ਅਮਰੀਕਾ/ਕਪੂਰਥਲਾ (ਓਬਰਾਏ)- ਅਮਰੀਕਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਕਪੂਰਥਲਾ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਹਾਰਟ ਅਟੈਕ ਆਉਣ ਕਰਕੇ ਮੌਤ ਹੋ ਗਈ। ਇਹ ਮਾਮਲਾ ਅਮਰੀਕਾ ਦੇ ਸ਼ਹਿਰ ਸੈਕਰਾਮੈਂਟੋ ਤੋਂ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਜੋਗਾ ਸਿੰਘ ਪਿੰਡ ਸੁਰਖਪੁਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮਨਪ੍ਰੀਤ ਸਿੰਘ ਚੰਗੇ ਭਵਿੱਖ ਲਈ 9 ਮਹੀਨੇ ਪਹਿਲਾਂ ਅਮਰੀਕਾ ਗਿਆ ਸੀ ਪਰ ਪਰਮਾਤਮਾ ਨੂੰ ਕੁਝ ਹੋਰ ਮਨਜੂਰ ਸੀ।

ਇਹ ਵੀ ਪੜ੍ਹੋ: ਜਲੰਧਰ: ਵਿਆਹ ਦੀਆਂ ਖ਼ੁਸ਼ੀਆਂ ਮੌਕੇ ਰੰਗ 'ਚ ਪਿਆ ਭੰਗ, ਸਾਲੇ ਨੇ ਕੁੱਟਿਆ ਜੀਜਾ, ਜਾਣੋ ਪੂਰਾ ਮਾਮਲਾ
ਦੱਸਣਯੋਗ ਹੈ ਕਿ ਮ੍ਰਿਤਕ ਮਨਪ੍ਰੀਤ ਸਿੰਘ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ ਅਤੇ ਉਹ ਵਿਧਵਾ ਮਾਂ ਦਾ ਇਕਲੌਤਾ ਸਹਾਰਾ ਸੀ। ਫਿਲਹਾਲ ਪਰਿਵਾਰ ਡੂੰਘੇ ਸਦਮੇਂ ਵਿਚ ਹੈ ਅਤੇ ਉਹ ਬਹੁਤੀ ਗੱਲਬਾਤ ਕਰਨ ਦੀ ਸਥਿਤੀ ਵਿੱਚ ਨਹੀਂ ਹੈ, ਜਿਸ ਕਾਰਨ ਉਹ ਦੱਸ ਨਹੀਂ ਸਕਿਆ ਕਿ ਮ੍ਰਿਤਕ ਦਾ ਸਰੀਰ ਭਾਰਤ ਲਿਆਂਦਾ ਜਾਵੇਗਾ ਜਾਂ ਅਮਰੀਕਾ ਵਿਚ ਰਿਸ਼ਤੇਦਾਰਾਂ ਵਲੋ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ। ਜਿਵੇਂ ਹੀ ਮੌਤ ਦੀ ਖ਼ਬਰ ਪਰਿਵਾਰ ਨੂੰ ਮਿਲੀ ਤਾਂ ਪਰਿਵਾਰ ਵਿਚ ਸੋਗ ਛਾ ਗਿਆ। ਧਾਹਾਂ ਮਾਰ-ਮਾਰ ਰੋਂਦੀ ਮਾਂ ਪੁੱਤ ਦੀ ਤਸਵੀਰ ਨੂੰ ਗਲੇ ਨਾਲ ਲਗਾ ਕੇ ਆਵਾਜ਼ਾਂ ਮਾਰ ਰਹੀ ਹੈ। ਉਥੇ ਹੀ ਇਲਾਕਾ ਵਾਸੀ ਅਤੇ ਰਿਸ਼ਤੇਦਾਰਾਂ ਵੱਲੋਂ ਮਾਂ ਨੂੰ ਦਿਲਾਸਾ ਦਿੱਤਾ ਜਾਂਦਾ ਰਿਹਾ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਖ਼ੌਫ਼ਨਾਕ ਘਟਨਾ: ਅਧਿਆਪਕ ਨੇ ਵਿਦਿਆਰਥੀ 'ਤੇ ਚੜ੍ਹਾਈ ਕਾਰ, 10 ਕਿਲੋਮੀਟਰ ਤੱਕ ਘੜੀਸਿਆ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪੰਜਾਬ ਵਿਚ ਫੜਿਆ ਗਿਆ ਵੱਡਾ ਅੱਤਵਾਦੀ ਗਿਰੋਹ, ਭਾਰੀ ਗਿਣਤੀ ’ਚ ਹਥਿਆਰ ਬਰਾਮਦ
NEXT STORY