ਸੁਲਤਾਨਪੁਰ ਲੋਧੀ (ਸੋਢੀ, ਧੀਰ)-ਥਾਣਾ ਤਲਵੰਡੀ ਚੌਧਰੀਆਂ ਅਧੀਨ ਪੈਦੇ ਪਿੰਡ ਸ਼ਾਲਾਪੁਰ ਬੇਟ ਨੇੜੇ 2 ਧਿਰਾਂ ਵਿਚ ਹੋਈ ਲੜਾਈ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਕਾਰ ਚਾਲਕ ਵਿਅਕਤੀ ਵੱਲੋਂ ਦੂਜੀ ਧਿਰ ਦੇ ਨੌਜਵਾਨ ਨੂੰ ਕਾਰ ਦੇ ਬੋਨਟ ’ਤੇ ਹੀ 10 ਕਿਲੋਮੀਟਰ ਤੱਕ ਘੁੰਮਾਉਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਸ ਦੌਰਾਨ ਦੋਹਾਂ ਧਿਰਾਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਹਨ, ਜਿਨ੍ਹਾਂ ਵਿਚੋਂ 1 ਨੌਜਵਾਨ ਹਰਮਨਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਨਿਵਾਸੀ ਪਿੰਡ ਬਸਤੀ ਗਾਂਧਾ ਸਿੰਘ ਵਾਲਾ ਟਿੱਬਾ ਦੇ ਹਸਪਤਾਲ ਵਿਖੇ ਦਾਖ਼ਲ ਹੈ, ਜਦਕਿ ਦੂਜੀ ਧਿਰ ਦਾ ਬਲਜਿੰਦਰ ਸਿੰਘ ਜੋਕਿ ਅਧਿਆਪਕ ਹੈ ਅਤੇ ਬਸਤੀ ਗਾਂਧਾ ਸਿੰਘ ਵਾਲਾ ਦਾ ਨਿਵਾਸੀ ਹੈ, ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖ਼ਲ ਦੱਸਿਆ ਜਾਂਦਾ ਹੈ। ਹਰਮਨਪ੍ਰੀਤ ਸਿੰਘ ਇਕ ਨਿੱਜੀ ਅਕੈਡਮੀ ਵਿਚ ਆਈਲੈੱਟਸ ਕਰ ਰਿਹਾ ਹੈ।
ਉਧਰ, ਹਰਮਨਪ੍ਰੀਤ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਹ ਬੀਤੇ ਦਿਨ ਪਿੰਡ ਸ਼ਾਲਾਪੁਰ ਦੇ ਮੋੜ ’ਤੇ ਖੜ੍ਹਾ ਸੀ ਕਿ ਤੇਜ਼ ਰਫ਼ਤਾਰ ਕਾਰ, ਜਿਸ ਨੂੰ ਅਧਿਆਪਕ ਬਲਜਿੰਦਰ ਸਿੰਘ ਚਲਾ ਰਿਹਾ ਸੀ ਅਤੇ ਉਸ ਨੇ ਮੇਰੇ ’ਤੇ ਕਾਰ ਦੀ ਜ਼ੋਰਦਾਰ ਟੱਕਰ ਮਾਰੀ ਅਤੇ ਮੈਂ ਕਾਰ ਦੇ ਬੋਨਟ ’ਤੇ ਡਿੱਗ ਗਿਆ, ਜਿਸ ਤੋਂ ਬਾਅਦ ਉਹ ਅਧਿਆਪਕ ਮੈਨੂੰ 10 ਕਿਲੋਮੀਟਰ ਤੱਕ ਬੋਨਟ 'ਤੇ ਹੀ ਫਸੇ ਨੂੰ ਕਾਰ ਨਾਲ ਘੁੰਮਾਉਦਾ ਗਿਆ। ਇਲਾਜ ਲਈ ਹਰਮਨਪ੍ਰੀਤ ਨੂੰ ਉਸ ਦੇ ਚਾਚਾ ਸੁਰਜੀਤ ਸਿੰਘ ਵੱਲੋਂ ਸਰਕਾਰੀ ਸਿਹਤ ਕੇਂਦਰ ਟਿੱਬਾ ਵਿਖੇ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ: ਭਲਕੇ ਬੰਦ ਰਹਿਣਗੇ ਸਕੂਲ ਤੇ ਕਾਲਜ, ਸਰਕਾਰੀ ਛੁੱਟੀ ਦਾ ਐਲਾਨ
ਉਨ੍ਹਾਂ ਦੱਸਿਆ ਕਿ ਬਲਜਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ ਅਤੇ ਉਸ ਦਾ ਸਾਡੇ ਨਾਲ ਪੁਰਾਣਾ ਝਗੜਾ ਵੀ ਚੱਲ ਰਿਹਾ ਹੈ, ਜਿਸ ਵਿੱਚ ਪੁਲਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਮਾਰਨ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ। ਉਕਤ ਮਾਮਲੇ ਦੀ ਪੁਲਸ ਜਾਂਚ ਕਰ ਰਹੀ ਹੈ। ਇਸ ਘਟਨਾ ਦੀ ਸੀ. ਸੀ. ਟੀ. ਵੀ. ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਪੁਲਿਸ ਸੀ. ਸੀ. ਟੀ. ਵੀ. ਵੀਡੀਓ ਦੀ ਵੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਅਧਿਆਪਕ ਬਲਜਿੰਦਰ ਸਿੰਘ ਦੇ ਰਿਸ਼ਤੇਦਾਰ ਜਸਬੀਰ ਸਿੰਘ ਪਿੰਡ ਬਰਿੰਦਪੁਰ ਨੇ ਦੋਸ਼ ਲਾਇਆ ਕਿ ਦੋਹਾਂ ’ਚ ਪਹਿਲਾਂ ਵੀ ਰੰਜਿੰਸ਼ ਚਲਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕ ਬਲਜਿੰਦਰ ਸਿੰਘ ਆਪਣੀ ਪਤਨੀ ਪ੍ਰਵੀਨ ਕੌਰ ਨਾਲ ਸਕੂਲ ਵਿਚ ਛੁੱਟੀ ਦੀ ਅਰਜ਼ੀ ਦੇਣ ਕਾਰ ’ਤੇ ਜਾ ਰਿਹਾ ਸੀ ਕਿਉਂਕਿ ਉਹ ਬੀਮਾਰ ਸੀ।
ਉਨ੍ਹਾਂ ਦੋਸ਼ ਲਾਇਆ ਕਿ ਹਰਮਨਪ੍ਰੀਤ ਸਿੰਘ ਆਪਣੇ ਕਈ ਹੋਰ ਸਾਥੀਆਂ ਨਾਲ ਆਇਆ ਅਤੇ ਮਾਰਨ ਦੀ ਨੀਅਤ ਨਾਲ ਕਾਰ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਗੱਡੀ ਦੇ ਸ਼ੀਸ਼ੇ ਭੰਨ੍ਹ ਦਿੱਤੇ ਗਏ ਅਤੇ ਆਪਣੇ ਬਚਾਅ ਲਈ ਬਲਜਿੰਦਰ ਸਿੰਘ ਨੇ ਕਾਰ ਭਜਾ ਲਈ ਪਰ ਫਿਰ ਵੀ ਹਰਮਨਪ੍ਰੀਤ ਸਿੰਘ ਜਾਣਬੁੱਝ ਕੇ ਕਾਰ ਦੇ ਬੋਨਟ ’ਤੇ ਚੜ੍ਹ ਕੇ ਲੇਟਿਆ ਰਿਹਾ। ਉਨ੍ਹਾਂ ਕਿਹਾ ਕਿ ਬਲਜਿੰਦਰ ਸਿੰਘ ਗੰਭਿਰ ਜ਼ਖ਼ਮੀ ਹੈ।
ਇਹ ਵੀ ਪੜ੍ਹੋ: ਲੁਧਿਆਣਾ ਵਿਖੇ ਹੋਣ ਵਾਲੀ ਬਹਿਸ ਨੂੰ ਲੈ ਕੇ CM ਮਾਨ ਦਾ ਨਵਾਂ ਟਵੀਟ, ਪੰਜਾਬੀਆਂ ਨੂੰ ਦਿੱਤਾ ਖੁੱਲ੍ਹਾ ਸੱਦਾ
ਕੀ ਕਹਿੰਦੇ ਹਨ ਥਾਣਾ ਤਲਵੰਡੀ ਦੇ ਐੱਸ. ਐੱਚ. ਓ.
ਇਸ ਮਾਮਲੇ ਸਬੰਧੀ ਥਾਣਾ ਤਲਵੰਡੀ ਚੌਧਰੀਆਂ ਦੇ ਐੱਸ. ਐੱਚ. ਓ. ਜਸਪਾਲ ਸਿੰਘ ਨੇ ਕਿਹਾ ਕਿ ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਝਗੜੇ ਵਿਚ ਸ਼ਾਮਲ ਕੁਝ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤੇ ਸੀ. ਸੀ. ਟੀ. ਵੀ. ਕੈਮਰੇ ਦੀ ਫੂਟੇਜ ਵੀ ਹਾਸਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜਿਸ ਦਾ ਵੀ ਜਿਨ੍ਹਾਂ ਕਸੂਰ ਪਾਇਆ ਗਿਆ, ਉਸ ਖ਼ਿਲਾਫ਼ ਕਾਰਵਾਈ ਹੋਵੇਗੀ ।
ਇਹ ਵੀ ਪੜ੍ਹੋ: ਭਾਰਤ-ਕੈਨੇਡਾ ਵਿਵਾਦ ਵਿਚਾਲੇ ਜਲੰਧਰ 'ਚ ਵੀਜ਼ਾ ਅਰਜ਼ੀਆਂ ਸਬੰਧੀ ਅਹਿਮ ਖ਼ਬਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਹੁਣ ਪੰਜਾਬ ਦੇ ਇਕ ਹੋਰ ਸਾਬਕਾ ਮੰਤਰੀ 'ਤੇ ਲੱਗੇ ਵੱਡੇ ਇਲਜ਼ਾਮ, ਹਾਈਕੋਰਟ ਨੇ ਕੱਸਿਆ ਸ਼ਿਕੰਜਾ
NEXT STORY