ਚੰਡੀਗੜ੍ਹ (ਰਵਿੰਦਰ) : ਸ਼ਹਿਰ ਦੇ ਸੈਕਟਰ-36 ਸਥਿਤ ਕਨਵੈਨਸ਼ਨ ਸੈਂਟਰ 'ਚ ਪ੍ਰੈਸ ਕਾਨਫਰੰਸ ਕਰਦਿਆਂ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ 26 ਜੁਲਾਈ ਨੂੰ ਮਨੀਸ਼ ਸਿਸੋਦੀਆ ਦਾ ਫੋਨ ਆਇਆ ਸੀ ਕਿ ਉਹ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਉਣਾ ਚਾਹੁੰਦੇ ਹਨ ਤੇ ਉਨ੍ਹਾਂ ਦੀ ਥਾਂ ਦਲਿਤ ਚਿਹਰੇ ਨੂੰ ਅੱਗੇ ਲਿਆਉਣਾ ਚਾਹੁੰਦੇ ਹਨ। ਕੰਵਰ ਸੰਧੂ ਨੇ ਕਿਹਾ ਕਿ 'ਆਪ' ਦੇ 2 ਵਿਧਾਇਕਾਂ ਨੂੰ ਇਸ ਬਾਰੇ ਪੁੱਛਿਆ ਵੀ ਨਹੀਂ ਗਿਆ ਤੇ ਬਾਕੀ ਵਿਧਾਇਕਾਂ ਨੂੰ ਵੀ ਗੁੰਮਰਾਹ ਕੀਤਾ ਗਿਆ।
ਕੰਵਰ ਸੰਧੂ ਨੇ ਇਸ ਮੌਕੇ ਵਿਰੋਧੀ ਧਿਰ ਦੇ ਨਵੇਂ ਨੇਤਾ ਹਰਪਾਲ ਸਿੰਘ ਚੀਮਾ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਚੀਮਾ ਧੜੇ ਨੇ ਬੀਤੇ ਦਿਨ ਜਾਣ-ਬੁੱਝ ਕੇ ਮੀਟਿੰਗ ਰੱਖੀ ਕਿਉਂਕਿ ਅਸੀਂ ਸਾਰੇ ਕੋਟਕਪੂਰਾ 'ਚ ਕਨਵੈਨਸ਼ਨ ਕਰਨ ਜਾ ਰਹੇ ਹਾਂ ਤੇ ਉਹ ਨਹੀਂ ਚਾਹੁੰਦੇ ਕਿ ਅਸੀਂ ਪਾਰਟੀ ਦੀ ਮੀਟਿੰਗ 'ਚ ਸ਼ਾਮਲ ਹੋ ਸਕੀਏ। ਕੰਵਰ ਸੰਧੂ ਦੀ ਇਸ ਪ੍ਰੈਸ ਕਾਨਫਰੰਸ ਦੌਰਾਨ ਵਿਧਾਇਕ ਜਗਦੇਵ ਸਿੰਘ ਕਮਾਲੂ ਤੇ ਪਿਰਮਲ ਸਿੰਘ ਖਾਲਸਾ ਵੀ ਮੌਜੂਦ ਸਨ।
ਪਾਕਿ ਫੌਜ ਮੁਖੀ ਨੂੰ ਜੱਫੀ ਪਾਉਣ 'ਤੇ ਸਿੱਧੂ ਦੀ ਦੋ-ਟੁੱਕ, ਵਿਰੋਧੀਆਂ ਨੂੰ ਕਰਾਰਾ ਜਵਾਬ (ਵੀਡੀਓ)
NEXT STORY