ਕਪੂਰਥਲਾ (ਸਤਨਾਮ)-ਵਿੱਦਿਆਂ ਦੇ ਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ। ਅੱਜ ਦੇ ਯੁੱਗ ’ਚ ਅਨਪਡ਼੍ਹ ਵਿਅਕਤੀ ਦਾ ਜਿਉਣਾ ਬਹੁਤ ਮੁਸ਼ਕਿਲ ਹੈ। ਇਹ ਗੱਲ ਸਮਾਜ ਸੇਵਕ ਸੁਰਜੀਤ ਸਿੰਘ ਸਾਹੀ ਨੇ ਸਰਕਾਰੀ ਹਾਈ ਸਕੂਲ ਡੋਗਰਾਂਵਾਲ ਵਿਖੇ ਸਕੂਲ ’ਚ ਪਾਣੀ ਵਾਲੀ ਟੈਂਕੀ ਤੇ ਪਾਈਪ ਲਾਈਨ ਪਵਾ ਕੇ ਟੂਟੀਆਂ ਲਗਾਉਣ ਦੀ ਸੇਵਾ ਕਰਨ ਮੌਕੇ ਕਹੀ। ਉਨ੍ਹਾਂ ਕਿਹਾ ਕੇ ਸਾਫ਼ ਪਾਣੀ ਤੋਂ ਵੱਡਮੁੱਲੀ ਕੋਈ ਚੀਜ਼ ਨਹੀਂ ਹੈ ਤੇ ਸਕੂਲ ’ਚ ਪਡ਼੍ਹਨ ਵਾਲੇ ਬੱਚਿਆਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਤੋਂ ਨਿਯਾਤ ਦਿਵਾਉਣ ਲਈ ਉਨ੍ਹਾਂ ਦੇ ਪਰਿਵਾਰ ਵੱਲੋਂ ਇਹ ਸੇਵਾ ਕੀਤੀ ਗਈ ਹੈ। ਇਸ ਮੌਕੇ ਸਕੂਲ ਦੇ ਸਟਾਫ਼ ਤੋਂ ਇਲਾਵਾ ਸਰਪੰਚ ਵੀਰ ਸਿੰਘ ਘੁੰਮਣ ਨੇ ਸੁਰਜੀਤ ਸਿੰਘ ਸਾਹੀ ਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਸਨਮਾਨਤ ਕੀਤਾ।
ਅਧਿਆਪਕਾਂ ’ਤੇ ਵਹਿਸ਼ੀਆਨਾ ਲਾਠੀਚਾਰਜ ਨਿੰਦਣਯੋਗ : ਨਿਰਮਲ
NEXT STORY