕਦੇ ਨਹੀਂ, ਫਿਰ ਉਹ 100 ਰੁਪਏ ਲਈ ਕਿਸੇ ਧਰਨੇ ’ਚ ਕਿਉਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੰਗਣਾ ਨੇ ਉਨ੍ਹਾਂ ’ਤੇ ਝੂਠਾ ਦੋਸ਼ ਲਾਇਆ ਹੈ ਅਤੇ ਕਿਸੇ ਲਈ ਇਸ ਤਰ੍ਹਾਂ ਗਲਤ ਨਹੀਂ ਬੋਲਣਾ ਚਾਹੀਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵ-ਵਿਆਹੀ ਕੁੜੀ ਦੀ ਸ਼ੱਕੀ ਹਾਲਾਤ 'ਚ ਮੌਤ, ਸਹੁਰਿਆਂ ਖ਼ਿਲਾਫ਼ ਦਰਜ ਕੀਤਾ ਗਿਆ ਮਾਮਲਾ
NEXT STORY