ਕਪੂਰਥਲਾ (ਜ.ਬ.)-ਕਪੂਰਥਲਾ ਨੇਡ਼ਲੇ ਪਿੰਡ ਬਿਹਾਰੀਪੁਰ ਵਿਖੇ ਕੁੱਝ ਵਿਅਕਤੀਆ ਵਲੋਂ ਇਕ ਸਕੂਲ ਦੇ ਚੌਂਕੀਦਾਰ ਨਾਲ ਕੁੱਟ-ਮਾਰ ਕਰ ਕੇ ਉਸ ਨੂੰ ਗੰਭੀਰ ਰੂਪ ’ਚ ਜ਼ਖਮੀ ਕਰਨ ਦਾ ਸਮਾਚਾਰ ਮਿਲਿਆ ਹੈ। ਜਿਸ ਨੂੰ ਇਲਾਜ ਲਈ ਪਿੰਡ ਵਾਸੀਆਂ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਕਪੂਰਥਲਾ ਵਿਖੇ ਜ਼ੇਰੇ ਇਲਾਜ ਦਿਲਬਾਗ ਸਿੰਘ ਪੁੱਤਰ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਪਿੰਡ ਬਿਹਾਰੀਪੁਰ ’ਚ ਇਕ ਸਕੂਲ ’ਚ ਚੌਂਕੀਦਾਰ ਵਜੋਂ ਨੌਕਰੀ ਕਰਦਾ ਹੈ। ਅੱਜ ਸਵੇਰੇ ਕਰੀਬ 11 ਵਜੇ ਕੁੱਝ ਵਿਅਕਤੀ ਗੱਡੀ ’ਚ ਆਏ ਅਤੇ ਮੈਨੂੰ ਗੇਟ ਖੋਲ੍ਹਣ ਲਈ ਕਹਿਣ ਲੱਗੇ ਤੇ ਮੇਰੇ ਕੋਲੋਂ ਗੇਟ ਦੀਆਂ ਚਾਬੀਆਂ ਦੀ ਮੰਗ ਕੀਤੀ। ਮੇਰੇ ਵਲੋਂ ਇਨਕਾਰ ਕਰਨ ’ਤੇ ਉਕਤ ਵਿਅਕਤੀਆਂ ਨੇ ਮੇਰੇ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਕਰ ਕੇ ਮੈਨੂੰ ਗੰਭੀਰ ਰੂਪ ਜ਼ਖਮੀ ਕਰ ਦਿੱਤਾ।
ਪ੍ਰਾਇਮਰੀ ਅਧਿਆਪਕਾਂ ਨੂੰ ਤਨਖਾਹਾਂ ਜਲਦੀ ਜਾਰੀ ਕੀਤੀਆਂ ਜਾਣ
NEXT STORY